Friday, June 12, 2026

ਸ. ਚਰਨਦੇਵ ਸਿੰਘ ਮਾਨ ਫਾਜ਼ਿਲਕਾ ਦੇ ਨਵੇ ਡਿਪਟੀ ਕਮਿਸ਼ਨਰ ਨਿਯੁੱਕਤ

PPN1703201501

ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਪੰਜਾਬ ਸਰਕਾਰ ਵੱਲੋਂ ਆਪਣੇ ਪੱਤਰ ਨੰ. 6/1/2015 -ਆਈ.ਏ.ਐਸ. (3)/607 ਮਿਤੀ 16 ਮਾਰਚ ਰਾਂਹੀ ਸ. ਚਰਨਦੇਵ ਸਿੰਘ ਮਾਨ ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ । ਸ. ਮਾਨ ਦੀ ਇਹ ਨਿਯੁਕਤੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦਾ ਚੰਡੀਗੜ੍ਹ ਵਿਖੇ ਤਬਾਦਲਾ ਹੋਣ ਉਪਰੰਤ ਕੀਤੀ ਗਈ ਹੈ । ਇਸ ਤੋਂ ਇਲਾਵਾ ਸ. ਚਰਨਦੇਵ ਸਿੰਘ ਮਾਨ ਕੋਲ ਵਧੀਕ ਡਿਪਟੀ ਕਮਿਸ਼ਨਰ (ਜ.) ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਦਾ ਵੀ ਚਾਰਜ ਰਹੇਗਾ ।
ਜਿਕਰਯੋਗ ਹੈ ਸ. ਚਰਨਦੇਵ ਸਿੰਘ ਮਾਨ ਦਾ ਲੰਬਾ ਪ੍ਰਸ਼ਾਸਨਿਕ ਤਜਰਬਾ ਹੈ ਤੇ ਉਨ੍ਹਾਂ ਨੇ ਜਿਲ੍ਹੇ ਵਿਚ ਵੱਖ ਵੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਰਹੀ ਕੇ ਅਪਣੀ ਸੇਵਾ ਨਿਭਾਈ ਹੈ ।  ਸ. ਮਾਨ ਦੀ ਇਸ ਨਿਯੁਕਤੀ ਤੇ ਡੀ.ਸੀ.ਦਫ਼ਤਰ ਕਰਮਚਾਰੀ ਯੂਨੀਅਨ, ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੇ ਖੁਸੀ ਦਾ ਪ੍ਰਗਟਾਵਾ ਕੀਤਾ ਹੈ ਤੇ ਉਨ੍ਹਾਂ ਨੂੰ ਸੁੱਭ ਕਾਮਨਾਵਾਂ ਭੇਂਟ ਕੀਤੀਆਂ ਹਨ ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply