Monday, April 27, 2026

ਯੂਨੀਵਰਸਿਟੀ ਵਿਖੇ ਮਨੁੱਖੀ ਜੀਵਨ ਅਤੇ ਸੇਵਾ ਭਾਵ ਵਿਸ਼ੇ ‘ਤੇ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ ਆਯੋਜਿਤ

PPN1703201511

ਅੰਮ੍ਰਿਤਸਰ, 17 ਮਾਰਚ (ਰੋਮਿਤ ਸ਼ਰਮਾ)- ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਮਨੁੱਖੀ ਜੀਵਨ ਅਤੇ ਸੇਵਾ ਭਾਵ’ ਵਿਸ਼ੇ ‘ਤੇ  17 ਮਾਰਚ 2015 ਨੂੰ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਕੋਆਰਡੀਨੇਟਰ ਡਾ. ਰਮਿੰਦਰ ਕੌਰ ਜੀ ਨੇ ਭਾਸ਼ਣ ਸੰਬੰਧੀ ਜਾਣ-ਪਛਾਣ ਕਰਵਾਈ। ਮੁਖੀ ਡਾ. ਹਰਿਭਜਨ ਸਿੰਘ ਭਾਟੀਆ ਜੀ ਨੇ ਆਏ ਹੋਏ ਵਿਦਵਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਇਸ ਭਾਸ਼ਣ ਦੇ ਮੁੱਖ ਵਕਤਾ ਸ੍ਰ. ਰਾਜਬੀਰ ਸਿੰਘ ਜੀ ਨੇ ਮਨੁੱਖੀ ਜੀਵਨ ਅਤੇ ਸੇਵਾ-ਭਾਵ ਉਪਰ ਭਾਸ਼ਣ ਦਿੰਦਿਆਂ ਕਿਹਾ ਕਿ ਪਿੰਗਲਵਾੜਾ ਸੁਸਾਇਟੀ ਨੇ ਮਨੁੱਖਤਾ ਦੀ ਸੇਵਾ ਵਿਚ ਵਿਸ਼ੇਸ਼ ਰੋਲ ਅਦਾ ਕੀਤਾ ਹੈ। ਭਗਤ ਪੂਰਨ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੀ ਸੇਵਾ ਲਈ ਲਗਾ ਦਿੱਤਾ। ਇਸ ਸੁਸਾਇਟੀ ਦੇ ਮੈਂਬਰ ਉਹਨਾਂ ਦੇ ਆਦਰਸ਼ਾਂ ਉੱਪਰ ਚਲਦੇ ਹੋਏ ਲੋਕ ਸੇਵਾ ਕਰ ਰਹੇ ਹਨ। ਉਹਨਾਂ ਨੇ ਮਨੁੱਖੀ ਸਿਹਤ ਦੀ ਤੰਦਰੁਸਤੀ ਲਈ ਕੁਦਰਤੀ ਖੇਤੀ ਦੀ ਮਹੱਤਤਾ ਬਾਰੇ ਦੱਸਦਿਆਂ ਇਸਨੂੰ ਪ੍ਰਫੁਲਿਤ ਕਰਨ ‘ਤੇ ਜੋਰ ਦਿੱਤਾ। ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਰੋਕਣ ਲਈ ਕਿਹਾ। ਉਹਨਾਂ ਨੇ ਵਿਦਿਆਰਥੀਆਂ ਨੂੰ ਆਲਾ-ਦੁਆਲਾ ਸਾਫ ਰੱਖਣ ਦੇ ਨਾਲ-ਨਾਲ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪੇ੍ਰਰਨਾ ਦਿੱਤੀ। ਇਸ ਨਾਲ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਜੀ ਨੇ ਕੀਤੀ। ਉਹਨਾਂ ਨੇ ਭਗਤ ਪੂਰਨ ਸਿੰਘ ਜੀ ਦੀ ਸੇਵਾ ਭਾਵਨਾ ਦੀਆਂ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਮਨੁੱਖਤਾ ਦੀ ਸੇਵਾ ਲਈ ਜਾਗਰੂਕ ਕੀਤਾ। ਉਹਨਾਂ ਨੇ ਨਸ਼ਿਆਂ ਅਤੇ ਭਰੂਣ-ਹੱਤਿਆ  ਦੀ ਰੋਕਥਾਮ ਕਰਨ ਨੂੰ ਵੀ ਇੱਕ ਤਰਾਂ੍ਹ ਦੀ ਸਮਾਜ ਸੇਵਾ ਹੀ ਦੱਸਿਆ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਸਰਵਜੀਤ ਕੌਰ ਬਰਾੜ ਜੀ ਨੇ ਇਮਾਨਦਾਰੀ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਨੂੰ ਸੇਵਾ ਦਾ ਨਾਮ ਹੀ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਅਸੀ ਆਪਣੇ ਅਹੁੱਦਿਆਂ ‘ਤੇ ਕੰਮ ਕਰਦੇ ਸਮਾਜਿਕ ਜਾਗਰੂਕਤਾ ਲਈ ਯਤਨ ਕਰਦੇ ਰਹੀਏ ਤਾਂ ਇਸ ਨਾਲ ਹੀ ਸਾਨੂੰ ਆਤਮਿਕ ਬਲ ਮਿਲਦਾ ਹੈ। ਡਾ. ਗੁਰਮੀਤ ਸਿੰਘ ਜੀ ਨੇ ਆਏ ਹੋਏ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਪੋ੍ਰਫੈਸਰ ਡਾ. ਸੁਖਦੇਵ ਸਿੰਘ ਖਾਹਰਾ, ਡਾ. ਸੁਹਿੰਦਰ ਬੀਰ, ਡਾ. ਕਵਲਜੀਤ ਜੱਸਲ, ਡਾ. ਹਰਜੀਤ ਕੌਰ, ਡਾ. ਦਰਿਆ, ਡਾ. ਮਨਜਿੰਦਰ ਸਿੰਘ ਸਮੇਤ ਵਿਭਾਗ ਦੇ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply