Monday, September 14, 2026

ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦਾ ਦਿੱਤਾ ਸਬੂਤ

ਕੈਪਸ਼ਨ - ਏ.ਐਸ.ਆਈ ਜਸਬੀਰ ਸਿੰਘ ਅਤੇ ਪੁਲਿਸ ਪਾਰਟੀ ਲੱਭਾ ਮੋਬਾਇਲ ਮਾਲਕ ਦਲਜੀਤ ਸਿੰਘ ਨੂੰ ਸੌਂਪਦੇ ਹੋਏ ।
ਕੈਪਸ਼ਨ – ਏ.ਐਸ.ਆਈ ਜਸਬੀਰ ਸਿੰਘ ਅਤੇ ਪੁਲਿਸ ਪਾਰਟੀ ਲੱਭਾ ਮੋਬਾਇਲ ਮਾਲਕ ਦਲਜੀਤ ਸਿੰਘ ਨੂੰ ਸੌਂਪਦੇ ਹੋਏ ।

ਅੰਮ੍ਰਿਤਸਰ, 17 ਮਾਰਚ (ਗੁਰਪ੍ਰੀਤ ਸਿੰਘ) – ਇਮਾਨਦਾਰੀ ਅੱਜ ਵੀ ਜਿੰਦਾ ਹੈ।ਪੀ.ਸੀ.ਆਰ. ਟਵੇਰਾ ਗੱਡੀ ਨੰ: 5 ਦੇ ਇੰਚਾਰਜ ਏ.ਐਸ.ਆਈ. ਜਸਬੀਰ ਸਿੰਘ ਇਸ ਦੀ ਮਿਸਾਲ ਉਸ ਸਮੇਂ ਪੇਸ਼ ਕੀਤੀ ਜਦ ਉਸ ਨੇ ਸੁਲਤਾਨਵਿੰਡ ਇਲਾਕੇ ਵਿਚੋਂ ਲੱਭਿਆ ਮੋਬਾਇਲ ਉਸ ਦੇ ਮਾਲਕ ਨੂੰ ਵਾਪਸ ਕਰ ਦਿੱਤਾ।
ਏ.ਐਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨਾਂ ਦੀ ਪੀ.ਸੀ.ਆਰ ਪਾਰਟੀ ਨੂੰ ਇੱਕ ਮੋਬਾਇਲ ਸੈਮਸੰਗ ਡਿਊਲ ਸਿਮ ਲੱਭਾ ਸੀ। ਜਿਸ ‘ਤੇ ਗੱਲ ਕਰਨ ਤੇ ਪਤਾ ਲੱਗਾ ਕਿ ਇਹ ਮੋਬਾਇਲ ਕੇਸਰ ਮਸ਼ੀਨ ਕੰਪਨੀ 100 ਫੁੱਟੀ ਸੜਕ ਦੇ ਮਾਲਕ ਦਲਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਦਾ ਹੈ ਤਾਂ ਉਨਾਂ ਨੇ ਇਹ ਮੋਬਾਇਲ ਉਸ ਨੂੰ ਵਾਪਸ ਕਰ ਦਿੱਤਾ। ਏ.ਐਸ.ਆਈ ਵੱਲੋਂ ਦਿਖਾਈ ਗਈ ਇਸ ਇਮਾਨਦਾਰੀ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ ਅਤੇ ਦਲਜੀਤ ਸਿੰਘ ਨੇ ਵੀ ਜਸਬੀਰ ਸਿੰਘ ਅਤੇ ਉਨਾਂ ਦੀ ਟੀਮ ਮੈਂਬਰਾਂ ਹੌਲਦਾਰ ਸੁਖਰਾਜ ਸਿੰਘ, ਹੌਲਦਾਰ ਰਾਜ ਕੁਮਾਰ, ਸਿਪਾਹੀ ਸਿਮਰਨਜੀਤ ਸਿੰਘ ਆਦਿ ਦਾ ਧੰਨਵਾਦ ਕੀਤਾ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply