Thursday, April 23, 2026

ਘੁਮਾਣ ਦਾ ਮਰਾਠੀ ਸੰਮੇਲਨ ਵਿਸ਼ਵ ਭਰ ‘ਚ ਪਿਆਰ ਤੇ ਸਦਭਾਵਨਾ ਦਾ ਸੁਨੇਹਾ ਦੇਵੇਗਾ

ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਚੀਮਾ ਨੇ ਮਰਾਠੀ ਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜ਼ਾਇਜਾ

PP1903201502
ਘੁਮਾਣ, 18 ਮਾਰਚ (ਨਰਿੰਦਰ ਬਰਨਾਲ) – ਘੁਮਾਣ ਵਿਖੇ ਸੂਬਾ ਸਰਕਾਰ ਵੱਲੋਂ ਕਰਾਏ ਜਾ ਰਹੇ ਅਪ੍ਰੈਲ ਮਹੀਨੇ ਮਰਾਠੀ ਸਾਹਿਤ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ. ਐੱਸ ਚੀਮਾ ਵੱਲੋਂ ਅੱਜ ਘੁਮਾਣ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ, ਏ.ਡੀ.ਸੀ ਤਜਿੰਦਰਪਾਲ ਸਿੰਘ ਸੰਧੂ, ਐੱਸ.ਪੀ. ਅਮਰੀਕ ਸਿੰਘ ਪੁਆਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਮਰਾਠੀ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ ਲੈਂਦਿਆਂ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਚੀਮਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਮਰਾਠੀ ਸੰਮੇਲਨ ਨੂੰ ਪੂਰੀ ਸਫਲਤਾ ਨਾਲ ਨੇਪਰੇ ਚਾੜਨ ਅਤੇ ਮਹਾਂਰਾਸ਼ਟਰ ਦੇ ਮਹਿਮਾਨਾਂ ਦੀ ਖਾਤਰਦਾਰੀ ‘ਚ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਮਾਣ ਵਾਲੀ ਗੱਲ ਹੈ ਕਿ ਉਹ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਤਪੋ ਭੂਮੀ ਵਿਖੇ ਇਹ ਵਕਾਰੀ ਸੰਮੇਲਨ ਦੀ ਮਹਿਮਾਨ-ਨਿਵਾਜੀ ਕਰਨ ਜਾ ਰਹੀ ਹੈ।
ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ. ਐੱਸ. ਚੀਮਾ ਨੇ ਕਿਹਾ ਕਿ ਪੰਜਾਬ ਅਤੇ ਮਹਾਂਰਾਸ਼ਟਰ ਦੀ ਸਾਂਝ ਸਦੀਆਂ ਪੁਰਾਣੀ ਹੈ ਅਤੇ ਭਗਤ ਨਾਮਦੇਵ ਜੀ ਦੇ ਕਾਰਨ ਸਾਡੀ ਮਰਾਠੀ ਸਾਹਿਤ ਨਾਲ ਹੋਰ ਵੀ ਗੂੜੀ ਸਾਂਝ ਹੈ।ਉਨ੍ਹਾਂ ਕਿਹਾ ਕਿ ਇਹ ਸੰਮੇਲਨ ਮਹਾਂਰਾਸ਼ਟਰ ਦੇ ਮਰਾਠੀ ਸਾਹਿਤ ਨੂੰ ਮੁੱਖ ਰੱਖ ਕੇ ਕਰਾਇਆ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਇਸ ਸੰਮੇਲਨ ਦੇ ਪ੍ਰਬੰਧ ਮਰਾਠੀ ਮਹਿਮਾਨਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਮੇਲਨ ‘ਚ ਭਾਗ ਲੈਣ ਵਾਲੇ ਮਹਿਮਾਨਾਂ ਦੀ ਆਵਾਜਾਈ, ਰਿਹਾਇਸ਼, ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।ਸ. ਚੀਮਾ ਨੇ ਸਮਾਗਮ ਦੇ ਮੁੱਖ ਸਥਾਨ ਖੇਡ ਸਟੇਡੀਅਮ ਵਿਖੇ ਜਾ ਕੇ ਤਿਆਰੀਆਂ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਘੁਮਾਣ ਨੂੰ ਆਉਣ ਵਾਲੇ ਸਾਰੀਆਂ ਪ੍ਰਮੁੱਖ ਸੜਕਾਂ ਦੀ ਮੁਰੰਮਤ ਜਲਦੀ ਕੀਤੀ ਜਾਵੇ ਅਤੇ ਘੁਮਾਣ ਸਮੇਤ ਜਿਥੇ ਵੀ ਮਰਾਠੀ ਮਹਿਮਾਨ ਠਹਿਰ ਰਹੇ ਉਥੇ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਇਸ ਤੋਂ ਪਹਿਲਾਂ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਚੀਮਾਂ ਨੇ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧ ਵਿਖੇ ਮੱਥਾ ਟੇਕਿਆ।ਇਸ ਮੌਕੇ ਦਰਬਾਰ ਕਮੇਟੀ ਵੱਲੋਂ ਸ. ਚੀਮਾ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਸੰਗਤ ਵੱਲੋਂ ਮਰਾਠੀ ਸੰਮੇਲਨ ਦੌਰਾਨ ਪ੍ਰਬੰਧਕਾਂ ਦੀ ਹਰ ਤਰਾਂ ਨਾਲ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘੁਮਾਣ ਵਿਖੇ ਮਹਾਂਰਾਸ਼ਟਰ ‘ਚੋਂ ਜੋ ਵੀ ਮਹਿਮਾਨ ਸੰਮੇਲਨ ‘ਚ ਭਾਗ ਲੈਣ ਆ ਰਹੇ ਹਨ ਉਨ੍ਹਾਂ ਦੀ ਮਹਿਮਾਨ ਨਿਵਾਜੀ ‘ਚ ਹਲਕਾ ਨਿਵਾਸੀ ਵੀ ਕੋਈ ਕਸਰ ਨਹੀਂ ਛੱਡਣਗੇ।ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ. ਐੱਸ ਚੀਮਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰਾਠੀ ਸੰਮੇਲਨ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਦੇਵ ਸਿੰਘ, ਜ਼ਿਲ੍ਹਾ ਮਾਲ ਅਫਸਰ ਸ੍ਰੀਮਤੀ ਪਰਮਜੀਤ ਕੌਰ, ਸਹਾਇਕ ਕਮਿਸ਼ਨਰ ਜਨਾਬ ਸ਼ੌਕਤ, ਜੀ.ਏ.ਸੌਰਭ ਅਰੋੜਾ, ਤਹਿਸੀਲਦਾਰ ਬਟਾਲਾ ਅਰਵਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਸ) ਅਮਰਦੀਪ ਸਿੰਘ ਸੈਣੀ, ਨਾਇਬ ਤਹਿਸੀਲਦਾਰ ਲਛਮਣ ਸਿੰਘ, ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਗੁਰਚਰਨ ਸਿੰਘ ਬਾਵਾ, ਹਰਬੰਸ ਸਿੰਘ ਘੁਮਾਣ, ਰਾਜਨਬੀਰ ਸਿੰਘ ਘੁਮਾਣ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਮਨਜੀਤ ਸਿੰਘ ਬਰਿਆਰ ਸੰਮਤੀ ਮੈਂਬਰ, ਸਰਪੰਚ ਬਖਸ਼ੀਸ਼ ਸਿੰਘ ਘੁਮਾਣ, ਸੁਖਜਿੰਦਰ ਸਿੰਘ ਲਾਲੀ, ਮਨਜਿੰਦਰ ਸਿੰਘ ਬਿੱਟੂ, ਸੰਤੋਖ ਸਿੰਘ ਸ਼ਾਹ, ਨਰਿੰਦਰ ਸਿੰਘ ਨਿੰਦੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply