ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ) – ਪੰਜਾਬ ਦੇ ਸਿਹਤ ਵਿਭਾਗ ਵਿੱਚ ਐਨਆਰਐਚਐਮ ਅਧੀਨ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਮੈਡਿਕਲ, ਪੈੜਾ ਮੈਡਿਕਲ, ਕਲੇਰਿਕਲ ਸਟਾਫ ਵੱਲੋ ਤਾਰੀਖ 17 / 3 / 2015 ਤੋ ਅਨਿਸ਼ਚਤਕਾਲੀਨ ਸਮਾਂ ਲਈ ਸੁਰੂ ਕੀਤੀ ਪੈਨ ਡਾਉਨ ਹੱੜਤਾਲ ਅੱਜ ਤੀਸਰੇ ਦਿਨ ਵਿੱਚ ਅੱਪੜ ਚੁਕੀ ਹੈ । ਫਾਜਿਲਕਾ ਸ਼ਹਿਰ ਵਿੱਚ ਜਿਲ੍ਹੇ ਦੇ ਸਮੂਹ ਐਨਆਰਐਚਐਮ ਕਰਮਚਾਰੀਆਂ ਦੁਆਰਾ ਰੋਸ਼ ਮਾਰਚ ਕੱਢਿਆ ਗਿਆ ਅਤੇ ਉਨਾਂ ਦੇ ਨਾਲ ਸਾਥੀ ਜੱਥੇਬੰਦੀਆਂ ਪੈਰਾ ਮੈਡਿਕਲ ਕਮੇਟੀ ਫਾਜਿਲਕਾ, ਫਾਰਮਾਸਿਸਟ ਐਸੋਸਇਏਸ਼ਨ ਫਾਜਿਲਕਾ ਅਤੇ ਮਲਟੀਪਰਪਜ ਹੈਲਥ ਇੰਪਲਾਇਜ ਯੂਨੀਅਨ ਦੇ ਨੇਤਾਵਾਂ ਵੱਲੋ ਵੀ ਐਨਆਰਐਚਐਮ ਯੂਨੀਅਨ ਦਾ ਸਹਿਯੋਗ ਕੀਤਾ ਗਿਆ।ਇਸ ਦੌਰਾਨ ਉਨ੍ਹਾਂਨੇ ਚੌਂਕ ਘੰਟਾਘਰ ਉੱਤੇ ਸਰਕਾਰ ਦੀ ਅਰਥੀ ਵੀ ਫੂਕੀ।ਇਸ ਦੋਰਾਣ ਐਨਆਰਐਚਐਮ ਕਰਮਚਾਰੀਆਂ ਵੱਲੋ ਲੋਕਾ ਨੂੰ ਦਿੱਤੀ ਜਾਣ ਵਾਲੀ ਸੇਵਾਵਾਂ ਜਿਵੇਂ ਦੀ ਓਪੀਡੀ, ਇਨਡੋਰ ਮਰੀਜ ਦੇਖਣਾ, ਟੀਕਾਕਰਨ ਸੇਵਾਵਾਂ, ਡਿਲਿਵਰੀ ਸੇਵਾਵਾਂ, ਟੀਬੀ ਨਾਲ ਸਬੰਧਤ ਸੇਵਾਵਾਂ ਅਤੇ ਹੋਰ ਕਈ ਤਰ੍ਹਾਂ ਦੀ ਮੈਡਿਕਲ ਸਹੂਲਤ ਸਬੰਧੀ ਸੇਵਾਵਾਂ ਠੱਪ ਰਹੀਆ ਜਿਸ ਕਾਰਨ ਆਮ ਲੋਕਾਂ ਅਤੇ ਮਰੀਜਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪੇ ਰਿਹਾ ਹੈ ।
ਐਨਆਰਐਚਐਮ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਨ੍ਹਾਂਨੂੰ ਰੇਗੁਲਰ ਪੇ ਸਕੇਲ ਜਾਰੀ ਨਹੀਂ ਕਰੇਗੀ ਤੱਦ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ ਇਹ ਸੱਭ ਸਰਕਾਰ ਦੀ ਬਣਾਈ ਜਾ ਰਹੀ ਮੁਲਾਜਮ ਵਿਰੋਧੀ ਨੀਤੀਆਂ ਦੇ ਨਤੀਜੇ ਵੱਜੋ ਹੋ ਰਿਹਾ ਹੈ।ਇਸ ਮੌਕੇ ਡਾ. ਯੁਵਰਾਜ ਨਾਰੰਗ, ਰਵਿੰਦਰ ਕੁਮਾਰ, ਬਲਜੀਤ ਸਿੰਘ, ਪੁਸ਼ਪਿੰਦਰ ਸਿੰਘ, ਰੀਟਾ ਰਾਣੀ, ਜਸਵਿੰਦਰ ਕੌਰ, ਪ੍ਰਭਜੋਤ ਕੌਰ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media