Monday, September 14, 2026

ਪੇਂਡੂ ਡਾਕ ਸੇਵਕਾਂ ਦੀ ਹੜਤਾਲ ਅਠਵੇਂ ਦਿਨ ਵੀ ਜਾਰੀ

ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ) – ਆਲ ਇੰਡਿਆ ਪੇਂਡੂ ਪੋਸਟਲ ਇੰਪਲਾਇਜ ਯੂਨੀਅਨ ਡਿਵਿਜਨ ਫਿਰੋਜਪੁਰ  ਦੇ ਪੇਂਡੂ ਡਾਕ ਕਰਮਚਾਰੀਆਂ ਨੇ ਆਪਣੀ ਹੱਕੀ ਮੰਗਾਂ ਮਨਵਾਉਨ ਲਈ ਫਾਜਿਲਕਾ ਦੇ ਮੁੱਖ ਡਾਕਖ਼ਾਨਾ ਦਫਤਰ ਦੇ ਬਾਹਰ ਆਪਣਾ ਰੋਸ਼ ਧਰਨਾ ਅੱਜ ਅਠਵੇਂ ਦਿਨ ਵੀ ਜਾਰੀ ਰੱਖਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੱਮਕੇ ਨਾਰੇਬਾਜੀ ਕੀਤੀ ਅਤੇ ਕੇਂਦਰ ਦੀ ਏਨਡੀਏ ਸਰਕਾਰ, ਦੇਸ਼ ਦੇ ਸੰਚਾਰ ਮੰਤਰੀ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਠੁਕ ਸਿਆਪਾ ਕੀਤਾ।ਜਾਣਕਾਰੀ ਦਿੰਦੇ ਪੰਜਾਬ ਸਰਕਲ ਦੇ ਸਹਾਇਕ ਸਕੱਤਰ ਸ਼ਗਨ ਲਾਲ ਨੇ ਦੱਸਿਆ ਕਿ ਸਮੇਂ-ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਪੇਂਡੂ ਡਾਕ ਸੇਵਕਾਂ ਦੇ ਮੁੰਹ ਉੱਤੇ ਥੱਪੜ ਮਾਰਿਆ ਹੈ ਅਤੇ ਉਨ੍ਹਾਂ ਦੇ ਨਾਲ ਹਮੇਸ਼ਾ ਸਰਕਾਰ ਨੇ ਕੋਰਾ ਮਜਾਕ ਕੀਤਾ ਹੈ।ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਹੱਕੀ ਮੰਂਗਾ ਵਿੱਚ 7ਵੇਂ ਤਨਖਾਹ ਕਮੀਸ਼ਨ ਵਿੱਚ ਪੇਂਡੂ ਡਾਕ ਕਰਮਚਾਰੀਆਂ ਨੂੰ ਸ਼ਾਮਿਲ ਕਰਣਾ, ਪੇਂਡੂ ਡਾਕ ਸੇਵਕਾਂ ਨੂੰ ਰੇਗੁਲਰ ਕਰਣਾ ਆਦੀ ਹੈ।ਇਸ ਮੌਕੇ ਹੜਤਾਲੀ ਕਰਮਚਾਰੀਆਂ ਨੇ ਜੱਮਕੇ ਨਾਰੇਬਾਜੀ ਕੀਤੀ ਅਤੇ ਕੇਂਦਰ ਸਰਕਾਰ ਦਾ ਠੁਕ ਸਿਆਪਾ ਵੀ ਕੀਤਾ।ਕਰਮਚਾਰੀਆਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਮਂਗਾ ਨਹੀਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ।ਬੈਠਕ ਵਿੱਚ ਸ਼ਗਨ ਲਾਲ ਸਹਾਇਕ ਸਕੱਤਰ ਪੰਜਾਬ ਸਰਕਲ, ਪ੍ਰੈਸ ਸਕੱਤਰ ਸਰਵਨ ਸਿੰਘ ਹਸਤਾ ਕਲਾਂ, ਬੂੜ ਸਿੰਘ, ਕਰਨੈਲ ਸਿੰਘ, ਮੈਡਮ ਹਰਵਿੰਦਰ ਕੌਰ, ਬੇਅੰਤ ਕੌਰ, ਸੁਨੀਤਾ ਰਾਣੀ, ਮਨਜੀਤ ਕੌਰ, ਜਸਵਿੰਦਰਜੀਤ, ਪਾਲਾ ਸਿੰਘ, ਵੇਦ ਪ੍ਰਕਾਸ਼, ਵਿਜੈ ਕੁਮਾਰ, ਸਤੀਂਦਰ ਚੱਕ ਬਨਵਾਲਾ, ਬਾਬੂ ਰਾਮ, ਸੁਖਮੰਦਰ ਸਿੰਘ, ਪਾਲਾ ਸਿੰਘ, ਵੇਦ ਪ੍ਰਕਾਸ਼, ਵਿਜੈ ਕੁਮਾਰ, ਮਹਿੰਦਰ ਚੱਕ ਬਨਵਾਲਾ, ਬਾਬੂ ਰਾਮ ਆਦਿ ਮੌਜੂਦ ਸਨ ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply