Sunday, March 15, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ

PP1903201523

ਸਮਰਾਲਾ, 18 ਮਾਰਚ (ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ:ਸੈਕੰ: ਸਕੂਲ (ਲੜਕੇ) ਵਿਖੇ ਹੋਈ। ਜਿਸ ਵਿਚ ਕਰੀਬ 20 ਲੇਖਕਾਂ ਨੇ ਭਾਗ ਲਿਆ। ਇਸ ਮੌਕੇ ਸਭਾ ਦੇ ਜਨ: ਸਕੱਤਰ ਜਗਦੀਸ਼ ਨੀਲੋਂ ਦੀ ਸਾਲੇਹਾਰ ਅਜਮੇਰ ਕੌਰ ਦੀ ਅਚਾਨਕ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਸਾਹਿਤਕ ਮਿਲਣੀ ਮੌਕੇ ਰਚਨਾਵਾਂ ਦੀ ਸ਼ੁਰੂਆਤ ਜਗਦੀਸ਼ ਨੀਲੋਂ ਨੇ ਆਪਣੀ ਗ਼ਜ਼ਲ ਰਾਹੀਂ ਕੀਤੀ।ਨੇਤਰ ਸਿੰਘ ਮੁੱਤੋਂ ਨੇ ਕਵਿਤਾ ‘ਤੇਰੀ ਸੀ ਅਜੇ ਲੋੜ’, ਗਗਨਦੀਪ ਸ਼ਰਮਾ ਨੇ ਭ੍ਰਿਸ਼ਟ ਪ੍ਰਸ਼ਾਸ਼ਨ ਤੇ ਚੋਟ ਕਰਦੀ ਮਿੰਨੀ ਕਹਾਣੀ ‘ਜੁੱਲੀ ਚੱਕ’, ਮਨਦੀਪ ਮਾਣਕੀ ਨੇ ਪਾਖੰਡਾਂ ਦਾ ਵਿਰੋਧ ਕਰਦੀ ਕਹਾਣੀ ‘ਫ਼ਰਜ਼’,  ਜਸਵੀਰ ਸਮਰਾਲਾ ਨੇ ਕਵਿਤਾ ‘ਤੇਰਾ ਤੇ ਮੇਰਾ ਆਰੰਭ’, ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਨੇ ਆਪਣੀ ਕਵਿਤਾ ‘ਬਸੰਤ ਰੁੱਤ’, ਜਗਰੂਪਜੀਤ ਸ਼ਾਹੀ ਨੇ ਵਿਅੰਗਆਤਮਕ ਕਵਿਤਾ ‘ਅੰਮੜੀਏ’, ਸੰਦੀਪ ਤਿਵਾੜੀ ਨੇ ਮਿੰਨੀ ਕਹਾਣੀ ‘ਪਰਿਵਾਰ’, ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਵੱਲੋਂ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀ ਆਪਣੀ ਕਵਿਤਾ ‘ਥੋੜ ਚਿਰੀ ਮੇਰੀ ਕਹਾਣੀ’, ਪ੍ਰਸਿੱਧ ਬਾਲ ਲੇਖਕ ਕਮਲਜੀਤ ਨੀਲੋਂ ਨੇ ਵਿਕਾਸ ਤੇ ਵਿਨਾਸ਼ ਦੀ ਗੱਲ ਕਰਦੀ ਕਹਾਣੀ ‘ਪਾਪਾ ਉਦਾਸ ਕਿਓਂ ਨੇ?’ ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਬਣੀ। ਇਸ ਮੌਕੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਸੁਖਜੀਤ ਨੇ ਪੇਸ਼ ਕੀਤੀਆਂ ਰਚਨਾਵਾਂ ਦੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਆਖਿਆ ਸਾਹਿਤ ਹਾਜ਼ਰ ਲੇਖਕਾਂ ਦੇ ਰੂਬਰੂ ਕੀਤਾ ਤੇ ਨਵੇਂ ਲੇਖਕਾਂ ਨੂੰ ਸ਼ਬਦਾਂ ਦਾ ਸ਼ੁੱਧ ਉਚਾਰਣ ਅਤੇ ਉਨ੍ਹਾਂ ਦੇ ਅਰਥ ਵੀ ਦੱਸੇ।
ਇਸ ਤੋਂ ਇਲਾਵਾ ਇਹਨਾਂ ਰਚਨਾਵਾਂ ਉੱਤੇ ਸਭਾ ਦੇ ਸ੍ਰਪਰਸਤ ਪ੍ਰੋ: ਬਲਦੀਪ, ਇੰਦਰਜੀਤ ਸਿੰਘ ਕੰਗ, ਮੇਘ ਦਾਸ ਜਵੰਦਾ, ਸਿਮਰਜੀਤ ਸਿੰਘ ਕੰਗ, ਪ੍ਰੇਮ ਸ਼ਾਗਰ ਸ਼ਰਮਾ, ਦੀਪ ਦਿਲਬਰ, ਦਰਸ਼ਨ  ਸਿੰਘ ਕੰਗ, ਕਰਮਜੀਤ ਬਾਸੀ, ਸੁਖਮਿੰਦਰ ਬਾਗੀ ਆਦਿ ਨੇ ਵੀ ਇਸ ਉਸਾਰੂ ਬਹਿਸ ਵਿਚ ਹਿੱਸਾ ਲਿਆ। ਇਸ ਮੀਟਿੰਗ ਦੀ ਕਾਰਵਾਈ ਸਭਾ ਦੇ ਖਜਾਨਚੀ ਸੰਦੀਪ ਤਿਵਾੜੀ ਦੁਆਰਾ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply