ਚਵਿੰਡਾ ਦੇਵੀ, 18 ਮਾਰਚ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਵਿਸ਼ੇਸ਼ ਵਜੀਫਾ ਵੰਡ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਆਡੀਸ਼ਨਲ ਸੈਕਟਰੀ ਸ. ਸਵਿੰਦਰ ਸਿੰਘ ਕੱਥੂਨੰਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦੀ ਰਹਿਨੁਮਾਈ ਹੇਠ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੱਖ-ਵੱਖ ਵਜੀਫੇ ਤਕਸੀਮ ਕੀਤੇ ਗਏ। ਇਸ ਵਿਸ਼ੇਸ਼ ਵਜੀਫਾ ਵਿਤਰਣ ਸਮਾਗਮ ਵਿਚ ਵੱਖ-ਵੱਖ 25 ਲੋੜਵੰਦ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਤਹਿਤ 3.50 ਲੱਖ ਰੁਪਏ ਦੀ ਰਾਸ਼ੀ ਦੇ ਵਜੀਫੇ ਵੰਡੇ ਗਏ।ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੇ ਅਧੀਨ 60 ਹੋਰ ਵਿਦਿਆਰਥੀਆਂ ਦੇ ਵੀ ਵਜੀਫਾ ਫਾਰਮ ਭਰੇ ਗਏ ਹਨ ਜਿਨ੍ਹਾਂ ਨੂੰ ਸਰਕਾਰ ਦੁਆਰਾ ਜਲਦੀ ਹੀ ਵਜੀਫੇ ਮੁਹੱਈਆਂ ਕਰਵਾਏ ਜਾਣਗੇ।ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਾਲਜ ਪ੍ਰਿੰਸੀਪਲ ਡਾ. ਐਚ.ਬੀ. ਸਿੰਘ ਨੇ ਦੱਸਿਆ ਕਿ ਇਲਾਕੇ ਦੇ ਵਿਦਿਆਰਥੀਆਂ ਨੂੰ ਉਚੇਰੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਾਡਾ ਪਹਿਲਾ ਉਪਰਾਲਾ ਹੈ।ਇਲਾਕੇ ਦੇ ਘਰ-ਘਰ ਵਿਚ ਵਿਦਿਆ ਰੂਪੀ ਸ਼ਮਾਂ ਰੌਸ਼ਨ ਕਰਨਾ ਕਾਲਜ ਦਾ ਮਿਸ਼ਨ ਹੈ।
ਪ੍ਰਿੰਸੀਪਲ ਡਾ. ਐਚ.ਬੀ. ਸਿੰਘ ਨੇ ਦੱਸਿਆ ਕਿ ਹੁਣ ਨਵੇਂ ਅਕਾਦਮਿਕ ਸਾਲ ਲਈ 10+1 ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਦਾ ਦਾਖਲਾ ਸ਼ੁਰੂ ਹੈ ਇਸ ਤੋਂ ਇਲਾਵਾ ਇਸ ਸਮੇਂ ਕਾਲਜ ਵਿਚ ਬੀ.ਏ, ਬੀ.ਸੀ.ਏ., ਬੀ.ਕਾਮ, ਡੀ.ਸੀ.ਏ. ਅਤੇ ਡੀ.ਐਸ.ਟੀ. ਵਿਸ਼ੇਸ਼ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ।ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਈਲੈਟਸ, ਇੰਗਿਲਿਸ਼ ਸਪੀਕਿੰਗ ਅਤੇ ਬੇਸਿਕ ਕੰਪਿਊਟਰ ਦੇ ਕੋਰਸ ਕਰਵਾਏ ਜਾਣਗੇ।ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਦੀ ਪੀ.ਐਮ.ਟੀ ਅਤੇ ਸੀ.ਈ.ਟੀ ਦੀ ਖਾਸ ਤਿਆਰੀ ਕਰਵਾਈ ਜਾਵੇਗੀ।ਇਸ ਸਮਾਗਮ ਵਿਚ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਸਰਪੰਚ ਸ. ਬਲਵਿੰਦਰ ਸਿੰਘ ਕੈਰੋਂਨੰਗਲ, ਸ. ਕਰਨੈਲ ਸਿੰਘ ਪਾਖਰਪੁਰਾ, ਸ. ਸੇਵਾ ਸਿੰਘ ਸੂਬੇਦਾਰ, ਸ. ਬਲਦੇਵ ਸਿੰਘ ਸਰਪੰਚ ਡੱਡੀਆਂ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ। ਇਨ੍ਹਾਂ ਸਖਸ਼ੀਅਤਾਂ ਨੇ ਪ੍ਰਿੰਸੀਪਲ ਡਾ. ਐਚ.ਬੀ. ਸਿੰਘ ਨੂੰ ਇਹ ਭਰੋਸਾ ਦੁਆਇਆ ਕਿ ਉਹ ਕਾਲਜ ਦੀ ਭਲਾਈ ਲਈ ਹਰ ਸਮੇਂ ਉਨ੍ਹਾਂ ਨਾਲ ਖੜ੍ਹੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …