Saturday, April 18, 2026

ਮਾਲ ਮਹਿਕਮੇ ਦਾ ਪਟਵਾਰੀ ਰਿਸ਼ਵਤ ਲੈਂਦਾ ਕਾਬੂ

ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਪਟਵਾਰੀ ਮਾਲ ਹਲਕਾ ਚੂਹੜਚੱਕ, ਸਬ ਤਹਿ: ਨੋਸ਼ਹਿਰਾ ਮੱਝਾ ਸਿੰਘ, ਗੁਰਦਾਸਪੁਰ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਵਰਿੰਦਰ ਕੁਮਾਰ ਪੁੱਤਰ ਨੰਦ ਲਾਲ ਵਾਸੀ ਮਹੁੱਲਾ ਪ੍ਰੇਮ ਨਗਰ ਬੋਹੜਾਵਲਾ ਬਟਾਲਾ ਜਿਲ੍ਹਾ ਗੁਰਦਾਸਪੁਰ ਅਤੇ ਸੁਖਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਬਟਾਲਾ, ਜੋ ਦੁਬੱਈ ਗਿਆ ਹੋਇਆ ਹੈ ਆਪਸ ਵਿੱਚ ਦੋਸਤ ਹਨ।ਸੁਖਵਿੰਦਰ ਸਿੰਘ ਦੀ ਜਮੀਨ ਪਿਡ ਚੂਹੜ੍ਹ ਚੱਕ ਜਿਲ੍ਹਾ ਗੁਰਦਾਸਪੁਰ ਵਿਖੇ ਨਵੀ ਬਣੀ 4 ਮਾਰਗੀ ਸੜ੍ਹਕ ਵਿੱਚ ਸਰਕਾਰ ਨੇ ਇਕਵਾਇਰ ਕੀਤੀ ਹੈ।ਇਸ ਜਮੀਨ ਦੇ ਮੁਆਵਜੇਦਾ ਚੈਕ 54013/- ਰੁਪਏ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੈ ।ਚੈਕ ਡਿਸਬਰਸਮੈਟ ਰਜਿਸਟਰ ਵਿੱਚ ਸੁਖਵਿੰਦਰ ਸਿੰਘ ਦੇ ਪਿਤਾ ਦਾ ਨਾਮ ਗਲਤ ਦਰਜ਼ ਹੋ ਗਿਆ ਸੀ। ਵਰਿੰਦਰ ਕੁਮਾਰ ਇਹ ਨਾਮ ਸਹੀ ਕਰਵਾਉਣ ਲਈ ਪਟਵਾਰੀ ਰਛਪਾਲ ਸਿੰਘ ਨੂੰ ਮਿਲਿਆ।ਪਟਵਾਰੀ ਰਛਪਾਲ ਸਿੰਘ ਨੇ ਡਿਸਬਰਸਮੈਟ ਰਜਿਸਟਰ ਵਿੱਚ ਨਾ ਸਹੀ ਕਰਨ ਅਤੇ ਹੋਰ ਅਫਸਰਾ ਤੋ ਕੰਮ ਕਰਵਾ ਕਰ ਦੇਣ ਲਈ ਵਰਿੰਦਰ ਕੁਮਾਰ ਪਾਸੋ 7000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਜੋ ਵਰਿੰਦਰ ਕੁਮਾਰ ਦੇ ਮਿੰਨਤ ਤਰਲਾ ਕਰਨ ਤੇ 4000 ਰੁਪਏ ਲੈ ਕੰਮ ਕਰਵਾਉਣਾ ਮੰਨ ਗਿਆ।ਪਰੰਤੂ ਵਰਿੰਦਰ ਕੁਮਾਰ ਰਿਸ਼ਵਤ ਦੇ ਕਰ ਕੰਮ ਨਹੀ ਕਰਵਾਦਉਣਾ ਚਾਹੁੰਦਾ ਸੀ।ਵਰਿੰਦਰ ਕੁਮਾਰ ਨੇ ਇਸ ਸਬੰਧੀ ਸ਼ਿਕਾਇਤ ਇੰਸਪੈਕਟਰ ਬਲਬੀਰ ਸਿੰਘ, ਵਿਜੀਲੈਸ ਬਿਉਰੋ, ਯੂਨਿਟ, ਗੁਰਦਾਸਪੁਰ ਪਾਸ ਕੀਤੀ ।
ਇੰਸਪੈਕਟਰ ਬਲਬੀਰ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਵਰਿੰਦਰ ਕੁਮਾਰ ਦੇ ਬਿਆਨ ਤੇ ਮੁੱਕਦਮਾ ਨੰ: 7 ਮਿਤੀ 19-3-2015 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ । ਇੰਸਪੈਕਟਰ ਬਲਬੀਰ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਏਐਸਆਈ ਖੁਸ਼ਪਾਲ ਸਿੰਘ, ਏ ਬਲਵਿੰਦਰ ਸਿੰਘ, ਮੁੱਖ ਸਿ: ਰਵਿੰਦਰ ਕੁਮਾਰ, ਮੁੱਖ ਸਿ: ਕੰਮਲਜੀਤ ਸਿੰਘ ਸੀ-2 ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਪਟਵਾਰੀ ਰਛਪਾਲ ਸਿੰਘ ਨੂੰ 4000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਬਲਦੇਵ ਸਿੰਘ ਖੇਤੀਬਾੜ੍ਹੀ ਵਿਸਥਾਰ ਅਫਸਰ, ਕਲਾਨੌਰ ਜਿਲ੍ਹਾ ਗੁਰਦਾਸਪੁਰ ਅਤੇ ਸ੍ਰੀ ਦਿਲਬਾਗ ਖੇਤੀਬਾੜ੍ਹੀ ਉਪ ਨਿਰੀਖਕ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ ਅਤੇ ਪਟਵਾਰੀ ਰਛਪਾਲ ਸਿੰਘ ਪਾਸੋ ਸੁਖਵਿੰਦਰ ਸਿੰਘ ਦੁਆਰਾ ਐਸ ਦਿੱਤੀ ਦਰਖਾਸਤ ਅਤੇ ਜਮਾਬੰਦੀ ਦੀ ਨਕਲ ਬ੍ਰਾਮਦ ਕੀਤੀ ਹੈ । ਅਗਲੇਰੀ ਤਫਤੀਸ਼ ਜਾਰੀ ਹੈ । ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੌਗ ਮੰਗਿਆ ਹੈ ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply