Saturday, April 18, 2026

ਫਾਜ਼ਿਲਕਾ ਵਿਖੇ ਯਾਦਗਾਰ ਰਿਹਾ ਵੋਮੈਨ ਕੈਮਲ ਸਫਾਰੀ-2015

ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਬੀਐਸਐਫ ਨੇ ਮਨਾਈ ਗੋਲਡਨ ਜੁਬਲੀ

PPN1903201507
ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਮਹਿਲਾਵਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਬੀਐਸਐਫ ਵੱਲੋਂ ਗੋਲਡਨ ਜੁਬਲੀ ਮੌਕੇ ਵੋਮੈਨ ਕੈਮਲ ਸਫਾਰੀ-2015 ਡਾ. ਸਰੋਜ਼ ਛਿੰਦੇ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਸਥਾਨਕ ਸਰਕਾਰੀ ਐਮਆਰ ਕਾਲਜ ਸਟੇਡੀਅਮ ਵਿਚ ਬੀਐਸਐਫ ਵੱਲੋਂ ਸਥਾਨਕ ਲੋਕਾਂ ਨਾਲ ਮਿਲ ਕੇ ਇਕ ਸਭਿਅਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਗਤਕੇ ਦੀਆਂ ਟੀਮਾਂ ਨੇ ਵੀ ਭਾਗ ਲਿਆ। ਪ੍ਰੋਗਰਾਮ ਦੀ ਮੁੱਖ ਮਹਿਮਾਨ ਟਾਟਾ ਐਡਵੈਂਚਰ ਦੀ ਪਦਮ ਸ਼੍ਰੀ ਅਵਾਰਡੀ ਬਿਛੈਂਦਰੀ ਪਾਲ ਸੀ, ਉਨ੍ਹਾਂ ਤੋਂ ਇਲਾਵਾ 14 ਮੈਂਬਰੀ ਟੀਮ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸੀ। ਪ੍ਰੋਗਰਾਮ ਦੀ ਕਮਾਨ ਬੀਐਸਐਫ ਦੀਆਂ 13 ਮਹਿਲਾ ਅਫਸਰ ਸੰਭਾਲ ਰਹੀਆਂ ਸਨ।
ਜਿਕਰਯੋਗ ਹੈ ਕਿ ਗੁਜ਼ਰਾਤ ਦੇ ਭੁੱਜ ਤੋਂ ਪੰਜਾਬ ਦੀ ਵਾਹਘਾ ਸਰਹੱਦ ਤੱਕ 28 ਸੋ ਕਿਲੋਮੀਟਰ ਦਾ ਰਸਤਾ ਤੈਅ ਕੀਤਾ ਜਾਏਗਾ। ਜਿਸ ਦੇ ਪੜਾਅ ਤਹਿਤ ਵੀਰਵਾਰ ਸਰਕਾਰੀ ਐਮਆਰ ਕਾਲਜ ਸਟੇਡੀਅਮ ਵਿਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਰਕਾਰੀ ਮਾਡਲ ਸਕੈਂਡਰੀ ਸਕੂਲ ਲੜਕੇ ਤੇ ਲੜਕੀਆਂ, ਨੈਸ਼ਨਲ ਕਾਲਜ ਫਾਰ ਗਰਲਜ਼, ਸਰਵ ਹਿੱਤਕਾਰੀ ਸਕੂਲ, ਆਤਮ ਵੱਲਭ ਸਕੂਲ, ਕੇਂਦਰੀ ਵਿਦਿਆਲਿਆ ਅਤੇ ਹੋਰ ਸਕੂਲਾਂ ਤੋਂ ਇਲਾਵਾ ਸ਼ਾਨ ਏ ਖਾਲਸ ਗਤਕਾ ਅਕੈਡਮੀ ਦੇ ਪਲੇਅਰਾਂ ਨੇ ਭਾਗ ਲਿਆ। ਸਮੂਹ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਡਾਂਸ, ਗਿੱਧਾ, ਭੰਗੜਾ, ਦੇਸ਼ ਭਗਤੀ ਕੋਰੀਓਗ੍ਰਾਫੀਆਂ ਤੇ ਗਤਕਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਫਾਜ਼ਿਲਕਾ ਰੇਂਜ ਦੇ ਡੀਆਈਜੀ ਐਚਐਸ ਗਰਚਾ, ਜਿਲ੍ਹਾ ਸ਼ੈਸ਼ਨ ਜੱਜ ਮਾਣਯੋਗ ਜੇਪੀਐਸ ਖੁਰਮੀ, 129ਵੀਂ ਬਟਾਲੀਅਨ ਦੇ ਕਮਾਂਡਰ ਐਸਬੀ ਮੁਖਰਜੀ, 90ਵੀਂ ਬਟਾਲੀਅਨ ਦੇ ਕਮਾਂਡਰ ਐਮਪੀ ਸਿੰਘ, ਡਿਪਟੀ ਕਮਾਂਡੈਂਟ ਰਕੇਸ਼ ਠਾਕੁਰ, ਐਸਡੀਐਮ ਸੁਭਾਸ਼ ਖੱਟਕ, ਜੀਏ ਕੁਲਪ੍ਰੀਤ ਸਿੰਘ, ਡਿਪਟੀ ਕਮਾਡੈਂਟ ਸ਼ਤੀਸ਼ ਦਹੀਆ, ਡਿਪਟੀ ਕਮਾਡੈਂਟ ਡਾ. ਸੁਰੇਸ਼ ਪੰਡਤ, ਟੂ ਵਾਈਸੀ ਮਹਿੰਦਰ ਪਾਲ, ਅਸਿਸਟੈਂਟ ਕਮਾਡੈਂਟ ਡੀਐਸ ਭਾਟੀ, ਸਿਵਲ ਸਰਜਨ ਡਾ. ਬਲਜੀਤ ਸਿੰਘ, ਡੀਈਓ ਡਾ. ਸੁਖਬੀਰ ਸਿੰਘ ਬੱਲ੍ਹ, ਡਾ. ਡੀਕੇ ਭੁੱਕਲ, ਮੈਡਮ ਪ੍ਰੇਮ ਲਤਾ, ਪੰਮੀ ਸਿੰਘ, ਡੀਐਚਐਫਐਲ ਕੰਪਨੀ ਦੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਬਾਅਦ ਕੈਮਲ ਸਫਾਰੀ ਸ਼ਹਿਰ ਦੇ ਵੱਖ-ਵੱਖ ਬਜਾਰਾਂ ਤੋਂ ਹੁੰਦਿਆਂ ਹੋਇਆ ਫਿਰੋਜ਼ਪੁਰ ਲਈ ਰਵਾਨਾਂ ਹੋਈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply