
ਜੰਡਿਆਲਾ ਗੁਰੂ, 19 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਹਲਕਾ ਵਿਧਾਇਕ ਜੰਡਿਆਲਾ ਗੁਰੂ ਸ੍ਰ: ਬਲਜੀਤ ਸਿੰਘ ਜਲਾਲ ਉਸਮਾ ਦੇ ਪਿਤਾ ਸੂਬੇਦਾਰ ਅਮਰ ਸਿੰਘ ਅੱਜ ਦੇਰ ਰਾਤ ਦਿਲ ਦਾ ਦੋਰਾ ਪੈਣ ਨਾਲ ਸਵਰਗਵਾਸ ਹੋ ਗਏ।ਉਹਨਾ ਦਾ ਅੰਤਿਮ ਸੰਸਕਾਰ ਦੁਪਹਿਰ ਜੱਦੀ ਪਿੰਡ ਜਲਾਲਉਸਮਾ ਵਿੱਚ ਕਰ ਦਿੱਤਾ ਗਿਆ।ਇਸ ਦੁੱਖ ਦੀ ਘੜੀ ਵਿਚ ਜੰਡਿਆਲਾ ਪ੍ਰੈਸ ਕਲੱਬ ਵਲੋਂ ਉਹਨਾ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰੈਸ ਕਲੱਬ ਦੀ ਅੱਜ ਰੱਖੀ ਗਈ ਹੰਗਾਮੀ ਮੀਟਿੰਗ ਵਿਚ ਸ਼ੋਕ ਮਤਾ ਪਾਸ ਕੀਤਾ।ਮੀਟਿੰਗ ਵਿਚ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਸੁਨੀਲ ਦੇਵਗਨ ਮੀਤ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ, ਅੰਮ੍ਰਿਤਪਾਲ ਸਿੰਘ ਬੇਦੀ ਪਿ੍ਰੰਟ ਐਂਡ ਇਲੈਕਟੋ੍ਰਨਿਕ ਮੀਡੀਆ ਐਸੋਸੀਏਸ਼ਨ, ਭੁਪਿੰਦਰ ਸਿੰਘ, ਰਾਜੇਸ਼ ਭੰਡਾਰੀ, ਹਰਿੰਦਰਪਾਲ ਸਿੰਘ, ਸਿਮਰਤਪਾਲ ਸਿੰਘ, ਬਲਵਿੰਦਰ ਕੁਮਾਰ, ਸੁਖਚੈਨ ਸਿੰਘ, ਰਾਮਸ਼ਰਨਜੀਤ ਸਿੰਘ, ਗੋਪਾਲ ਸਿੰਘ, ਅਨੀਲ ਕੁਮਾਰ, ਵਰੁਣ ਸੋਨੀ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਕੁਲਵੰਤ ਸਿੰਘ ਵਿਰਦੀ, ਕੁਲਜੀਤ ਸਿੰਘ, ਮਨਿਸਿ ਕੁਮਾਰ ਬਲਵਿੰਦਰ ਸਿੰਘ ਆਦਿ ਪੱਤਰਕਾਰ ਮੋਜੂਦ ਸਨ।
Punjab Post Daily Online Newspaper & Print Media