ਫਾਜ਼ਿਲਕਾ, 20 ਮਾਰਚ (ਵਿਨੀਤ ਅਰੋੜਾ) – ਬਾਬਾ ਸੈਯਦ ਮੀਰ ਮੋਹੰਮਦ ਦੀ ਦਰਗਾਹ ਉੱਤੇ 26ਵਾਂ ਵਾਰਸ਼ਿਕ ਮੇਲਾ ਐਤਵਾਰ ਨੂੰ ਬਹੁਤ ਧੂਮਧਾਮ ਨਾਲਂ ਪਿੰਡ ਆਵਾ ਵਿੱਚ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦੇਦੇ ਹੋਏ ਮੇਲਾ ਕਮੇਟੀ ਦੇ ਪ੍ਰਧਾਨ ਪਿਆਰਾ ਲਾਲ ਸੇਠੀ ਅਤੇ ਸਕੱਤਰ ਤਿਲਕ ਰਾਜ ਵਾਟਸ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲਂ ਮਨਾਏ ਜਾ ਰਹੇ ਇਸ ਭਾਰੀ ਮੇਲੇ ਵਿੱਚ ਪੰਜਾਬ ਦੇ ਸਿੱਖਰ ਦੀ ਗਾਇਕ ਜੋੜੀ ਸੰਧੂ ਸੁਰਜੀਤ ਅਤੇ ਕਮਲਪ੍ਰੀਤ ਵੱਲੋ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ।ਇਸ ਮੇਲੇ ਵਿੱਚ ਸੰਗੀਤਕਾਰ ਮਨਜਿੰਦਰ ਤਨੇਜਾ ਵੀ ਆਪਣੀ ਮਿਊਜਿਕ ਟੀਮ ਨਾਲ ਹਾਜਿਰੀ ਲਗਾਣਗੇ।ਪੂਰਾ ਦਿਨ ਬਾਬਾ ਜੀ ਦਾ ਅਟੂਟ ਲੰਗਰ ਵੰਡਿਆਂ ਜਾਵੇਗਾ।ਇਸ ਮੇਲੇ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸ਼ਰੱਧਾਲੁਆਂ ਮੱਥਾ ਟੇਕਣ ਆਉਂਦੇ ਹਨ ਅਤੇ ਦਰਗਾਹ ਉੱਤੇ ਚਾਦਰ ਚੜਾ ਕੇ ਮੰਨਤ ਮੰਗਣ ਵਾਲੇ ਹਰ ਵਿਅਕਤੀ ਦੀ ਮੁਰਾਦਾ ਪੂਰੀ ਹੁੰਦੀਆਂ ਹਨ ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media