ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਜਿਨੋਮਿਕਸ ਐਂਡ ਏਪਜਿਨੋਮਿਕਸ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਇਹ ਸੈਮੀਨਾਰ ਯੂ.ਜੀ.ਸੀ.-ਐਸ.ਏ.ਪੀ. (ਡੀ.ਆਰ.ਐਸ.-ੀੀ), ਯੂ.ਜੀ.ਸੀ.-ਸੀ.ਪੀ.ਈ.ਪੀ.ਏ. ਤੇ ਆਈ.ਐਸ.ਐਚ.ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।
ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਯੂਨੀਵਰਸਿਟੀ ਆਫ ਦਿੱਲੀ ਸਾਊਥ ਕੈਂਪਸ, ਨਵੀਂ ਦਿੱਲੀ ਦੇ ਡਿਪਾਰਟਮੈਂਟ ਆਫ ਜੈਨੇਟਿਕਸ ਦੇ ਪ੍ਰੋਫੈਸਰ ਡਾ. ਬੀ.ਕੇ. ਥੈਲ਼ੇਮਾ ਨੇ ਟੇਲਜ਼ ਆਫ ਨਿਊ ਜੈਨੇ ਡਿਸਕਵਰੀ : ਦ ਐਨ.ਜੀ.ਐਸ. ਵੇਅ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਿੱਤਾ। ਹਿਊਮਨ ਜੈਨੇਟਿਕਸ ਵਿਭਾਗ ਦੇ ਪ੍ਰੋਫੈਸਰ ਅਤੇ ਡੀ.ਆਰ.ਐਸ.- ੀੀ (ਯੂ.ਜੀ.ਸੀ.-ਐਸ.ਏ.ਪੀ.) ਡਾ. ਏ.ਜੇ.ਐਸ. ਭੰਵਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਵਿਭਾਗ ਦੇ ਮੁਖੀ, ਡਾ. ਅਨੁਪਮ ਕੌਰ ਨੇ ਮੰਚ ਸੰਚਾਲਨ ਕੀਤਾ।
ਡਾ. ਬੀ.ਕੇ. ਥੈਲ਼ੇਮਾ ਨੇ ‘ਟੇਲਜ਼ ਆਫ ਨਿਊ ਜੈਨੇ ਡਿਸਕਵਰੀ: ਦ ਐਨ.ਜੀ.ਐਸ. ਵੇਅ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨੈਕਸਟ ਜੈਨਰੇਸ਼ਨ ਸੀਕਵੈਂਸੀਗ ਨਾਮ ਦੀ ਉੱਚ ਤਕਨੀਕ ਨਵੀਆਂ ਜੀਨਾਂ ਦੀ ਖੋਜ ਵਿਚ ਇੱਕ ਅਹਿਮ ਰੋਲ ਅਦਾ ਕਰਦੀ ਹੈ।ਉਨਾਂ ਨੇ ਦੱਸਿਆ ਕਿ ਹੁਣ ਤੱਕ ਯੂਰਪ ਦੀ ਪ੍ਰਜਾਤੀਆਂ ਵਿਚ ਜੀ.ਡਬਲਯੂ.ਏ.ਐਸ. ਦਾ ਪ੍ਰਯੋਗ ਹੋ ਚੁੱਕਾ ਹੈ। ਭਾਰਤ ਜੋ ਕਿ ਇੱਕ ਕਈ ਜਾਤੀਆਂ ਪ੍ਰਜਾਤੀਆਂ ਦਾ ਮਿਸ਼ਰਣ ਹੈ , ਉਥੇ ਇਸ ਤਰਾਂ ਦੀਆਂ ਜੀ.ਡਬਲਯੂ.ਏ.ਐਸ. ਖੋਜਾਂ ਬਹੁਤ ਉਪਯੋਗੀ ਸਾਬਿਤ ਹੋਣਗੀਆਂ। ਇਸ ਤੋ ਬਾਅਦ ਉਹਨਾਂ ਨੇ ਆਪਣੀ ਖੋਜ ਬਾਰੇ ਦੱਸਿਆ ਕਿ ਉਹਨਾਂ ਦੇ ਖੋਜ ਗਰੁੱਪ ਨੇ ਪਾਰਕਿਨਸਨ ਬਿਮਾਰੀ ਦਾ ਇੱਕ ਨਵਾਂ ਜੀਨ ਖੋਜਿਆ ਹੈ। ਫਿਰ ਉਹਨਾਂ ਨੇ ਵਿਰਾਸਤੀ ਪਾਗਲਪਨ ਲਈ ਜਿੰਮੇਵਾਰ ਜੀਨ ਐਮ ਆਈ ਡੀ2 ਦੀ ਆਪਣੇ ਵੱਲੋ ਕੀਤੀ ਖੋਜ ਬਾਰੇ ਚਾਨਣਾ ਪਾਇਆ।ਉਹਨਾਂ ਨੇ ਦੱਸਿਆ ਕਿ ਪਿਤਾ ਪੁਰਖੀ ਵਿਗਿਆਨ ਸਬੰਧਿਤ ਪੁਰਾਣੀ ਜਾਣਕਾਰੀ ਨੂੰ ਨਵੀਆਂ ਤਕਨੀਕਾਂ ਨਾਲ ਮਿਲਾ ਕੇ ਹੋਰ ਵੀ ਵਿਲੱਖਣ ਜੀਨਾਂ ਦੀ ਖੋਜ ਕਰ ਸਕਦੇ ਹਾਂ, ਜਿਸ ਵਿਚ ਨੈਕਸਟ ਜਨਰੇਸ਼ਨ ਸੀਕਵੈਂਸੀਗ ਤੇ ਐਕਸੋਮ ਸੀਕਵੈਂਸੀਗ ਸ਼ਾਮਿਲ ਹਨ।ਇਸ ਸਭ ਨਾਲ ਇਹਨਾਂ ਬਿਮਾਰੀਆਂ ਦੇ ਇਲਾਜ ਖੋਜਣ ਵਿਚ ਸਹਾਇਤਾ ਮਿਲ ਸਕਦੀ ਹੈ ਅਤੇ ਨਵੀਆਂ ਨਵੀਆਂ ਦਵਾਈਆਂ ਬਨਾਉਣ ਲਈ ਸਹੀ ਸੇਧ ਮਿਲ ਸਕਦੀ ਹੈ।
ਵਾਈਸ-ਚਾਂਸਲਰ ਪ੍ਰੋ. ਬਰਾੜ ਨੇ ਡਾ. ਬੀ. ਕੇ ਥੈਲਮਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੀਵ ਵਿਗਿਆਨ ਵਿਚ ਤਰੱਕੀ ਕਰਨ ਵਾਸਤੇ ਸਾਨੂੰ ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਨਵੀਆਂ ਤਕਨੀਕਾਂ ਦੀ ਵਰਤੋ ਕਰਨੀ ਚਾਹੀਦੀ ਹੈ।
ਅੰਤ ਵਿਚ ਵਾਈਸ-ਚਾਂਸਲਰ, ਪ੍ਰੋ. ਬਰਾੜ ਅਤੇ ਪ੍ਰੋ. ਥੈਲਮਾ ਨੂੰ ਸਨਮਾਨਿਤ ਕੀਤਾ ਗਿਆ।ਅਕਾਦਮਿਕ ਸੈਸ਼ਨ ਮੌਕੇ ਡਾ. ਸ਼ੇਰ ਅਲੀ ਨੇ ਜਿਓਨੌਮਿਕਸ ਆਫ ਸਪਰਮਾਟੋਜ਼ੋਆ ਐਂਡ ਇਟਜ਼ ਬਾਇਓਮੈਡੀਕਲ ਸਿਗਨੀਫੀਕੈਂਸ ਵਿਸ਼ੇ ਤੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਡਾ. ਸੰਜੀਵ ਪੁਰੀ ਨੇ ਸਟੈਮ ਸੈਲ ਐਂਡ ਟਿਸ਼ੂ ਰੀਜੈਨਰੇਸ਼ਨ ਵਿਸ਼ੇ ‘ਤੇ, ਡਾ. ਕਲਭੂਸ਼ਣ ਟਿਕੂ ਨੇ ਐਪਟਾਮਰਜ਼ ਫਾਰ ਕੈਂਸਰ ਥਿਰਾਪਿੳਟਿਕਸ ਵਿਸ਼ੇ ‘ਤੇ ਡਾ. ਕੇ. ਸਤਿਯਾਮੂਰਥੀ ਨੇ ਇੰਪੈਕ ਆਫ ਐਪੀਜੈਨੇਟਿਕਸ ਆਨ ਕੈਂਸਰ ਪ੍ਰੋਗਰੈਸ਼ਨ, ਪਦਮਸ਼ੀz ਡਾ. ਆਰ.ਐਨ.ਕੇ. ਬਾਮਜ਼ਾਈ ਅਤੇ ਡਾ. ਸਵਾਰਕਰ ਸ਼ਰਮਾ ਨੇ ਕੈਂਸਰ ਤੇ ਹੋਰ ਗੰਭੀਰ ਬੀਮਾਰੀਆਂ ਵਿਸ਼ੇ ‘ਤੇ ਭਾਸ਼ਣ ਦਿੱਤਾ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media