ਜੰਡਿਆਲਾ ਗੁਰੂ, 20 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੀ.ਐਸ.ਈ.ਬੀ ਇਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸੱਦੇ ਤੇ ਮੰਡਲ ਜੰਡਿਆਲਾ ਗੁਰੂ ਵਿੱਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਤੋਂ ਪਹਿਲਾਂ ਇਕ ਰੈਲੀ ਦੀ ਪ੍ਰਧਾਨਗੀ ਡਵੀਜ਼ਨ ਪ੍ਰਧਾਨ ਨਰਿੰਦਰ ਸਿੰਘ ਗਿੱਲ ਨੇ ਕੀਤੀ ਅਤੇ ਸਟੇਜ ਸੈਕਟਰੀ ਦੀ ਭੁਮੀਕਾ ਗੁਰਮੀਤ ਸਿੰਘ ਗਿੱਲ ਨੇ ਨਿਭਾਈ। ਇਸ ਰੈਲੀ ਨੂੰ ਉਚੇਚੇ ਤੌਰ ਤੇ ਨਰਿੰਦਰ ਕੁਮਾਰ ਬੱਲ ਵਿੱਤ ਸਕੱਤਰ ਪੰਜਾਬ ਅਤੇ ਰਮਨ ਭਾਰਦਵਾਜ ਮੀਤ ਪ੍ਰਧਾਨ ਪੰਜਾਬ ਨੇ ਸੰਬੋਧਨ ਕੀਤਾ।ਇਸ ਮੌਕੇ ਬੋਲਦਿਆਂ ਬੁਲਾਰਿਆ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਪੋਸਟਾਂ ਭਰੀਆਂ ਜਾਣ। ਹਰੇਕ ਕਰਮਚਾਰੀ ਨੂੰ ਅੰਤਰਿਮ ਰਲੀਫ 4000 ਰੁਪਏ ਜਾਰੀ ਕੀਤੀ ਜਾਵੇ।23 ਸਾਲਾ ਇੰਨਕਰੀਮੈਂਟ ਬਿਨਾ ਸ਼ਰਤ ਹਰੇਕ ਕਰਮਚਾਰੀ ਨੂੰ ਦਿੱਤਾ ਜਾਵੇ। ਪੰਜਾਬ ਰਾਜ ਬਿਜਲੀ ਬੋਰਡ ਦੇ ਦੌਰਾਨ ਕਰਮਚਾਰੀਆਂ ਦੀ ਹੋਈ ਮੌਤ ਤੇ ਪਹਿਲ ਦੇ ਅਧਾਰ ਤੇ ਨੌਕਰੀਆਂ ਦਿੱਤੀਆਂ ਜਾਣ।1002 ਜੇ.ਈ. ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ।258 ਫੋਰਮੈਨ ਦੀਆਂ ਖਾਲੀ ਪੋਸਟਾਂ ਵੀ ਭਰੀਆਂ ਜਾਣ। ਮੈਡੀਕਲ ਕੈਸ਼ ਲੈਸ ਸਕੀਮ ਲਾਗੂ ਕੀਤੀ ਜਾਵੇ। ਫੀਲਡ ਵਿੱਚ ਕੰਪਲੇਂਟ ਸੈਂਟਰ ਤੋੜਨੇ ਬੰਦ ਕੀਤੇ ਜਾਣ।ਸਾਰੇ ਟੈਕਨੀਕਲ ਕਾਮਿਆਂ ਨੂੰ ਪੈਟਰੋਲ ਭੱਤਾ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਪਾਰਟ ਟਾਈਮ ਕਾਮੇ ਪੱਕੇ ਕੀਤੇ ਜਾਣ।
ਇਸ ਰੈਲੀ ਨੂੰ ਬਲਦੇਵ ਸਿੰਘ ਮਾਨਾਵਾਲਾ, ਮਨਜੀਤ ਸਿੰਘ ਮੱਲੀ, ਮਲੂਕ ਸਿੰਘ ਹੁੰਦਲ, ਤਲਬੀਰ ਗਿੱਲ, ਸੁਰਜੀਤ ਸਿੰਘ, ਹੀਰਾ ਸਿੰਘ, ਕੁਲਵੰਤ ਸਿੰਘ, ਦਵਿੰਦਰ ਸਿੰਘ, ਹਰਦੀਪ ਸਿੰਘ, ਜਗਬੀਰ ਸਿੰਘ, ਜਰਨੈਲ ਸਿਘ, ਜੋਗਾ ਸਿੰਘ, ਜਤਿੰਦਰ ਸਿੰਘ, ਸਰੂਪ ਸਿੰਘ ਆਦਿ ਨੇ ਸੰਬੋਧਨ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media