Tuesday, September 15, 2026

ਸਹੁਰੇ ਪਰਿਵਾਰ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼

ਜੰਡਿਆਲਾ ਗੁਰੁ, 20 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਨੰਨ੍ਹੀ ਛਾਂ ਨੂੰ ਜਨਮ ਦੇਣ ਵਾਲੀ ਮਨਪ੍ਰੀਤ ਕੋਰ (ਕਾਲਪਨਿਕ ਨਾਮ) ਪਿੰਡ ਤਰਸਿੱਕਾ ਨੇ ਪੱਤਰਕਾਰਾਂ ਨੂੰ ਆਪਣੀ ਜੁਬਾਨੀ ਦੱਸਦੇ ਹੋਏ ਕਿਹਾ ਕਿ 31 ਅਗਸਤ 2012 ਨੂੰ ਉਸ ਦਾ ਵਿਆਹ ਸਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਕੋਮ ਬਾਜੀਗਰ ਪਿੰਡ ਮੇਹਰਬਾਨਪੁਰ ਥਾਣਾ ਜੰਡਿਆਲਾ ਗੁਰੂ ਨਾਲ ਹੋਇਆ।ਵਿਆਹ ਮੋਕੇ ਉਸ ਦੇ ਮਾਂ-ਬਾਪ ਵਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਅਤੇ ਇੱਕ ਆਲਟੋ ਕਾਰ ਦਹੇਜ ਵਿੱਚ ਦਿੱਤੀ। ਪਰ ਕੁੱਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵਿਚ ਸੱਸ ਗੁਰਮੀਤ ਕੌਰ, ਨਨਾਣ ਅਮਨਦੀਪ ਕੋਰ ਵਲੋਂ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਵੱਡੀ ਕਾਰ ਕਿਹਾ ਸੀ।ਇਸ ਆਲਟੋ ਕਾਰ ਨੂੰ ਵਾਪਿਸ ਕਰਕੇ ਵੱਡੀ ਇਨੋਵਾ ਕਾਰ ਅਪਨੇ ਬਾਪ ਕੋਲੋ ਲੈਕੇ ਆ।
ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਨੂੰ ਦਿੱਤੀ ਦਰਖਾਸਤ ਵਿਚ ਮਨਪ੍ਰੀਤ ਕੋਰ ਨੇ ਦੱਸਿਆ ਕਿ ਇੱਕ ਦਿਨ ਉਸ ਦੀ ਨਨਾਣ ਅਤੇ ਸੱਸ ਵਲੋਂ ਮਿਲ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ ਨਾਲ ਫਰਨੈਲ ਦੀਆ ਗੋਲੀਆਂ ਖੁਆਉਣ ਅਤੇ ਕਪੜਿਆਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ।ਉਸ ਨੇ ਦੱਸਿਆ ਇਹਨਾ ਮਾਂ-ਪੁੱਤ, ਧੀ ਤੋਂ ਇਲਾਵਾ ਉਸਦਾ ਮਾਮਾ ਪ੍ਰੇਮ ਸਿੰਘ, ਬਲਵਿੰਦਰ ਸਿੰਘ, ਮਾਸੜ ਪਰਮਜੀਤ ਸਿੰਘ ਵੀ ਮੈਨੂੰ ਪ੍ਰੇਸ਼ਾਨ ਕਰਨ ਵਿਚ ਉਸ ਦੇੇ ਪਤੀ ਦਾ ਸਾਥ ਦਿੰਦੇ ਸਨ।
ਇੱਕ ਸਾਲ ਬਾਅਦ ਜਦ ਉਸ ਦੇੇ ਘਰ ਲੜਕੀ ਪੈਦਾ ਹੋਈ ਤਾਂ ਉਸ ਦਿਨ ਤੋਂ ਕਲੇਸ਼ ਹੋਰ ਵਧਣਾ ਸ਼ੁਰੂ ਹੋ ਗਿਆ ਅਤੇ ਉਸ ਦੀ ਸੱਸ, ਨਨਾਣ ਅਤੇ ਪਤੀ ਨੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ ਕਿ ‘ਉਨਾਂ ਨੂੰ ਲੜਕਾ ਚਾਹੀਦਾ ਸੀ, ਲੜਕੀ ਕਿਉਂ ਪੈਦਾ ਹੋਈ’ ਪੱਤਰਕਾਰਾਂ ਨੂੰ ਦੁੱਖੜਾ ਸੁਣਾਉਂਦੇ ਹੋਏ ਲਗਭਗ ਡੇਢ ਸਾਲ ਦੀ ਹੋ ਚੁੱਕੀ ਨੰਨ੍ਹੀ ਛਾਂ ਜੈਸਮੀਨ ਦੀ ਮਾਂ ਨੇ ਕਿਹਾ ਕਿ ਸਹੁਰੇ ਪਰਿਵਾਰ ਵਲੋਂ ਇੰਨਾ ਜਿਆਦਾ ਜਲੀਲ ਹੋਣ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਭਰਾ ਨੂੰ ਫੋਨ ਕੀਤਾ ਕਿ ਮੈਨੂੰ ਨਰਕ ਵਿਚੋਂ ਲੈ ਜਾਉ। ਨੰਨ੍ਹੀ ਛਾਂ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਜਿੰਦਗੀ ਬਰਬਾਦ ਕਰਨ ਵਾਲਿਆਂ ਦੇ ਖਿਲ਼ਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਮਨਪ੍ਰੀਤ ਕੋਰ ਨੇ ਕਿਹਾ ਇਹਨਾ ਨੂੰ ਅਜਿਹੀ ਸਜਾ ਦਿੱਤੀ ਜਾਵੇ ਤਾਂ ਜੋ ਅੱਗੋਂ ਲੜਕੀ ਪੈਦਾ ਹੋਣ ਤੇ ਕੋਈ ਸਹੁਰਾ ਪਰਿਵਾਰ ਨੂੰਹ ਨੂੰ ਤੰਗ ਕਰਨ ਦੀ ਸੋਚ ਵੀ ਨਾ ਸਕੇ। ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਅਪਨੀ ਗੋਦ ਵਿਚ ਲੈ ਕੇ ਬੈਠੀ ਮਾਸੂਮ ਜੈਸਮੀਨ ਨੂੰ ਜਨਮ ਦੇਣ ਵਾਲੀ ਪੀੜਤ ਲੜਕੀ ਦੇ ਨਾਲ ਉਸ ਦੀ ਮਾਂ ਬਿਮਲਾ, ਗਿਆਨ ਕੋਰ ਮਹਿਲਾ ਮੰਡਲ ਪ੍ਰਧਾਨ, ਨਰਿੰਦਰ ਕੋਰ, ਪਿੰਕੀ, ਕੁਲਵੰਤ ਕੋਰ, ਗੁਰਵਿੰਦਰ ਸਿੰਘ ਆਦਿ ਮੋਜੂਦ ਸਨ।
ਇਹਨਾ ਆਰੋਪਾਂ ਸਬੰਧੀ ਜਦ ਸੱਸ ਗੁਰਮੀਤ ਕੋਰ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਰਾਜੀਨਾਮਾ ਹੋ ਚੁੱਕਾ ਹੈ ਅਤੇ ਉਨਾਂ ਆਪਣੇ ਲੜਕੇ ਦਾ ਵਿਆਹ ਬਿਨ੍ਹਾ ਦਹੇਜ ਤੋਂ ਕੀਤਾ ਹੈ। ਥਾਣਾ ਤਰਸਿੱਕਾ ਦੇ ਐਸ. ਐਚ. ਓ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਐਸ.ਐਸ.ਪੀ ਦਫ਼ਤਰ ਤੋਂ ਦਰਖਾਸਤ ਉਹਨਾ ਕੋਲ ਪਹੁੰਚ ਚੁੱਕੀ ਹੈ।ਸਵਿੰਦਰ ਸਿੰਘ ਪਿੰਡ ਮੇਹਰਬਾਨਪੁਰਾ ਨੂੰ ਦੋ ਵਾਰ ਸੰਮਨ ਭੇਜੇ ਜਾ ਚੁੱਕੇ ਹਨ, ਪਰ ਉਹ ਥਾਣੇ ਨਹੀਂ ਪਹੁੰਚੇ ਹੁਣ ਜਲਦੀ ਹੀ ਅਗਲੇਰੀ ਕਾਰਵਾਈ ਕਰਕੇ ਪੀੜ੍ਹਤ ਲੜਕੀ ਨੂੰ ਇਨਸਾਫ ਦਿੱਤਾ ਜਾਵੇਗਾ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply