
ਚਵਿੰਡਾ ਦੇਵੀ, 21 ਮਾਰਚ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਦੇਵੀ ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ, ਕੱਥੂਨੰਗਲ ਵਿਖੇ ਵਿਦਿਆਰਥੀਆਂ ਦੁਆਰਾ ਬੱਚਿਆਂ ਅਤੇ ਔਰਤਾਂ ਲਈ ਤਿਆਰ ਕੀਤੀਆਂ ਗਈਆਂ ਡਿਜ਼ਾਇਨਰ ਪੁਸ਼ਾਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਸ. ਜਸਪਾਲ ਸਿੰਘ ਢੱਡੇ ਨੇ ਕੀਤਾ।ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਖ਼ਾਲਸਾ ਕਾਲਜ ਇਸ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਸ ਕਾਲਜ ਵਿਚ ਪੜ੍ਹਾਈ ਦੇ ਨਾਲ-ਨਾਲ ਲੜਕੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਪ੍ਰਦਰਸ਼ਨੀ ਵਿਚ ਇਲਾਕੇ ਦੇ ਲੋਕਾਂ ਨੇ ਵਿਸ਼ੇਸ਼ ਉਤਸ਼ਾਹ ਦਿਖਾਉਂਦਿਆਂ ਹੋਇਆਂ ਪੁਸ਼ਾਕਾਂ ਨੂੰ ਸਲਾਹਿਆ ਅਤੇ ਸੈਸ਼ਨ 2015-2016 ਲਈ ਧਸ਼ਠ ਦੇ ਕੋਰਸ ਵਿਚ ਆਪਣੀਆਂ ਬੱਚੀਆਂ ਨੂੰ ਦਾਖ਼ਲ ਕਰਵਾਉਣ ਸਬੰਧੀ ਰੁਚੀ ਪ੍ਰਗਟ ਕੀਤੀ। ਕਾਲਜ ਵਿਦਿਆਰਥੀਆਂ ਵਿਚ ਵੀ ਇਸ ਪ੍ਰਦਰਸ਼ਨੀ ਲਈ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕਾਲਜ ਵਿਚ ਚੱਲ ਰਹੇ ਧਸ਼ਠ ਦੇ ਕੋਰਸ ਰਾਹੀ ਲੜਕੀਆਂ 10+2 ਤੋਂ ਬਾਅਦ ਇਕ ਸਾਲ ਦਾ ਡਿਪਲੋਮਾ ਕਰਕੇ ਸਵੈ-ਰੁਜ਼ਗਾਰ ਰਾਹੀ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਹੋਰ ਬੇਹਤਰ ਬਣਾ ਸਕਦੀਆਂ ਹਨ। ਇਸ ਮੌਕੇ ਪ੍ਰੋ. ਅੰਜਨਾ (ਫ਼ੈਸ਼ਨ ਡਿਜ਼ਾਇਨਿੰਗ), ਪੂਜਾ ਅਰੋੜਾ, ਪ੍ਰੋ. ਪਵਨਪ੍ਰੀਤ ਕੌਰ ਅਤੇ ਪ੍ਰੋ. ਰਣਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Punjab Post Daily Online Newspaper & Print Media