
ਅੰਮ੍ਰਿਤਸਰ, 21 ਮਾਰਚ (ਪ੍ਰੀਤਮ ਸਿੰਘ) – ਸਥਾਨਕ ਖ਼ਾਲਸਾ ਕਾਲਜ ਫ਼ਾਰ ਵਿਮਨ ਦੇ ਕੈਮਿਸਟਰੀ ਵਿਭਾਗ ਵੱਲੋਂ ਇਨੋਵੇਟਿਵ ਪ੍ਰੈਕਟਿਸ ਇਨ ਕੈਮੀਕਲ ਸਾਇੰਸਸ ਵਿਸ਼ੇ ‘ਤੇ 2 ਦਿਨਾਂ ਰਾਸ਼ਟਰੀ ਪੱਧਰ ਦੀ ਕਾਨਫਰੰਸ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਈ ਗਈ। ਕਾਨਫਰੰਸ ਵਿੱਚ ਪੂਰੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੁੱਖੀ ਤੇ ਪ੍ਰੋਫੈਸਰ ਸ਼ਾਮਿਲ ਹੋਏ। ਕਾਨਫਰੰਸ ਦੇ ਆਰੰਭ ਵਿੱਚ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਅਤੇ ਸਭ ਨੂੰ ਜੀ ਆਇਆ ਕਿਹਾ।
ਡਾ. ਮਾਹਲ ਨੇ ਸੰਬੋਧਨ ਕਰਦੇ ਹੋਏ ਅਧੁਨਿਕ ਸਮੇਂ ਵਿੱਚ ਸਾਇੰਸ ਦੀ ਮਹੱਤਤਾ ਦੀ ਪ੍ਰਸੰਸਾ ਕਰਦਿਆਂ ਕੈਮਿਸਟਰੀ ਵਿਭਾਗ ਦੇ ਅਧਿਆਪਕਾਂ ਦੀ ਪ੍ਰਸੰਸਾਂ ਕੀਤੀ ਜਿਨ੍ਹਾਂ ਨੇ ਇਸ ਕਾਨਫਰੰਸ ਨੂੰ ਕਰਵਾਉਣ ਦਾ ਉਪਰਾਲਾ ਕੀਤਾ। ਕਾਨਫਰੰਸ ਦਾ ਕੂੰਜੀਵਤ ਭਾਸ਼ਣ ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਗੁਰਮੀਤ ਸਿੰਘ ਦੁਆਰਾ ਦਿੱਛਾ ਗਿਆ। ਜਿਸ ਵਿੱਚ ਉਨ੍ਹਾਂ ‘ਕੋਰੇਸ਼ਨ ਇਨ ਡੇਲੀ ਲਾਈਫ਼’ ਵਿਸ਼ੇ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੰਗਾਲ ਭਾਵ ਜਿੰਨ੍ਹਾਂ ਬਾਰੇ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ।ਇਸ ਬਾਰੇ ਜਾਣਕਾਰੀ ਰੋਜ਼ਮਰਾ ਦੀ ਜ਼ਿੰਦਗੀ ਲਈ ਬਹੁਤ ਹੀ ਮਹੱਤਵਪੂਰਨ ਹੈ। ਟੂਟੀਆਂ ਤੇ ਪੀਲੇ ਜਾਂ ਭੂਰੇ ਨਿਸ਼ਾਨ, ਪਾਇਪਾਂ, ਪੌਟ, ਪੈਨ, ਟੀਨ ਦੇ ਕੈਨ ਆਦਿ ਚੀਜ਼ਾਂ ਤੇ ਹਰੇ ਰੰਗ ਦੇ ਨਿਸ਼ਾਨ, ਸਭ ਇਸ ਦੀ ਉਦਹਾਰਨ ਹਨ। ਇਹ ਸਾਡੇ ਲਈ ਬਹੁਤ ਹੀ ਖ਼ਤਰਨਾਕ ਹੈ। ਇਸ ਨੂੰ ਕਿਵੇਂ ਘਟਾਇਆ ਜਾਂ ਖ਼ਤਮ ਕੀਤਾ ਜਾ ਸਕਦਾ ਹੈ ਇਸ ਬਾਰੇ ਉਨ੍ਹਾਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਪ੍ਰੋ. ਆਰ.ਕੇ. ਮਹਾਜਨ, ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਅਤੇ ਨਾਲ ਦੀ ਨਾਲ ਉਹਨਾਂ ਇਸ ਨੈਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਵੀ ਕੀਤੀ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਹਨਾਂ ਇਸ ਗਲ ਦੀ ਪ੍ਰਸੰਸਾਂ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਸਾਇੰਸ ਦੇ ਵਿਦਿਆਰਥੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਅਤੇ ਵਿਦਿਆਰਥੀ ਸਾਇੰਸ ਵਿਸ਼ੇ ਵੱਲ ਵੱਧ ਤੋਂ ਵੱਧ ਰੁਚੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸਮੇਂ-ਸਮੇਂ ਤੇ ਅਜਿਹੀਆਂ ਪ੍ਰਤੀਯੋਗਤਾਵਾਂ ਜਾਂ ਕਾਨਫਰੰਸਾਂ ਹੁੰਦੀਆਂ ਰਹਿਣੀਆ ਚਾਹੀਦੀਆਂ ਹਨ ਜਿੰਨ੍ਹਾਂ ਨਾਲ ਵਿਦਿਆਰਥੀਆਂ ਦੀ ਰੁਚੀ ਤੇ ਜਾਣਕਾਰੀ ਵਧਦੀ ਰਹੇ। ਇਸ ਤੋਂ ਇਲਾਵਾ ਜੈਪੁਰ ਯੂਨੀਵਰਸਿਟੀ ਤੋਂ ਪ੍ਰੋ. ਅੰਸ਼ੂ ਡਾਂਡੀਆਂ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋ. ਐਸ. ਕੇ. ਮਹਿਤਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਤੋਂ ਪ੍ਰੋ. ਤੇ ਮੁਖੀ ਮਨੋਜ ਕੁਮਾਰ, ਪ੍ਰੋ. ਆਰ. ਕੇ. ਬੇਦੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਆਰ. ਸੀ. ਸਿੰਘ ਅਤੇ ਅਸ਼ੋਕ ਮਲਿਕ ਮੁੱਖ ਬੁਲਾਰਿਆਂ ਵਜੋਂ ਉਚੇਚੇ ਤੌਰ ਤੇ ਕਾਨਫਰੰਸ ਵਿੱਚ ਸ਼ਾਮਿਲ ਹੋਏ।
ਕਾਨਫਰੰਸ ਵਿੱਚ 28 ਦੇ ਕਰੀਬ ਖ਼ੋਜ ਪੱਤਰ ਪੋਸਟਰ ਪੇਸ਼ਕਾਰੀ ਰਾਹੀਂ ਪੇਸ਼ ਕੀਤੇ ਗਏ ਅਤੇ 7 ਦੇ ਕਰੀਬ ਖੋਜ ਪੱਤਰਾਂ ਦੀ ਜੁਬਾਨੀ ਪੇਸ਼ਕਾਰੀ ਕੀਤੀ ਗਈ। ਜਿਨ੍ਹਾਂ ਵਿਚੋਂ ਪ੍ਰੋ. ਅਨੂ, ਮਨੀਸ਼ ਗੁਪਤਾ, ਬੀ.ਐਸ. ਰੰਧਾਵਾ, ਪੂਨਮ ਕੁਲਾਰ, ਅਮਨਪ੍ਰੀਤ ਕੌਰ, ਗੀਤਾ ਹੁੰਦਲ, ਮਨਿੰਦਰ ਸਿੰਘ ਹੁੰਦਲ, ਆਬਰੂ, ਹਰੀਸ਼ ਕੁਮਾਰ, ਮਨਦੀਪ ਸਿੰਘ ਬਖਸ਼ੀ, ਸ਼ਰੂਤੀ ਛਾਬੜਾ, ਰਾਕੇਸ਼ ਕੁਮਾਰ ਮਹਾਜਨ, ਅਮਨ ਜੋਤ ਕੌਰ, ਅਜੈ ਕੁਮਾਰ, ਰਵੀ ਸ਼ਰਮਾ, ਰਸ਼ਮੀ ਧਵਨ, ਮੀਨਾਕਸ਼ੀ ਗੋਇਲ ਆਦਿ ਨੇ ਪੋਸਟਰ ਪੇਸ਼ਕਾਰੀ ਦਿੱਤੀ ਅਤੇ ਤਨਵੀ, ਅਮਨ ਮਹਾਜਨ, ਆਰ.ਕੇ. ਬੇਦੀ, ਸਾਬੋਧ ਕੁਮਾਰ, ਸੰਜੀਵ ਕੁਮਾਰ, ਅਮਨ ਮਹਾਜਨ, ਐਸ. ਕੇ. ਚਾਵਲਾ, ਮਨੋਜ ਕੁਮਾਰ, ਪੂਨਮ ਕੁਲਾਰ, ਹਰੀਸ਼ ਕੁਮਾਰ, ਗੁਰਿੰਦਰ ਕੌਰ, ਨਿਰਮਲ ਕੁਮਾਰ, ਪੂਨਮ ਕੁਲਾਰ, ਹਰੀਸ਼ ਕੁਮਾਰ, ਗੁਰਿੰਦਰ ਕੌਰ, ਨਿਰਮਲ ਕੌਰ, ਸ਼ੈਲੀ ਭਾਟੀਆ, ਅਤੁਲ ਖੰਨਾਂ, ਰੁਪਿੰਦਰ ਪ੍ਰੀਤ ਕੌਰ ਆਦਿ ਡੈਲੀਗੇਟਸ ਨੇ ਜੁਬਾਨੀ ਖ਼ੋਜ ਪੱਤਰਾਂ ਦੀ ਪੇਸ਼ਕਾਰੀ ਕੀਤੀ। ਕਾਨਫਰੰਸ ਵਿੱਚ ਪ੍ਰਿੰ ਡਾ. ਮਾਹਲ ਨੇ ਸਮੂਹ ਹਾਜ਼ਰ ਮਹਿਮਾਨਾਂ ਅਤੇ ਬੁਲਾਰਿਆ ਦਾ ਧੰਨਵਾਦ ਕੀਤਾ ਅਤੇ ਕਾਨਫਰੰਸ ਦੀ ਸਫ਼ਲਤਾ ਲਈ ਸਾਇੰਸ ਵਿਭਾਗ ਨੂੰ ਵਧਾਈ ਦਿੱਤੀ।
Punjab Post Daily Online Newspaper & Print Media