Sunday, April 12, 2026

ਆਮ ਆਦਮੀ ਪਾਰਟੀ ਦੇ ਜਿਲ੍ਹੇ ਬਠਿੰਡਾ ਦੇ ਮੁੱਖ ਦਫ਼ਤਰ ਦਾ ਉਦਘਾਟਨ

PPN2203201512
ਬਠਿੰਡਾ, 22 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੇ ਜਿਲ੍ਹੇ ਬਠਿੰਡੇ ਦੇ ਮੁੱਖ ਦਫ਼ਤਰ ਦਾ ਉਦਘਾਟਨ ਪ੍ਰੋ: ਸਾਧੂ ਸਿੰਘ ਮੈਂਬਰ ਪਾਰਲੀਮੈਂਟ ਫਰੀਦਕੋਟ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਮਿਸ਼ਨ ਪੰਜਾਬ 2017 ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਅੱਜ ਪੂਰੇ ਪੰਜਾਬ ਦੀ ਅੱਖ ਸਾਡੇ ਵੱਲ ਹੈ ਤਾਂ ਕਿ ਆਮ ਆਦਮੀ ਪਾਰਟੀ ਹੀ ਲੋਕਾਂ ਦੀ ਉਮੀਦ ਅਤੇ ਪੰਜਾਬ ਨੂੰ ਅੱਜ ਦੇ ਹਲਾਤਾਂ ਵਿਚੋਂ ਬਾਹਰ ਕੱਢਣ ਲਈ ਇਕੋਂ ਇਕ ਪਾਰਟੀ ਉਨ੍ਹਾਂ ਦੀ ਸੋਚ ਮੁਤਾਬਕ ਸਾਹਮਣੇ ਆਈ ਹੈ ਇਸ ਲਈ ਸਭ ਨੂੰ ਮਿਲਕੇ ਚੱਲਣ ਦੀ ਜਰੂਰਤ ਹੈ। ਜਿਲ੍ਹਾ ਇੰਚਾਰਜ ਗੁਰਮੀਤ ਸਿੱਧੂ ਨੇ ਸਭ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੂਥ ਲੇਵਲ ਤੇ ਵਲੰਟੀਅਰਜ਼ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਗੁਰਦੀਪ ਸਿੰਘ ਮਲਕਾਣਾਂ ਨੂੰ ਜਿਲ੍ਹੇ ਦਾ ਯੂਥ ਵਿੰਗ ਦਾ ਇੰਚਾਰਜ ਨਿਯੁਕਤ ਕੀਤਾ ਗਿਆ, ਅਤੇ ਨੌਜਵਾਨਾ ਨੂੰ ਪਾਰਟੀ ਨਾਲ ਜੋੜਣ ਦੀ ਜਿੰਮੇਵਾਰੀ ਸੌਂਪ ਗਈ। ਇਸ ਮੌਕੇ  ਭਾਰੀ ਗਿਣਤੀ ਵਿਚ ਇਲਾਕੇ ਦੇ ਵਰਕਰਾਂ ਨੇ ਭਾਗ ਲਿਆ ਅਤੇ ਹੋਰਾਂ ਤੋਂ ਇਲਾਵਾ ਅਨਿਲ ਠਾਕੁਰ, ਹਰਮਿਲਾਪ ਗਰੇਵਾਲ, ਰਣਜੀਤ ਸਿੰਘ ਸਿੱਧੂ, ਗੁਰਲਾਲ ਐਡਵੋਕੇਟ, ਰਾਜਵਿੰਦਰ ਸਿੰਘ, ਜਸਵੀਰ ਸਿੰਘ ਹਮੀਰਗੜ੍ਹ, ਸੰਜੀਵ ਰਤਨ, ਚੰਦਰ ਮੋਹਨ,ਲਖਵਿੰਦਰ ਸਿੰਘ, ਜਗਰੂਪ ਸਿੰਘ ਮੌੜ, ਪਰਗਟ ਸਿੰਘ ਆਦਿ ਤੋਂ ਇਲਾਵਾ ਨੀਲ ਗਰਗ ਮੀਡੀਆ ਇੰਚਾਰਜ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply