Saturday, March 28, 2026

ਮਜੀਠੀਆ ਵੱਲੋਂ ਬਿਜਲੀ ਦੇ ਕਰੰਟ ਨਾਲ ਮਰੇ ਵਿਅਕਤੀਆਂ ਦੇ ਵਾਰਸਾਂ ਨੂੰ 12 ਲੱਖ ਮੁਆਵਜ਼ਾ

ਕਿਹਾ, ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ

ਕੈਪਸ਼ਨ - ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਤੋਂ ਮੁਆਵਜ਼ਾ ਰਾਸ਼ੀ ਹਾਸਲ ਕਰਦੇ ਹੋਏ ਪੀੜਤ ਪਰਿਵਾਰਕ ਮੈਂਬਰ, ਉਹਨਾਂ ਨਾਲ ਬਿਜਲੀ ਬੋਰਡ ਦੇ ਡਿਪਟੀ ਚੀਫ਼ ਇੰਜੀਨੀਅਰ ਸ: ਨਰਿੰਦਰ ਸਿੰਘ ਬੱਲ, ਐਕਸੀਅਨ ਸ; ਮਨਿੰਦਰਪਾਲ ਸਿੰਘ ਅਤੇ ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਚੇਅਰਮੈਨ ਸ: ਹਰਵਿੰਦਰ ਸਿੰਘ ਪੱਪੂ ਕੋਟਲਾ।
ਕੈਪਸ਼ਨ – ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਤੋਂ ਮੁਆਵਜ਼ਾ ਰਾਸ਼ੀ ਹਾਸਲ ਕਰਦੇ ਹੋਏ ਪੀੜਤ ਪਰਿਵਾਰਕ ਮੈਂਬਰ, ਉਹਨਾਂ ਨਾਲ ਬਿਜਲੀ ਬੋਰਡ ਦੇ ਡਿਪਟੀ ਚੀਫ਼ ਇੰਜੀਨੀਅਰ ਸ: ਨਰਿੰਦਰ ਸਿੰਘ ਬੱਲ, ਐਕਸੀਅਨ ਸ; ਮਨਿੰਦਰਪਾਲ ਸਿੰਘ ਅਤੇ ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਚੇਅਰਮੈਨ ਸ: ਹਰਵਿੰਦਰ ਸਿੰਘ ਪੱਪੂ ਕੋਟਲਾ।

ਮਜੀਠਾ, 23 ਮਾਰਚ (ਪੱਤਰ ਪ੍ਰੇਰਕ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਹਲਕਾ ਮਜੀਠਾ ਦੇ ਪਿੰਡ ਕੋਟਲਾ ਗੁੱਜਰਾਂ ਦੇ ਤਿੰਨ ਵਸਨੀਕਾਂ ਜਿਨ੍ਹਾਂ ਦੀ ਕੁੱਝ ਸਮੇਂ ਪਹਿਲਾਂ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋ ਗਏ ਸਨ ਦੇ ਕਾਨੂੰਨੀ ਵਾਰਸਾਂ ਨੂੰ ਕੁਲ ਗਿਆਰਾਂ ਲੱਖ ਸਤਾਹਠ ਹਜ਼ਾਰ ਨੌਂ ਸੌ ਅੱਸੀ ਰੁਪਏ ( ਲਗਭਗ ਬਾਰਾਂ ਲੱਖ ਰੁਪੈ) ਦੀ ਮੁਆਵਜ਼ਾ ਰਾਸ਼ੀ ਦਿੱਤੀ ਗਈ ।
ਸ: ਮਜੀਠੀਆ ਨੇ ਦੱਸਿਆ ਕਿ ਬੀਤੇ ਸਾਲ ਅੱਠ ਅਗਸਤ ਵਾਲੇ ਦਿਨ ਪਿੰਡ ਕੋਟਲਾ ਗੁੱਜਰਾਂ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਸ੍ਰੀ ਜਸਕਰਨ ਸਿੰਘ, ਮਲਕੀਤ ਸਿੰਘ ਅਤੇ ਦਿਲਬਾਗ ਸਿੰਘ ਸ਼ਾਮਿਲ ਸਨ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦਾ ਸਾਹਮਣਾ ਕਰਨਾ ਪਿਆ।ਉਕਤ ਦੁਰਘਟਨਾ ਪ੍ਰਤੀ ਪੀੜਤ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਦੁਰਘਟਨਾ ਦੇ ਸ਼ਿਕਾਰ ਨੌਜਵਾਨਾਂ ਦੀ ਕਿਸੇ ਤਰਾਂ ਵੀ ਭਰਪਾਈ ਸੰਭਵ ਨਹੀਂ। ਉਹਨਾਂ ਯਕੀਨ ਦਿਵਾਉਂਦਿਆਂ ਕਿਹਾ ਕਿ ਸਰਕਾਰ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਦੀ ਰਹੇਗੀ।
ਇਸ ਮੌਕੇ ਬਿਜਲੀ ਬੋਰਡ ਦੇ ਡਿਪਟੀ ਚੀਫ਼ ਇੰਜੀਨੀਅਰ ਸ: ਨਰਿੰਦਰ ਸਿੰਘ ਬੱਲ, ਐਕਸੀਅਨ ਸ; ਮਨਿੰਦਰਪਾਲ ਸਿੰਘ, ਸ: ਜਸਦੀਪ ਸਿੰਘ ਐੱਸ ਡੀ ਓ ਮਜੀਠਾ ਅਤੇ ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਚੇਅਰਮੈਨ ਸ: ਹਰਵਿੰਦਰ ਸਿੰਘ ਪੱਪੂ ਕੋਟਲਾ ਦੀ ਮੌਜੂਦਗੀ ਸ: ਮਜੀਠੀਆ ਤੋਂ ਜਸਕਰਨ ਸਿੰਘ ਦੇ ਪਿਤਾ ਸ: ਗੁਰਭੇਜ ਸਿੰਘ ਨੇ 4 ਲੱਖ 15 ਹਜ਼ਾਰ ਰੁਪੈ, ਮਲਕੀਤ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਬਲਵਿੰਦਰ ਕੌਰ ਨੇ 3 ਲੱਖ 90 ਹਜ਼ਾਰ ਰੁਪੈ ਅਤੇ ਦਿਲਬਾਗ ਸਿੰਘ ਦੀ ਪਤਨੀ ਸ੍ਰੀਮਤੀ ਰਮਿੰਦਰ ਕੌਰ ਨੇ 3 ਲੱਖ 62 ਹਜ਼ਾਰ ਰੁਪੈ ਦੇ ਚੈੱਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਮੁਆਵਜ਼ਾ ਹਾਸਲ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply