Saturday, March 28, 2026

ਸੁਨੀਤਾ ਗੋਦਰਾ ਤੇ ਸਵਿਤਾ ਭੱਟੀ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ

PPN2403201520

ਨਵੀਂ ਦਿੱਲੀ, 12 ਮਾਰਚ (ਅੰਮ੍ਰਿਤ ਲਾਲ ਮੰਨਣ) – ਪੰਜਾਬ ਇੰਜੀਨਿਅਰਿੰਗ ਕਾਲਜ ਚੰਡੀਗੜ੍ਹ ਓਲਡ ਬਵਾਇਜ਼ ਐਸੋਸੀਏਸ਼ਨ ਅਤੇ ਸੰਸਕ੍ਰਿਤਕ ਸੋਸਾਇਟੀ ਸੱਖਾ ਵਲੋਂ ਬੀਤੇ ਦਿਨੀਂ ਇਥੇ ਇਸਲਾਮਿਕ ਸੇਂਟਰ ਵਿੱਖੇ ਸਾਂਝੇ ਰੂਪ ਵਿੱਚ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਕਲਪਨਾ ਚਾਵਲਾ ਦੇ ਪਿਤਾ ਸ਼੍ਰੀ ਬੀ ਐਲ ਚਾਵਲਾ ਨੇ ਏਸ਼ਿਆਈ ਮੈਰਾਥਨ ਗੋਲਡ ਮੈਡਲਿਸਟ ਸੁਨੀਤਾ ਗੋਦਰਾ ਅਤੇ ਰਚਨਾਤਮਕ ਵਿਅੰਗਕਾਰ ਸਵਿਤਾ ਭੱਟੀ ਨੂੰ 11ਵਾਂ ਕਲਪਨਾ ਚਾਵਲਾ ਐਵਾਰਡ ਦੇ ਕੇ ਸਨਮਾਨਤ ਕੀਤਾ।
ਇਸ ਤੋਂ ਇਲਾਵਾ ਇਸ ਸਮਾਗਮ ਵਿਚ ਚੰਡੀਗੜ੍ਹ ਤੋਂ ਆਏ ਪੰਜਾਬ ਇੰਜੀਨਿਅਰਿੰਗ ਕਾਲਜ ਦੇ ਨਿਰਦੇਸ਼ਕ ਪੋ੍ਰਫੈਸਰ ਮਨੋਜ ਅਰੋੜਾ ਨੇ ਪੰਜਾਬ ਇੰਨਜੀਨਿਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਫੲਚੋਬੳ ਐਵਾਰਡ ਦੇ ਕੇ ਸਨਮਾਨਿਤ ਕੀਤਾ। ਇਹ ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਵਾਈ ਪੀ ਅਨੰਦ (ਸਾਬਕਾ ਚੇਅਰਮੇਨ, ਰੇਲਵੇ ਬੋਰਡ), ਅਸ਼ਵਿਨੀ ਕੁਮਾਰ ਗੋਸਵਾਮੀ (ਆਈਏਐਸ, ਸਾਬਕਾ ਚੀਫ ਸੈਕ੍ਰੇਟਰੀ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਸਾਬਕਾ ਸੈਕ੍ਰੇਟਰੀ ਵਾਟਰ ਰਿਸੋਰਸੇਜ਼, ਭਾਰਤ ਸਰਕਾਰ), ਜਿਤੇਸ਼ ਖੋਸਲਾ (ਵਰਤਮਾਨ ਚੀਫ ਸੈਕੇ੍ਰਟਰੀ, ਆਸਾਮ ਸਰਕਾਰ), ਸ਼੍ਰੀ ਵਿਜੈ ਕੁਮਾਰ ਗੁਪਤਾ (ਸਾਬਕਾ ਜਨਰਲ ਮੈਨੇਜਰ, ਉਤਰ ਰੇਲਵੇ ਅਤੇ ਵਰਤਮਾਨ ਮੈਂਬਰ ਇੰਜੀਨਿਅਰਿੰਗ ਰੇਲਵੇ ਬੋਰਡ), ਸ਼੍ਰੀ ਕੇ ਕੇ ਗੁਪਤਾ (ਡਾਇਰੈਕਟਰ ਮਾਰਕੇਟਿੰਗ, ਬੀਪੀਸੀਐਲ, ਮੁੰਬਈ), ਪਵਨ ਕੁਮਾਰ ਅਗਰਵਾਲ (ਆਈਏਐਸ, ਜਾਇੰਟ ਸੈਕ੍ਰੇਟਰੀ, ਡਿਪਾਰਟਮੈਂਟ ਆਫ ਸਕਿੱਲ ਭਾਰਤ ਸਰਕਾਰ) ਅਤੇ ਸ਼੍ਰੀ ਵਿਨੈ ਪਸਰੀਚਾ (ਸੀਈਓ, ਡਬਲਿਊ ਐਲ ਸੀ ਕਾਲਜ ਨਵੀਂ ਦਿੱਲੀ) ਸ਼ਾਮਲ ਸਨ।
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੀ ਅਮਰਜੀਤ ਸਿੰਘ ਕੋਹਲੀ (ਜਨਰਲ ਸੈਕ੍ਰੇਟਰੀ, ਪੀਈਸੀਓਬੀਏ ਅਤੇ ਚੇਅਰਮੈਨ ਸੱਖਾ) ਨੇ ਕਲਪਨਾ ਚਾਵਲਾ ਨੂੰ ਮਰਨ-ਉਪਰਾਂਤ ਭਾਰਤ ਰਤਨ ਐਵਾਰਡ ਦੇ ਨਾਲ ਸਨਮਾਨਿਤ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸੁਨੀਤਾ ਵਿਲੀਅਮ ਨੂੰ ਪਦਮ ਭੂਸ਼ਨ ਨਾਲ ਸਨਮਾਨਤ ਕਰ ਚੁਕੀ ਹੈ, ਜੋ ਭਾਰਤੀ ਮੂਲ ਦੀ ਹੀ ਅਮਰੀਕਨ ਨਾਗਰਿਕ ਹੈ। ਪ੍ਰੰਤੂ ਉਸੇ ਸਰਕਾਰ ਨੇ ਪੀਈਸੀ ਵਲੋਂ ਬੀਤੇ ਸੱਤ ਸਾਲਾਂ ਤੋਂ ਕਲਪਨਾ ਚਾਵਲਾ ਦੀ ਯਾਦ ਵਿੱਚ ਕੀਤੇ ਜਾ ਰਹੇ ਸਾਲਨਾ ਸਮਾਗਮਾਂ ਵਿੱਚ, ਸਾਲ ਦਰ ਸਾਲ ਕੀਤੀ ਜਾ ਰਹੀ ਇਸ ਮੰਗ ਨੂੰ ਮੰਨਜ਼ੂਰ ਨਹੀਂ ਕੀਤਾ ਕਿ ਕਲਪਨਾ ਚਾਵਲਾ ਨੂੰ ਵੀ ਕੋਈ ਸਨਮਾਨ ਦੇ ਕੇ ਸਨਮਾਨਤ ਕੀਤਾ ਜਾਏ। ਉਨ੍ਹਾਂ ਕਿਹਾ ਕਿ ਕਲਪਨਾ ਚਾਵਲਾ ਸੁਨੀਤਾ ਚਾਵਲਾ ਤੋਂ ਬਹੁਤ ਹੀ ਸੀਨੀਅਰ ਸੀ, ਉਸ ਨੇ ਚੰਗਿਆਂ ਤੋਂ ਚੰਗਿਆਂ ਬਣਨ ਦੀ ਲਗਨ ਵਿੱਚ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਉਨ੍ਹਾਂ ਦਸਿਆ ਕਿ ਪੀਈਸੀ ਦੀ ਅਸੰਬਲੀ ਵਿੱਚ ਵੀ ਸਰਬ ਸੰਮਤੀ ਨਾਲ ਇੱਕ ਮਤਾ ਪਾਸ ਕਰ ਮੰਗ ਕੀਤੀ ਗਈ ਹੋਈ ਹੈ ਕਿ ਕਲਪਨਾ ਚਾਵਲਾ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਜਾਏ।
ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਬਨਾਰਸੀ ਲਾਲ ਚਾਵਲਾ (ਕਲਪਨਾ ਚਾਵਲਾ ਦੇ ਪਿਤਾ) ਨੇ ਕਿਹਾ ਕਿ ਕਲਪਨਾ ਚਾਵਲਾ ਨੂੰ ਕਿਸੇ ਐਵਾਰਡ ਦੀ ਲੋੜ ਨਹੀਂ। ਉਹ ਸੰਸਾਰ ਦੇ ਲੱਖਾਂ ਦਿਲਾਂ ਵਿੱਚ ਵਸੀ ਹੋਈ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਕਲਪਨਾ ਚਾਵਲਾ ਨੂੰ ਉਸਦੇ ਜੀਵਨ ਵਿੱਚ ਦਰਜਨਾਂ ਐਵਾਰਡ ਮਿਲੇ, ਪਰ ਉਹ ਉਨ੍ਹਾਂ ਨਾਲ ਜੁੜੀ ਨਹੀਂ। ਉਹ ਸਾਰੇ ਅੇਵਾਰਡ ਸਟੋਰ ਵਿੱਚ ਬੰਦ ਪਏ ਹਨ। ਸਮਾਗਮ ਦੇ ਪ੍ਰਧਾਨ ਪੀਈਸੀ ਦੇ ਡਾਇਰੈਕਟਰ ਪ੍ਰੋ. ਮਨੋਜ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਕਲਪਨਾ ਚਾਵਲਾ ਭਾਰਤੀ ਨੌਜਵਾਨ ਪੀੜੀ ਲਈ ਇੱਕ ਆਦਰਸ਼ ਅਤੇ ਇੱਕ ਮਾਡਲ ਹੈ। ਇਸ ਸਮਾਗਮ ਦੇ ਸਨਮਾਨਤ ਮਹਿਮਾਨ ਸ਼੍ਰੀ ਡੇਵਿਡ, ਜੋ ਯੂਐਸ ਦੂਤਾਵਾਸ ਦੇ ਕਲਚਰਲ ਕਾਉਂਸਲਰ ਹਨ, ਨੇ ਕਿਹਾ ਕਿ ਕਲਪਨਾ ਚਾਵਲਾ ਭਾਰਤ ਅਤੇ ਅਮਰੀਕਾ ਵਿੱਚ ਬਰਾਬਰ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਹਾਲ ਵਿੱਚ ਹੀ ਅਮਰੀਕਾ ਦੇ ਰਾਂਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰਿਸ਼ਤਿਆਂ ਵਿੱਚ ਜੋ ਨੇੜਤਾ ਆਈ ਹੈ, ਇਨ੍ਹਾਂ ਵਿੱਚ ਕਲਪਨਾ ਚਾਵਲਾ ਦੇ ਕਾਰਣ ਹੋਰ ਮਜ਼ਬੂਤੀ ਆ ਸਕਦੀ ਹੈ।
ਸੰਗੀਤਮਈ ਸ਼ਰਧਾਂਜਲੀ ਦੇ ਨਾਲ ਇਹ ਵਿਸ਼ੇਸ਼ ਪ੍ਰੋਗਰਾਮ ਸਮਾਪਤ ਹੋਇਆ, ਜਿਸ ਵਿੱਚ ਗੀਤਾਂ ਸਹਿਤ ਸੱਖਾ ਕਲਚਰਲ ਸੋਸਾਇਟੀ ਵਲੋਂ ਤਿਆਰ, ਸੀਮਾ ਵਰਮਾ ਵਲੋਂ ਲਿਖਤ ‘ਕਲਪਨਾ ਕੀ ਉੜਾਨ : ਨਾਰੀ ਕਾ ਸਨਮਾਨ’ ਪ੍ਰੋਗਰਾਮ ਲਵਲੀ ਸ਼ਰਮਾ ਦੀਆਂ ਆਰਕੈਸਟਰਾ ਧੁੰਨਾਂ ਪੁਰ ਸੰਵਾਰਿਆ, ਨਿਰਮਾਤਾ ਸੱਖਾ ਦੇ ਚੇਅਰਮੈਨ ਸ਼੍ਰੀ ਅਮਰਜੀਤ ਸਿੰਘ ਕੋਹਲੀ ਦੇ ਨਿਰਦੇਸ਼ਨ ਵਿੱਚ ਪੇਸ਼ ਕੀਤਾ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply