Saturday, March 28, 2026

ਔਰਤ ਦੇ ਦਰਦ ਨੂੰ ਬਿਆਨ ਕਰ ਗਿਆ ਨਾਟਕ ‘ਕੁਦੇਸਣ’ – ਸ: ਛੀਨਾ

ਨਾਟਸ਼ਾਲਾ ਵਿਖੇ ਕਈ ਅਹਿਮ ਨਾਟਕਾਂ ਦਾ ਦਰਸ਼ਕ ਮਾਣਗੇ ਆਨੰਦ – ਸ: ਬਰਾੜ

PPN2403201522

PPN2403201523

ਅੰਮ੍ਰਿਤਸਰ, 23 ਮਾਰਚ (ਪ੍ਰੀਤਮ ਸਿੰਘ) – ਪੰਜਾਬ ਨਾਟਕਸ਼ਾਲਾ ਦੇ ਫ਼ਾਊਡਰ ਸ: ਜਤਿੰਦਰ ਬਰਾੜ ਦੁਆਰਾ ਲਿਖੇ ਗਏ ਨਾਟਕ ‘ਕੁਦੇਸਣ’ ਨੂੰ ਵੇਖਣ ਲਈ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਨਾਟਸ਼ਾਲਾ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦਿਲ ਨੂੰ ਛੂਹਣ ਵਾਲਾ ਨਾਟਕ ‘ਕੁਦੇਸਣ’ ਔਰਤ ਦੇ ਦਰਦਾਂ ਨੂੰ ਬਿਆ ਕਰ ਗਿਆ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਪਏ ਵਹਿਮ ਕਿ ਲੜਕੇ ਨਾਲ ਹੀ ਪਰਿਵਾਰ ਚਲਦਾ ਹੈ, ਦੀ ਧਾਰਨਾ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਇਕ ਪਰਿਵਾਰ ਲੜਕੇ ਦੀ ਲਾਲਸਾ ਵਿੱਚ ਬਾਹਰੇ ਸੂਬੇ ਦੀ ਲੜਕੀ ਨਾਲ ਵਿਆਹ ਕਰਵਾਕੇ ਲੜਕੇ ਦੀ ਤਮੰਨਾ ਪੂਰੀ ਹੋਣ ‘ਤੇ ਉਸ ਨੂੰ ਠੁਕਰਾ ਦਿੰਦਾ ਹੈ। ਸ: ਛੀਨਾ ਨੇ ‘ਕੁਦੇਸਣ’ ਦੇ ਕਲਾਕਾਰਾਂ ਦੁਆਰਾ ਹਰੇਕ ਪਹਿਲੂ ਨੂੰ ਬੜੇ ਹੀ ਗਹਿਰਾਈ ਨਾਲ ਪੇਸ਼ ਕਰਕੇ ਦਰਸ਼ਕਾਂ ਦੇ ਜਜਬਾਤਾਂ ਨੂੰ ਛੂਹ ਗਿਆ ਹੈ। ਇਸ ਮੌਕੇ ਉਨ੍ਹਾਂ ਕਲਾਕਾਰਾਂ ਦੀ ਕਾਰਗੁਜ਼ਾਰੀ ਦੀ ਸਹਾਰਨਾ ਕਰਦਿਆਂ ਨਾਟਕ ‘ਕੁਦੇਸਣ’ ਨੂੰ ਵੇਖਣ ਲਈ ਪ੍ਰੇਰਿਤ ਕੀਤਾ ਅਤੇ ਇਸ ਦੀ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ।
ਇਸ ਤੋਂ ਪਹਿਲਾਂ ਸ: ਜਤਿੰਦਰ ਬਰਾੜ ਨੇ ਸ: ਛੀਨਾ ਦਾ ਨਾਟਸ਼ਾਲਾ ਵਿਖੇ ਪੁੱਜਣ ‘ਤੇ ਸਵਾਗਤ ਕਰਦਿਆਂ ਜੀ ਆਇਆ ਕਿਹਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਵੀ ਮੌਜ਼ੂਦ ਸਨ। ਇਸ ਤੋਂ ਇਲਾਵਾ ਸ: ਬਰਾੜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਡਾ. ਹਰਿਭਜਨ ਸਿੰਘ ਭਾਟੀਆ ਦਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ‘ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ।
ਸ: ਬਰਾੜ ਨੇ ਨਾਟਕ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ‘ਕੁਦੇਸਣ’ ਰਾਹੀਂ ਕਈ ਅਜਿਹੇ ਲੋਕਾਂ ਦੀ ਲੜਕਾ ਤੇ ਲੜਕੀ ਦੀ ਧਾਰਨਾ ਅਤੇ ਔਰਤ ਦੇ ਅੱਤਿਆਚਾਰ ਨੂੰ ਦਰਸ਼ਕਾਂ ਦੇ ਰੁਬਰੂ ਕੀਤਾ ਗਿਆ, ਨਿਮਾਣਾ ਜਿਹਾ ਹੀਲਾ ਹੈ। ਜਿਸਦਾ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਨਾਟਕ ਹਰ ਸ਼ਨੀ ਅਤੇ ਐਤਵਾਰ ਨੂੰ ਚਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 26 ਮਾਰਚ ਨੂੰ ਡਾਇਰੈਕਟਰ ਗੁਰਿੰਦਰ ਸਿੰਘ, ਰਾਜਿੰਦਰ ਕੁਮਾਰ ਦੁਆਰਾ ਲਿਖਤ ਹਾਸਰਸ ਨਾਟਕ ‘ਮਾਈ ਹਾਊਸ ਇਨ ਟਰਬਲ’, 27 ਮਾਰਚ ਨੂੰ ਮੁੰਬਈ ਤੋਂ ਵਰਲਡ ਥੀਏਟਰ ਡੇਅ ਦੇ ਸਬੰਧ ਵਿੱਚ ਇੱਥੇ ਪੁੱਜ ਰਹੇ ਪ੍ਰਸਿੱਧ ਅਦਾਕਾਰ ਮੰਗਲ ਢਿੱਲੋਂ ਵੱਲੋਂ ਡਾਕੂਮੈਂਟਰੀ ‘ਸਾਵਧਾਨ ਥੀਏਟਰ ਵਾਲਾ ਪਾਗਲ ਹੈ’ ਵਿਖਾਈ ਜਾਵੇਗੀ।
ਇਸ ਤੋਂ ਇਲਾਵਾ ਡਾਇਰੈਕਟਰ ਨਰਿੰਦਰ ਸਾਹਨੀ ਤੇ ਲੇਖਕ ਸ: ਜਤਿੰਦਰ ਬਰਾੜ ਦੁਆਰਾ ਸ਼ਬਦਾਂ ਵਿੱਚ ਪਿਰੋਏ ਹਾਸਰਸ ਨਾਟਕ ‘ਮਿਰਚ ਮਸਾਲਾ’ ਜਿਸਦਾ ਅਭਿਆਸ ਚਲ ਰਿਹਾ ਹੈ, 18 ਅਪ੍ਰੈਲ ਤੋਂ ਦਰਸ਼ਕਾਂ ਦੇ ਰੁਬਰੂ ਕੀਤਾ ਜਾਵੇਗਾ। ਜਿਸਦੀ ਬੁਕਿੰਗ ਨਾਟਕ ਤੋਂ ਇਕ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 27 ਮਾਰਚ ਵਰਲਡ ਥੀਏਟਰ ਡੇਅ ਤੇ ਨਾਟਸ਼ਾਲਾ ਵਿੱਚ ਯੋਗਦਾਨ ਵਾਲੇ ਅਦਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

Check Also

ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ਼ਾਂ ਦੀ ਕੋਈ ਕਮੀ ਨਹੀਂ ਰਹੇਗੀ – ਵਿਧਾਇਕ ਡਾ. ਗੁਪਤਾ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੈ ਗੁਪਤਾ …

Leave a Reply