
ਬਟਾਲਾ, 24 ਮਾਰਚ, (ਨਰਿੰਦਰ ਬਰਨਾਲ) – ਬੀਤੇ ਦਿਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸ: ਸਿਕੰਦਰ ਸਿੰਘ ਮਲੁੂਕਾ ਵਲੋਂ ਮੁਲਾਜਮ ਫਰੰਟ ਪੰਜਾਬ ਦੀ ਸਮੁੱਚੀ ਬਾਡੀ ਦਾ ਪੁਨਰ ਗਠਨ ਕੀਤਾ ਗਿਆ, ਜਿਸ ਵਿੱਚ ਅਧਿਆਪਕ ਦਲ ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਨੂੰ ਉਹਨਾਂ ਦੀਆਂ ਜਥੇਬੰਦੀ ਨੂੰ ਸਮਰਪਿਤ ਸੇਵਾਵਾਂ ਕਾਰਨ ਮੁਲਾਜਮ ਫਰੰਟ ਪੰਜਾਬ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਵਰਣਨ ਯੋਗ ਹੈ ਕਿ ਬਾਬਾ ਤਾਰਾ ਸਿੰਘ ਪਿਛਲੇ 7 ਸਾਲਾਂ ਤੋਂ ਅਧਿਆਪਕ ਦਲ ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਚੱਲਦੇ ਆ ਰਹੇ ਹਨ।ਜਿਨਾਂ ਦੀ ਸੁਯੋਗ ਅਗਵਾਈ ਹੇਠ ਅਧਿਆਪਕ ਦਲ ਦੀ ਸਮੁੱਚੀ ਟੀਮ ਵਲੋਂ ਅਧਿਆਪਕ ਮਸਲਿਆਂ ਦੀ ਪੈਰਵਾਈ ਕਰਕੇ ਅਧਿਆਪਕਾਂ ਦੀਆਂ ਜਾਇਜ ਮੰਗਾਂ ਅਤੇ ਮੁਸ਼ਕਿਲਾਂ ਦਾ ਸਮੇਂ ਸਮੇਂ ਤੇ ਨਿਪਟਾਰਾ ਕਰਵਾਇਆ ਜਾ ਰਿਹਾ ਹੈ।ਬਾਬਾ ਤਾਰਾ ਸਿੰਘ ਦੀ ਇਮਾਨਦਾਰੀ, ਸਹਿਣਸ਼ੀਲਤਾ, ਸਮਰਪਣ ਦੀ ਭਾਵਨਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕਾਰਜ਼ ਸ਼ੀਲਤਾ ਕਾਰਨ ਸਮੁੱਚੇ ਅਧਿਆਪਕ ਵਰਗ ਵਲੋਂ ਵੀ ਅਧਿਆਪਕ ਦਲ ਨੂੰ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ।
ਬਾਬਾ ਤਾਰਾ ਸਿੰਘ ਦੀ ਇਸ ਨਿਯੁੱਕਤੀ ਨਾਲ ਅਧਿਆਪਕ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ੇ ਉਹਨਾਂ ਦੀ ਇਸ ਨਿਯੁੱਕਤੀ ਤੇ ਅਧਿਆਪਕ ਦਲ ਦੇ ਜ਼ਿਲਾ ਜਨਰਲ ਸਕੱਤਰ ਰਵਿੰਦਰ ਜੀਤ ਸਿੰਘ ਪੰਨੂ, ਸਟੇਟ ਬਾਡੀ ਮੈਂਬਰ ਤਰਸੇਮ ਪਾਲ ਸ਼ਰਮਾ, ਰਜਨੀਸ਼ ਕੁਮਾਰ, ਮੰਗਲ ਸਿੰਘ, ਸੁਖਵਿੰਦਰ ਸਿੰਘ, ਨਾਨਕ ਜੀਤ ਸਿੰਘ, ਸਤਪਾਲ ਕਪੂਰ, ਜਗਜੀਤ ਸਿੰਘ, ਰਵਿੰਦਰ ਪਾਲ ਸਿੰਘ, ਪ੍ਰਵੀਨ ਸਿੰਘ, ਰੁਪਿੰਦਰ ਪਾਲ ਪੰਨੂ, ਮਨਜਿੰਦਰ ਸਿੰਘ ਕਾਹਲੋਂ, ਕੰਸ ਰਾਜ, ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ, ਪ੍ਰਵੀਨ ਕੁਮਾਰ, ਸਰਬਜੀਤ ਸਿੰਘ, ਬਲਵਿੰਦਰ ਕੁਮਾਰ, ਸੁਖਦੇਵ ਸਿੰਘ, ਅਜੇ ਅਰੋੜਾ, ਜਤਿੰਦਰ ਸਿੰਘ, ਸੰਦੀਪ ਕੁਮਾਰ, ਜਤਿੰਦਰ ਕੁਮਾਰ, ਰਜਿੰਦਰ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ ਪ੍ਰਧਾਨ ਕਲੈਰੀਕਲ ਯੂਨੀਅਨ ਆਦਿ ਅਧਿਆਪਕਾਂ ਨੇ ਬਾਬਾ ਤਾਰਾ ਸਿੰਘ ਨੂੰ ਮੁਬਾਰਕ ਬਾਅਦ ਭੇਜਦਿਆਂ ਹੋਇਆਂ ਖੁਸ਼ੀ ਦਾ ਇਜਹਾਰ ਕੀਤਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media