ਕੌਂਸਲ ਪ੍ਰਧਾਨ ਤੇ ਕੌਂਸਲਰਾਂ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਦਾ ਲਿਆ ਅਹਿਦ

ਬਠਿੰਡਾ, 25 ਮਾਰਚ (ਜਸਵਿੰਦਰ ਸਿੰਘ ਜੱਸੀ, ਅੰਗਰੇਜ਼ ਸਿੰਘ ਵਿੱਕੀ) – ਨਗਰ ਕੌਂਸਲ ਚੋਣਾਂ ਵਿੱਚ ਜੇਤੂ ਰਹੇ ਕੌਂਸਲਰਾਂ ਅਤੇ ਨਵੇਂ ਚੁਣੇ ਗਏ ਪ੍ਰਧਾਨ ਪ੍ਰੇਮ ਕੁਮਾਰ ਪ੍ਰੇਮਾ ਅਤੇ ਮੀਤ ਪ੍ਰਧਾਨ ਸੰਦੀਪ ਬਿੰਟਾ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੱਜ ਨਗਰ ਕੌਂਸਲ ਦਫਤਰ ਵਿਖੇ ਸ਼੍ਰੀ ਸੁਖਮਨੀ ਸਹਿਬ ਜੀ ਦਾ ਪਾਠ ਪ੍ਰਕਾਸ਼ ਕਰਵਾਇਆ ਗਿਆ।ਇਸ ਦੌਰਾਨ ਕੀਰਤਨੀ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ।ਪ੍ਰਧਾਨ ਅਤੇ ਸਮੂਹ ਕੌਂਸਲਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਾਜਰੀ ਵਿੱਚ ਅਹਿਦ ਲਿਆ ਗਿਆ ਕਿ ਉਹ ਪਾਰਟੀਬਾਜੀ ਤੋਂ ਉਪਰ ਉਠ ਕੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਬਚਨਵੱਧ ਹੋਣਗੇ।ਇਸ ਮੌਕੇ ਟਿਕਾਣਾ ਭਾਈ ਜਗਤਾ ਜੀ ਤੋਂ ਪੁੱਜੇ ਬਾਬਾ ਇੰਦਰਜੀਤ ਸਿੰਘ ਵੱਲੋਂ ਕਥਾ ਕਰਨ ਉਪਰਂੰਤ ਸ਼ਹਿਰ ਦੀਆਂ ਮੁੱਖ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਪ੍ਰਧਾਨ ਤੇ ਸਮੂਹ ਕੌਂਸਲਰਾਂ ਨੂੰ ਪਹਿਲ ਕਦਮੀ ਕਰਨ ਲਈ ਕਿਹਾ ਗਿਆ।ਜਿਲਾ ਪ੍ਰਸ਼ਾਸਨ ਤਰਫੋਂ ਏ.ਡੀ.ਸੀ. ਸੁਮਿੱਤ ਕੁਮਾਰ, ਨਾਇਬ ਤਹਿਸੀਲਦਾਰ ਅਵਤਾਰ ਸਿੰਘ,ਈ.ਓ. ਰਾਜਪਾਲ ਸਿੰਘ ਮੱਕੜ ਅਤੇ ਬਲਕਾਰ ਸਿੰਘ ਬਰਾੜ ਜਿਲਾ ਪ੍ਰਧਾਨ ਯੂਥ ਅਕਾਲੀ ਦਲ,ਬੇਅੰਤ ਸਿੰਘ ਲੱਖੀਜੰਗਲ ਸਰਕਲ ਪ੍ਰਧਾਨ ਨੇ ਵੀ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਸੋਨੂੰ ਦੂਆ, ਅਮੀਰ ਸਿੰਘ ਮੱਕੜ, ਮਨਜੀਤ ਧਵਨ, ਅਜੀਤ ਸਿੰਘ ਸ਼ੈਂਭੀ, ਵਿਨੋਦ ਕੁਮਾਰ, ਤ੍ਰਿਪਤਾ ਦੇਵੀ, ਮੰਜੂ ਜੈਨ, ਸੰਕੁਤਲਾਂ ਦੇਵੀ,ਕ ਮਲਾ ਦੇਵੀ (ਸਾਰੇ ਕੌਂਸਲਰ),ਭੂਸ਼ਣ ਗਰਗ ਸਰਪ੍ਰਸਤ ਟਰੱਕ ਯੂਨੀਅਨ,ਇਕਬਾਲ ਸਿੰਘ ਸਾਬਕਾ ਚੇਅਰਮੈਨ,ਸਰਪੰਚ ਰਾਜਵਿੰਦਰ ਨਹਿਰੂ,ਵਕੀਲ ਹਰਮੇਲ ਸਿੰਘ ਢਿਲੋਂ,ਸਿਕੰਦਰ ਬਲਾਹੜ ਮਹਿਮਾ,ਚਰਨਜੀਤ ਸ਼ਰਮਾ ਬਲਾਕ ਸੰਮਤੀ ਮੈਂਬਰ, ਸਰਪੰਚ ਗਰਦੌਰ ਸਿੰਘ, ਦਲੀਪ ਸਿੰਘ ਚੋਟਮੁਰਾਦਾ, ਕਸ਼ਮੀਰੀ ਲਾਲ, ਰਾਜੀਵ ਕੁਮਾਰ, ਮਨੋਜ ਕੁਮਾਰ ਮੁੰਨਾ, ਸੁਧੀਰ ਕੁਮਾਰ, ਸਾਬਕਾ ਪ੍ਰਧਾਨ ਵਰਿੰਦਰਪਾਲ, ਰਮੇਸ਼ ਮੱਟੂ, ਲਾਜਪਤ ਗੋਇਲ ਭਾਜਪਾ ਆਗੂ, ਸਰਪੰਚ ਰਜਿੰਦਰ ਰਿੰਕੂ, ਰਾਜ ਕੁਮਾਰ ਢਿਲੋੜ, ਬਲਵਿੰਦਰ ਧਿੰਗੜਾ, ਪਿੰਸ਼ ਮੋਂਗਾ, ਡਾ.ਅਵਤਾਰ ਢਿਲੋਂ, ਕਮਲਪ੍ਰੀਤ ਕੁੱਕੂ, ਸਰਪੰਚ ਸ਼ਿਦਰਪਾਲ ਸਿੰਘ,ਸਰਪੰਚ ਗੁਰਮੇਲ ਸਿੰਘ,ਸਰਪੰਚ ਅਮਰਜੀਤ ਸਿੰਘ,ਪ੍ਰਸ਼ੋਤਮ ਦਾਸ ਟੰਡਨ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ,ਨਗਰ ਕੌਂਸਲ ਅਧਿਕਾਰੀ,ਕਰਮਚਾਰੀ ਤੇ ਸ਼ਹਿਰ ਵਾਸੀ ਮੌਜੂਦ ਸਨ।
Punjab Post Daily Online Newspaper & Print Media