
ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਬੁਨਿਆਦੀ ਢਾਂਚੇ ਦਾ ਸੁਧਾਰ ਕਰਕੇ ਸ਼ੁੱਧ ਪੀਣ ਵਾਲਾ ਪਾਣੀ, ਵੱਧੀਆ ਗਲੀਆਂ, ਸੜਕਾਂ ਦੇ ਸੁਚੱਜੇ ਪ੍ਰਬੰਧ ਸਮੇਤ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾ ਦੀ ਪ੍ਰਗਤੀ ਅਤੇ ਜਾਂਚ ਲਈ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਵੱਲੋਂ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਇਨ੍ਹਾਂ ਕੰਮਾਂ ਦੀ ਜਾਂਚ ਕੀਤੀ ਜਾ ਰਹੀ ਹੈ ।
ਇਸੇ ਲੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਨੇ ਪਿੰਡ ਘੱਟੀਆਂ ਵਾਲੀ ਜੱਟਾਂ ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ । ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰਾ ਕੰਮ ਮਿਆਰੀ ਪੱਧਰ ਤੇ ਹੋਣਾ ਚਾਹੀਦਾ ਹੈ ਤੇ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਤੇ ਠੇਕੇਦਾਰ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਕਿ ਸੜਕਾਂ ਦਾ ਲੈਵਲ ਨੀਵਾਂ ਨਹੀ ਹੋਣਾ ਚਾਹੀਦਾ ਤੇ ਸਾਰੇ ਕੰਮ ਸਰਕਾਰ ਵੱਲੋਂ ਨਿਸ਼ਚਿਤ ਮਾਪਦੰਡਾਂ ਅਨੁਸਾਰ ਹੋਣੇ ਚਾਹੀਦੇ ਹਨ ਅਤੇ ਜਿਹੜੇ ਵਿਭਾਗ ਜਾਂ ਪੰਚਾਇਤਾਂ ਗਰਾਂਟਾਂ ਜਾਰੀ ਹੋਣ ਦੇ ਬਾਵਜੂਦ ਵਿਕਾਸ ਕੰਮ ਸ਼ੁਰੂ ਨਹੀ ਕਰਵਾ ਰਹੇ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦੀ ਚੈਕਿੰਗ ਸਬੰਧਤ ਐਸ.ਡੀ.ਐਮ. ਵੱਲੋਂ ਵੀ ਸਮੇਂ ਸਮੇਂ ਸਿਰ ਕੀਤੀ ਜਾਵੇਗੀ ਤੇ ਵਿਭਾਗਾਂ ਵੱਲੋਂ ਕੰਮਾਂ ਦੀ ਪ੍ਰਗਤੀ ਰਿਪੋਰਟ ਵੀ ਉਨ੍ਹਾਂ ਨੂੰ ਸਮੇਂ ਸਮੇਂ ਸਿਰ ਮੁਹੱਇਆ ਕਰਵਾਈ ਜਾਵੇ ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪਿੰਡਾ ਨੂੰ ਆਧੂਨਿਕ ਸ਼ਹਿਰ ਵਰਗੀਆਂ ਸਹੁੱਲਤਾਂ ਦੇਣ ਦੇ ਮੰਤਵ ਨਾਲ ਜਾਰੀ ਕੀਤੀਆਂ ਗਈਆਂ ਗ੍ਰਾਂਟਾ ਦੇ ਤਹਿਤ ਜਲਾਲਾਬਾਦ ਸਬ ਡਵੀਜਨ ਦੇ ਪਿੰਡ ਢਿੱਪਾਂ ਵਾਲੀ ਤੇ ਲੱਖਾ ਜੱਲੇ ਕੇ ਦੇ ਵਿਚ ਕੰਮ ਮੁਕੰਮਲ ਕਰ ਲਿਆ ਗਿਆ ਜਿਸਤੇ ਕ੍ਰਮਵਾਰ 1 ਕਰੋੜ 3 ਲੱਖ ਅਤੇ 1 ਕਰੋੜ 20 ਲੱਖ ਰੁਪਏ ਖਰਚ ਆਏ ਹਨ ਜਦਕਿ ਪਿੰਡ ਪਾਕਾਂ, ਕਾਠਗੜ੍ਹ, ਜਾਣੀਸਰ, ਚੱਕ ਜਾਣੀਸਰ ਤੇ ਘੱਟੀਆਂ ਵਾਲੀ ਜੱਟਾਂ ਵਿਚ ਕੰਮ ਪ੍ਰਗਤੀ ਅਧੀਨ ਚੱਲ ਰਿਹਾ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਡਬਲਯੂ.ਡੀ. ਬੀ.ਐਂਡ ਆਰ ਦੇ ਐਸ. ਡੀ.ਓ. ਸ. ਨਿਰਮਲ ਸਿੰਘ, ਸ. ਕੁਲਦੀਪ ਸਿੰਘ ਐਸ.ਡੀ.ਓ. ਪੰਜਾਬ ਮੰਡੀ ਬੋਰਡ, ਸ. ਸੁਖਮੰਦਰ ਸਿੰਘ ਮਾਹਲ ਐਸ.ਡੀ.ਓ ਪੰਜਾਬ ਮੰਡੀ ਬੋਰਡ ਜਲਾਲਾਬਾਦ, ਸ਼੍ਰੀ ਰਵਿੰਦਰ ਕੁਮਾਰ ਐਕਸ.ਈ.ਐਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਸ਼੍ਰੀ ਰਜਿੰਦਰ ਸਚਦੇਵਾ ਪਬਲਿਕ ਹੈਲਥ, ਸ. ਹਰਚਰਨ ਸਿੰਘ ਜੇ.ਈ , ਸ. ਅਵਤਾਰ ਸਿੰਘ ਜੇ.ਈ. , ਸ਼੍ਰੀ ਪਵਨ ਸ਼ਰਮਾਂ ਅਤੇ ਸਰੰਪਚ ਪਿੰਡ ਘੱਟੀਆਂ ਵਾਲੀ ਜੱਟਾਂ ਸ. ਹਰਮੰਦਰ ਸਿੰਘ ਵੀ ਮੌਜੂਦ ਸਨ ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media