
ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਸ਼ਡਿਉਲਡ ਕਾਸਟ ਫੈਡਰੇਸ਼ਨ ਵੱਲੋ ਕੌਮੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਜਗਦੀਸ਼ ਕੁਮਾਰ ਜੱਗੂ ਨੇ ਕਿਹਾ ਕਿ ਡੀ ਸੀ ਰਵੀ ਭਗਤ ਵਲੋਂ ਗੁਰੂ ਨਗਰੀ ‘ਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਬਦਲੇ ਸਨਮਾਨਿਤ ਕੀਤਾ ਗਿਆ ਹੈ।ਉਨਾਂ੍ਹ ਕਿਹਾ ਕਿ ਸੰਸਥਾ ਜਲਦ ਹੀ ਉਹਨਾਂ ਅਫਸਰਾਂ ਨੂੰ ਵੀ ਸਨਮਾਨਿਤ ਕਰੇਗੀ ਜ ਗੁਰੂ ਨਗਰੀ ਦੇ ਲਈ ਇਮਾਨਦਾਰੀ ਨਾਲ ਕੰਮ ਕਰਦੇ ਹਨ।ਉਨਾਂ੍ਹ ਕਿਹਾ 14 ਅਪ੍ਰੈਲ ਦੇ ਸੰਬੰਧ ਵਿੱਚ ਉਹ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਮਿੱਲ ਕੇ ਇਕ ਮੰਗ ਪੱਤਰ ਸੌਪਣਗੇ, ਜਿਸ ਵਿੱਚ ਬਾਬਾ ਸਾਹਿਬ ਡਾ. ਭੀਮ ਰਾਉ ਅਮਬੇਡਕਰ ਜੀ ਦੇ ਟਾਊਨ ਹਾਲ ਸਥਿਤ ਚੌਂਕ ਵਿੱਚ ਪੱਕੇ ਤੋਰ ਤੇ ਸਫਾਈ ਕਰਮਚਾਰੀ ਦੀ ਡਿਉਟੀ ਲਾਉਣ ਦੀ ਮੰਗ ਕਰਨਗੇ।ਉਨਾਂ੍ਹ ਕਿਹਾ ਕਿ ਸਰਕਾਰ ਵੱਲੋ ਸਫਾਈ ਕਰਮਚਾਰੀ ਦੇ ਪਰਿਵਾਰ ਨੂੰ ਮੋਤ ਸਮੇ ਮਿਲਣ ਵਾਲੀ ਨੋਕਰੀ ਨੂੰ ਬੰਦ ਕਰਨ ਵਾਲੇ ਕਾਲੇ ਕਾਨੂੰਨ ਨੂੰ ਲਾਗੂ ਕਰਨ ਤੇ ਵੀ ਪੰਜਾਬ ਸਰਕਾਰ ਨੂੰ ਜਲਦ ਮੰਗ ਪੱਤਰ ਦਿੱਤਾ ਜਾਵੇਗਾ।ਇਸ ਮੋਕੇ ਹੋਰਨਾਂ ਤੋ ਇਲਾਵਾ ਰਾਸ਼ਟਰੀ ਸਕੱਤਰ ਵਿਨੈ ਕੁਮਾਰ, ਪੰਜਾਬ ਮੀਤ ਪ੍ਰਧਾਨ ਸੁਨੀਲ ਕੁਮਾਰ, ਸ਼ਹਿਰੀ ਦੇ ਪ੍ਰਧਾਨ ਕਰਨ ਭੱਟੀ, ਦਿਹਾਤੀ ਚੇਅਰਮੈਨ ਦਿਲਬਾਗ ਸਿੰਘ ਸਾਬੀ ਆਦਿ ਮੋਜੂਦ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media