
ਜੰਡਿਆਲਾ ਗੁਰੂ, 25 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬਾਜ਼ਾਰ ਠਠਿਆਰਾ ਵਿਚ ਨਵਰਾਤਿਆਂ ਦੇ ਸਬੰਧ ਵਿਚ ਮਾਂ ਚਿੰਤਪੁਰਨੀ ਸੇਵਕ ਸਭਾ ਵਲੋਂ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ। ਮਹਾਂਮਾਈ ਦੀ ਲੱਗੀ ਸੁੰਦਰ ਸਟੇਜ ਉਤੇ ਜੋਤ ਜਗਾਉਣ ਦੀ ਰਸਮ ਬਾਬਾ ਗੋਪਾਲ ਗਿਰੀ ਜੀ ਮੁੱਖ ਸੰਚਾਲਕ ਮੰਦਿਰ ਭੱਦਰਕਾਲੀ ਵਲੋਂ ਕੀਤੀ ਗਈ। ਜਗਰਾਤੇ ਵਿਚ ਮੁੱਖ ਮਹਿਮਾਨ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਪਹੁੰਚੇ ਹੋਏ ਸਨ।ਅੰਮ੍ਰਿਤਸਰ ਤੋਂ ਪਹੁੰਚੀ ਟੀਮ ਵਲੋਂ ਬਹੁਤ ਹੀ ਆਕਰਸ਼ਿਤ ਦ੍ਰਿਸ਼ ਪੇਸ਼ ਕਰਕੇ ਬੋਲੀਆਂ ਜਾ ਰਹੀਆ ਭੇਟਾਂ ਰਾਹੀਂ ਆਈ ਹੋਈ ਭਾਰੀ ਗਿਣਤੀ ਵਿਚ ਸੰਗਤਾ ਨੂੰ ਦੇਰ ਰਾਤ ਤੱਕ ਬੈਠਣ ਨੂੰ ਮਜ਼ਬੂਰ ਕਰ ਦਿੱਤਾ। ਜੰਡਿਆਲਾ ਗੁਰੂ ਤੋਂ ਬੋਬੀ ਬਿੱਲਾ ਐਂਡ ਪਾਰਟੀ ਵਲੋਂ ਵੀ ਮਹਾਮਾਈ ਦੀਆ ਭੇਟਾਂ ਰਾਹੀਂ ਸਮੇਂ ਅਤੇ ਭਗਤਾ ਨੂੰ ਮਾਂ ਦੇ ਚਰਨਾ ਵਿਚ ਬੰਨ੍ਹੀ ਰੱਖਿਆ। ਦੇਰ ਰਾਤ ਤੱਕ ਫਰੂਟ, ਆਈਸਕ੍ਰੀਮ, ਮਠਿਆਈ, ਚਾਹ ਆਦਿ ਦੇ ਲੰਗਰ ਚਲਦੇ ਰਹੇ। ਇਸ ਦੋਰਾਨ ਪ੍ਰਬੰਧਕਾ ਵਲੋਂ ਲਗਾਤਾਰ ਬਿਜਲੀ ਮਹਿਕਮੇ ਨੂੰ ਕੋਸਿਆ ਜਾ ਰਿਹਾ ਸੀ ਕਿਉਂਕਿ ਰਾਤ ਕਰੀਬ 10 ਵਜੇ ਤੋਂ ਸਵੇਰੇ 6 ਵਜੇ ਤੱਕ ਜਗਰਾਤੇ ਦੇ ਟਾਈਮ ਲਾਈਟ ਬੰਦ ਹੀ ਰਹੀ ਅਤੇ ਪ੍ਰਬੰਧਕਾਂ ਨੂੰ ਜਨਰੇਟਰ ਉੱਪਰ ਹੀ ਸਾਰੀ ਰਾਤ ਬਿਜਲੀ ਚਾਲੂ ਰੱਖਣੀ ਪਈ।
ਇਸ ਮੋਕੇ ਹੋਰਨਾ ਤੋਂ ਇਲਾਵਾ ਜਗਰਾਤੇ ਵਿਚ ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੋਂਸਲਰ, ਰਣਧੀਰ ਸਿੰਘ ਕੋਂਸਲਰ, ਜੋਗਿੰਦਰਪਾਲ ਸੂਰੀ, ਸ਼ੁਭਾਸ਼ ਸ਼ਰਮਾ, ਵਰੁਣ ਸੋਨੀ, ਸੁਖਦੇਵ ਰਾਜ, ਸੁਖਚੈਨ ਸਿੰਘ, ਰਾਕੇਸ਼ ਸੂਰੀ, ਨਰਿੰਦਰ ਸੂਰੀ, ਅਰਵਿੰਦਰ ਸਿੰਘ, ਮਦਨ ਮੋਹਨ, ਗੁਲਸ਼ਨ ਵਿਨਾਇਕ, ਪ੍ਰਦੀਟ ਕੁਮਾਰ ਸੂਰੀ, ਗਗਨਦੀਪ ਸਿੰਘ, ਪ੍ਰਭਜੋਤ ਸਿੰਘ, ਪ੍ਰਤਾਪ ਸਿੰਘ, ਸੁਖਦੇਵ ਸਿੰਘ, ਕੇਸ਼ਵ ਸੂਰੀ, ਅਸ਼ਵਨੀ ਕੁਮਾਰ, ਵਿਸ਼ਾਲ ਸੋਨੀ, ਅਨਿਲ ਸੋਨੀ, ਸ਼ੰਟੀ ਸੂਰੀ, ਡਿੰਪੀ, ਦੀਪਕ ਕੁਮਾਰ ਆਦਿ ਮੋਜੂਦ ਸਨ। ਮੁੱਖ ਮਹਿਮਾਨ ਰਾਜਕੁਮਾਰ ਮਲਹੋਤਰਾ ਅਤੇ ਰਣਧੀਰ ਸਿੰਘ ਵਲੋਂ ਪ੍ਰਬੰਧਕਾ ਨੂੰ ਗਿਆਰਾ ਹਜ਼ਾਰ ਰੁਪਏ ਸੇਵਾ ਲਈ ਭੇਂਟ ਕੀਤੇ ਗਏ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media