Wednesday, July 22, 2026

ਖਾਲਸਾ ਕਾਲਜ ਵੈਟਰਨਰੀ ਵਿਖੇ ਲੱਗਿਆ 2 ਰੋਜ਼ਾ ਰਿਫ਼ੈਰਸ਼ਰ ਕੋਰਸ ਦਾ ਅਗਾਜ਼

ਬੇ-ਜੁਬਾਨ ਜਾਨਵਰਾਂ ਦੀ ਨਬਜ਼ ਪਛਾਣਨ ਨਾਲ ਜਾਹਿਰ ਹੁੰਦਾ ਡਾਕਟਰ ਦਾ ਤਜ਼ਰਬਾ – ਸ: ਛੀਨਾ

PPN2503201520
ਅੰਮ੍ਰਿਤਸਰ, 25 ਮਾਰਚ (ਪ੍ਰੀਤਮ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਵਿਖੇ ਅੱਜ ਵੈਟਰਨਰੀ ਅਫ਼ਸਰਾਂ ਦੇ 2 ਰੋਜ਼ਾ ਰਿਫੈਰਸ਼ਰ ਕੈਂਪ ਦਾ ਅਗਾਜ਼ ਹੋਇਆ। ਇਸ ਸਿਖਲਾਈ ਕੈਂਪ ਵਿੱਚ 7 ਜ਼ਿਲ੍ਹਿਆ ਦੇ ਪੰਜਾਬ ਸਰਕਾਰ ਦੇ ਵੈਟਰਨਰੀ ਡਾਕਟਰਾਂ ਭਾਗ ਲੈ ਰਹੇ ਹਨ ਜੋ ਕਿ 25 ਤੇ 26 ਮਾਰਚ ਨੂੰ ਤਜ਼ਰਬੇਕਾਰ ਅਧਿਆਪਕਾਂ ਪਾਸੋਂ ਵੈਟਰਨਰੀ ਕਿੱਤੇ ਦੇ ਕਾਨੂੰਨੀ ਪਹਿਲੂਆਂ ਬਾਰੇ ਭਰਪੂਰ ਜਾਣਕਾਰੀ ਹਾਸਲ ਕਰਨਗੇ।
ਕੈਂਪ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਰਦਿਆਂ ਅੱਜ ਕਿਹਾ ਕਿ ਇਸ ਤਰ੍ਹਾਂ ਦੇ ਕੋਰਸ ਡਾਕਟਰਾਂ ਲਈ ਅਤਿ ਲਾਹੇਵੰਦ ਹੁੰਦੇ ਹਨ, ਜਿਸ ਦੌਰਾਨ ਉਹ ਵਿਸ਼ੇ ਵਿੱਚ ਹੋ ਰਹੀਆਂ ਖੋਜ਼ਾਂ ਅਤੇ ਇਲਾਜ ਦੇ ਨਵੇਂ ਤਰੀਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਇਨਸਾਨ ਆਪਣੀ ਤਕਲੀਫ ਨੂੰ ਦੱਸ ਕੇ ਇਲਾਜ ਤਾਂ ਕਰਵਾ ਸਕਦਾ ਹੈ, ਪਰ ਜੋ ਡਾਕਟਰ ਬੇ-ਜੁਬਾਨ ਜਾਨਵਰਾਂ ਦੀ ਨਬਜ਼ ਪਛਾਣ ਕੇ ਉਸ ਨੂੰ ਸਿਹਤਯਾਬ ਕਰੇ ਉਸ ਨਾਲ ਉਸਦਾ ਹੀ ਅਸਲੀ ਤਜ਼ਰਬਾ ਜਾਹਿਰ ਹੁੰਦਾ ਹੈ।
ਸਟੇਟ ਵੈਟਰਨਰੀ ਕੌਂਸਲ ਪੰਜਾਬ ਚੰਡੀਗੜ੍ਹ ਵੱਲੋਂ ਆਯੋਜਿਤ ਇਸ ਕੈਂਪ ਵਿੱਚ ਵੱਖ-ਵੱਖ ਮਾਹਿਰਾਂ ਜਿਨ੍ਹਾਂ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਐੱਸ. ਕੇ. ਜੰਡ, ਖ਼ਾਲਸਾ ਕਾਲਜ ਆਫ਼ ਲਾਅ ਤੋਂ ਅਸਿਸਟੈਂਟ ਪ੍ਰੋ: ਡਾ. ਗੁਨੀਸ਼ਾ ਸਲੂਜਾ, ਡਾ. ਤੇਜ਼ਪ੍ਰਕਾਸ਼ ਸਿੰਘ, ਡਾ. ਐੱਸ.  ਐੱਸ. ਸਿੱਧੂ, ਡਾ. ਕਰਨ ਅਤੇ ਹੋਰ ਮਾਹਿਰਾਂ ਨੇ ਆਪਣੇ ਵਿਚਾਰ ਇਨ੍ਹਾਂ ਫੀਲਡ ਵੈਟਰਨਰੀ ਅਫਸਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਵੈਟਰਨਰੀ ਪੇਸ਼ੇ ਨਾਲ ਬਹੁਤ ਸਾਰੇ ਕਾਨੂੰਨੀ ਪਹਿਲੂ ਸਾਹਮਣੇ ਆ ਰਹੇ ਹਨ। ਜਿਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨਾ ਅੱਜ ਦੇ ਵੈਟਰਨਰੀ ਡਾਕਟਰਾਂ ਲਈ ਜਰੂਰੀ ਹੋ ਜਾਂਦਾ ਹੈ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਜੰਡ ਨੇ ਸ: ਛੀਨਾ ਤੇ ਬਾਕੀ ਮਾਹਿਰ ਮਹਿਮਾਨਾਂ ਦਾ ਕਾਲਜ ਦੇ ਵਿਹੜੇ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਟੇਟ ਵੈਟਰਨਰੀ ਕੌਂਸਲ ਦੁਆਰਾ ਲਗਾਏ ਜਾਣ ਵਾਲੇ ਇਸ ਕੈਂਪ ਦਾ ਇਹ ਦੂਜਾ ਚਰਨ ਹੈ ਅਤੇ ਇਸ ਤੋਂ ਪਹਿਲਾਂ ਵੀ ਕੌਂਸਲ ਦੇ ਇਸ ਤਰ੍ਹਾਂ ਦੇ ਸਿਖਲਾਈ ਕੈਂਪ ਕਾਲਜ ਵਿਖੇ ਲਗਾ ਚੁੱਕੀ ਹੈ। ਸਟੇਟ ਕੌਂਸਲ ਤੋਂ ਡਾ. ਸੈਣੀ ਨੇ ਕਿਹਾ ਉਹ ਕਾਲਜ ਵਿਖੇ ਮੌਜ਼ੂਦ ਮੁੱਢਲੇ ਢਾਂਚੇ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਇੱਥੋਂ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦੇ ਫੀਲਡ ਵੈਟਰਨਰੀ ਅਫਸਰ ਆਪਣੇ ਕੰਮ ਦੌਰਾਨ ਇਸਦਾ ਭਰਪੂਰ ਫਾਇਦਾ ਉਠਾਉਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਜੇ. ਐੱਸ. ਭਾਟੀਆ, ਡਾ. ਕੈਹਲਾ, ਡਾ. ਸੂਦਨ ਅਤੇ ਡਾ. ਪੂਨੀਆ ਆਦਿ ਮੌਜ਼ੂਦ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply