Thursday, April 23, 2026

ਰਾਮਾਂ-ਤਲਵੰਡੀ ਸੜ੍ਹਕ ਹਾਦਸੇ ਵਿੱਚ ਮਾਈਸਰਖਾਨਾ ਸ਼ਰਧਾਲੂ ਗੰਭੀਰ ਜ਼ਖਮੀ

ਹੈਪਲਾਈਨ ਵੈਲਫੇਅਰ ਸੁਸਾਇਟੀ ਬਣੀ ਜ਼ਖਮੀ ਸੁਸ਼ੀਲ ਬਾਂਸਲ ਲਈ ਮਸੀਹਾ, ਪਹੁੰਚਾਇਆ ਹਸਪਤਾਲ

PPN2603201504
ਬਠਿੰਡਾ, 26 ਮਾਰਚ (ਅੰਗਰੇਜ਼ ਸਿੰਘ ਵਿੱਕੀ) -ਸਥਾਨਕ ਸ਼ਹਿਰ ਦੇ ਰਾਮਾਂ-ਤਲਵੰਡੀ ਸਾਬੋ ਰੋਡ ਤੇ ਸੜ੍ਹਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਮਾਈਸਰਖਾਨਾ ਸ਼ਰਧਾਲੂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਮਾਮਲਾ ਧਿਆਨ ਵਿਚ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਨਿਵਾਸੀ ਸ਼ੁਸ਼ੀਲ ਕੁਮਾਰ ਜੋ ਕਿ ਰਾਮਾਂ-ਕੈਂਚੀਆਂ ਰੋਡ ਤੇ ਟੈਂਟ ਦੀ ਦੁਕਾਨ ਕਰਦਾ ਹੈ, ਬੀਤੀ ਦਿਨੀਂ ਮਾਈਸਰਖਾਨਾ ਵਿਖੇ ਲੱਗਦੇ ਸਲਾਨਾ ਮੇਲੇ ਵਿਚ ਮੱਥਾ ਟੇਕਣ ਗਿਆ ਹੋਇਆ ਸੀ, ਜੋ ਆਪਣੇ ਮੋਟਰਸਾਈਕਲ ਰਾਹੀਂ ਬੀਤੀ ਦੇਰ ਰਾਤ ਕਰੀਬ 11:00 ਵਜੇ ਰਾਮਾਂ ਮੰਡੀ ਆਪਣੇ ਘਰ ਵਾਪਸ ਪਰਤ ਰਿਹਾ ਸੀ, ਕਿ ਸੜ੍ਹਕ ਤੇ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਈਕਲ ਅੱਗੇ ਕਿਸੇ ਜਾਨਵਰ ਦੇ ਆਉਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸਦੀ ਸੂਚਨਾਂ ਮਿਲਦੇ ਹੀ ਤੁਰੰਤ ਸਥਾਨਕ ਸ਼ਹਿਰ ਦੀ ਸਮਾਜਸੇਵੀ ਸੰਸਥਾਂ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਤੀਨਿਧੀ ਬੌਬੀ ਲੈਹਰੀ, ਚੀਨਾ ਮਾਹੀਨੰਗਲ, ਸਾਹਿਲ ਬਾਂਸਲ, ਉਜਵੱਲ ਗਰਗ, ਪ੍ਰਿੰਸ ਮਸੌਣ ਆਦਿ ਤੁਰੰਤ ਉਕਤ ਘਟਨਾ ਸਥਾਨ ਤੇ ਪਹੁੰਚੇ, ਜਿੱਥੇ ਗੰਭੀਰ ਜ਼ਖਮੀ ਹਾਲਤ ਵਿਚ ਪਏ ਸ਼ੁਸ਼ੀਲ ਬਾਂਸਲ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ, ਜਿੱਥੇ ਜ਼ਖਮੀ ਦੀ ਹਾਲਤ ਗੰਭੀਰ ਦੇਖਦਿਆਂ ਤੁਰੰਤ ਬਠਿੰਡਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖਮੀ ਸ਼ੁਸ਼ੀਲ ਬਾਂਸਲ ਜੇਰੇ ਇਲਾਜ ਹੈ। ਜ਼ਖਮੀ ਸ਼ੁਸ਼ੀਲ ਕੁਮਾਰ ਬਾਂਸਲ ਦੇ ਪਰਿਵਾਰਕ ਮੈਂਬਰਾਂ ਨੇ ਮਸੀਹਾ ਬਣ ਕੇ ਆਈ ਹੈਲਪਲਾਈਨ ਵੈਲਫੇਅਰ ਸੁਸਾਇਟੀ ਪ੍ਰਤੀਨਿਧੀਆਂ ਦਾ ਸ਼ੁਸੀਲ ਬਾਂਸਲ ਨੂੰ ਹਸਪਤਾਲ ਵਿਖੇ ਪਹੁੰਚਾਉਣ ਤੇ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply