ਹੋਟਲ ‘ਤੇ ਬਾਰ ਸੰਚਾਲਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ
ਨੀਤੀ ਵਾਪਿਸ ਨਾ ਲਈ ਤਾਂ ਸਰਕਾਰ ਨੂੰ ਬਾਰ ਦੀਆਂ ਚਾਬੀਆਂ ਸੌਂਪੀਆਂ ਜਾਣਗੀਆਂ-ਸ਼ਤੀਸ਼ ਅਰੋੜਾ

ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ) -ਪੰਜਾਬ ਸਰਕਾਰ ਦੁਆਰਾ ਇਕ ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਐਕਸਾਇਜ਼ ਨੀਤੀ ਦੇ ਵਿਰੋਧ ਵਿਚ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ ਅਰੋੜਾ ਦੀ ਅਗਵਾਈ ਵਿਚ ਪੰਜਾਬ ਭਰ ਦੇ ਬੀਅਰ ਬਾਰ ਅਤੇ ਹਾਂਅਡ ਬਾਰ ਇਕ ਦਿਨ ਦੇ ਲਈ ਬੰਦ ਰਹੇ। ਐਸੋਸੀਏਸ਼ਨ ਦੇ ਮੈੇਂਬਰਾਂ ਦੁਆਰਾ ਬਾਰ ਬੰਦ ਕਰਕੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈੇ । ਇਸ ਮੌਕੇ ਬਾਰਾਂ ਨੂੰ ਤਾਲੇ ਲਗਾਉਣ ਵਾਲੀ ਪੰਜਾਬ ਸਰਕਾਰ ਦੀ ਨਵੀਂ ਨਵੀਂ ਐਕਸਾਇਜ਼ ਨੀਤੀ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ 2015-16 ਦੇ ਲਈ ਬਣਾਈ ਗਈ ਨਵੀਂ ਐਕਸਾਇਜ਼ ਨੀਤੀ ਲਾਗੂ ਕਰਦੀ ਹੈ ਤਾਂ ਬੀਅਰਬਾਰਾਂ ਅਤੇ ਹਾਂਅਡ ਬਾਰਾਂ ਦੇ ਸੰਚਾਲਕਾਂ ਨੂੰ ਤਾਲੇ ਲਗਾਉਣੇ ਪੈਣਗੇ। ਉਨ੍ਹਾਂ ਕਿਹਾ ਕਿ 2013-14 ਵਿਚ ਇਸ ਬੀਅਰਬਾਰ ਦੀ ਫੀਸ 2.50 ਹਜ਼ਾਰ ਸੀ ਅਤੇ ਹੁਣ 2015 ਤੋਂ ਸਾਲਾਨਾ ਫੀਸ 1.15 ਲੱਖ ਤੋਂ ਵੱਧਾ ਕੇ 2 ਲੱਖ ਕਰ ਦਿੱਤੀ ਗਈ ਹੈ। ਅਸੈਸ਼ਮੈਂਟ ਫੀਸ ਅਤੇ ਹਾਂਅਡ ਬਾਰ ਦੀ ਪਹਿਲਾ 3 ਲੱਖ ਸੀ ਅਤੇ ਹੁਣ 4 ਲੱਖ ਕਰ ਦਿੱਤੀ ਗਈ ਹੈ। ਪਹਿਲਾ ਪ੍ਰਤੀ ਪੇਟੀ 1924 ਰੁਪਏ ਲੱਗਦੀ ਸੀ ਹੁਣ 2295 ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ 25 ਪ੍ਰਤੀਸ਼ਤ ਦੇ ਕਰੀਬ ਜਿਆਦਾ ਆਰਥਿਕ ਬੋਝ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਲਾਗੂ ਇਸ ਨੀਤੀ ਦੇ ਖਿਲਾਫ਼ ਪੂੁਰੇ ਪੰਜਾਬ ਦੇ ਬਾਰ ਸੰਚਾਲਕ ਇਕਜੁੱਟ ਹੈ ਅਤੇ ਇਸ ਨੂੰ ਕਿਸੋੇ ਵੀ ਕੀਮਤ ‘ਤੇ ਲਾਗੂ ਨਹੀ ਹੋਣ ਦਿੱਤਾ ਜਾਵੇਗਾ। ਅਰੋੜਾ ਨੇ ਕਿਹਾ ਕਿ ਇਸ ਦੇ ਖਿਲਾਫ਼ ਐਕਸਾਇਜ਼ ਵਿਭਾਗ ਦੇ ਕਮਿਸ਼ਨਰ ਅਨੁਰਾਗ ਵਰਮਾਂ ਦੇ ਨਾਮ ‘ਤੇ ਇਕ ਮੰਗ ਪੱਤਰ ਪਟਿਆਲਾ ਦੇ ਏਈਟੀਸੀ ਐਲ.ਐਸ. ਜਾਖੜ ਨੂੰ ਸੋਂਪ ਚੁੱਕੇ ਹਨ ਅਗਰ ਸਰਕਾਰ ਨੇ ਇਸ ਨਵੀਂ ਨੀਤੀ ਨੂੰ ਵਾਪਸ ਨਾ ਲਿਆ ਤਾਂ ਉਹ ਸਮੂਹ ਸੰਚਾਲਕ ਬਾਰਾਂ ਨੂੰ ਤਾਲਾਂ ਲਗਾ ਕੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ। ਕਿਉਕਿ ਅਗੁ ਇਹ ਨੀਤੀ ਲਾਗੂ ਹੁੰਦੀ ਹੇ ਤਾਂ ਸੰਚਾਲਕਾਂ ਦੇ ਭੁੱਖੇ ਮਰਨ ਦੀ ਨੌਬਤ ਆ ਜਾਂਦੀ ਹੈ। ਇਸ ਮੌਕੇ ਐਸਸੋਈਸ਼ਨ ਦੇ ਸਕੱਤਰ ਅਨਿਲ ਠਾਕੁਰ ਨੇ ਕਿਹਾ ਕਿ 30 ਪ੍ਰਤੀਸ਼ਤ ਬਾਰ ਤਾਂ ਪਹਿਲਾਂ ਹੀ ਬੰਦ ਹੋ ਚੁੱਕੇ ਹਨ। ਇਸ ਨੀਤੀ ਨਾਲ ਰਹਿੰਦੇ ਖਹਿੰਦੇ ਵੀ ਬੰਦ ਹੋਣ ਦੀ ਕਗਾਰ ‘ਤੇ ਆ ਜਾਣਗੇ, ਜੋ ਕਿ ਕਿਸੇ ਵੀ ਕੀਮਤ ‘ਤੇ ਹੋਣ ਨਹੀ ਦਿੱਤਾ ਜਾਵੇਗਾ।ਇਨ੍ਹਾਂ ਦੇ ਨਾਲ ਹੋਟਲ ਸੰਚਾਲਕ ਜੈ. ਐਸ . ਹੁੰਦਲ, ਚੌਧਰੀ ਪ੍ਰਤਾਪ ਸਿੰਘਠ ਕਮਲ ਗੁਪਤਾ, ਬਿਕਰਮਜੀਤ ਸਿੰਘ ਬਾਹੀਆ, ਵਿਜੈ ਕਾਟੀਆ, ਸਿਕੰਦਰ ਗੋਇਲ, ਰਮਨਦੀਪ ਸਿੰਘ, ਵਿਕਰਮ ਮਿੱਤਲ, ਅਮਰਜੀਤ ਸਿੰਘ ਬਾਹੀਆ, ਰਮੇਸ਼ ਸਰਦਾਨਾ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਸੰਚਾਲਕ ਹਾਜ਼ਰ ਸਨ।
Punjab Post Daily Online Newspaper & Print Media