Thursday, April 23, 2026

ਮਾਸਟਰ ਮਾਈਂਡ ਕਾਲਜ ਆਫ਼ ਐਜੂਕੇਸ਼ਨ ਵਿਖੇ ਦਸਵੀਂ ਸਲਾਨਾ ਐਥਲੈਟਿਕ ਮੀਟ ਆਯੋਜਿਤ

PPN2603201506

ਬਠਿੰਡਾ, 26 ਮਾਰਚ (ਅੰਗਰੇਜ਼ ਸਿੰਘ ਵਿੱਕੀ) -ਮਾਸਟਰ ਮਾਈਂਡ ਕਾਲਜ ਆਫ਼ ਐਜੂਕੇਸ਼ਨ, ਗਹਿਰੀ ਬੁੱਟਰ, ਬਠਿੰਡਾ ਵਿੱਚ ਇੱਕ ਦਿਨ ਦਾ ਦਸਵਾਂ ਸਲਾਨਾ ਖੇਡ ਮੁਕਾਬਲਾ ਕਰਵਾਇਆ ਗਿਆ । ਇਸ ਖੇਡ ਮੁਕਾਬਲੇ ਦੇ ਮੁੱਖ ਮਹਿਮਾਨ ਡਾ: ਸੁਰਿੰਦਰ ਮੋਹਨ ਦੇਵਗਨ,ਡੀਨ (ਲੀਗਲ ਅੇਡਵਾਈਜਰ ਐਂਡ ਫ਼ਕੈਲਟੀ ਕਾਊਨਸਲਰ)ਆਰ.ਬੀ.ਡੀ.ੲ.ਬੀ ਪਬਲਿਕ ਸਕੂਲ,ਬਠਿੰਡਾ ਨੇ ਤਿਰੰਗਾ ਲਹਿਰਾ ਕੇ ਅਤੇ ਮਾਰਚ ਪਾਸਟ  ਨੂੰ ਸਲਾਮੀ ਦਿੰਦੇ ਹੋਏ ਖੇਡ ਮੁਕਾਬਲੇ ਨੂੰ ਸ਼ੁਰੂ ਕੀਤਾ ਇੰਨਾ ਦੇ ਨਾਲ ਹੀ ਸ਼੍ਰੀ ਮਤੀ ਸੀਤਾ ਸਿੰਗਲਾ ਨੇ ਵੀ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ।ਡਾਇਰੈਕਟਰ  ਪ੍ਰੌਫ਼ੈਸਰ ਡੀ.ਆਰ. ਸਿੰਗਲਾ ਜੀ ਨੇ ਮੁਖ ਮਹਿਮਾਨਾ ਦਾ ਸੁਆਗਤ ਕਰਦੇ ਹੋਏ ਖੇਡਾਂ ਦੀ ਮਹਤੱਤਾ ਬਾਰੇ ਦੱਸਿਆ। ਕਾਲਜ ਦੀ ਪ੍ਰਿੰਸੀਪਲ ਡਾ: ਸ਼੍ਰੀ ਮਤੀ ਵਿਨੋਦ ਦੇਵਗਨ ਨੇ ਵਿਦਿਆਰਥੀਆਂ ਦੇ ਉਤਸ਼ਾਹ, ਜੋਸ਼ ਅਤੇ ਖੇਡਾਂ ਵਿੱਚ ਭਾਗ ਲੈਣ ਦੇ ਜਨੂਨ  ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਸਫ਼ਲਤਾ ਦਾ ਆਸ਼ੀਰਵਾਦ ਦਿੱਤਾ।ਡਾ: ਸੁਰਿੰਦਰ ਮੋਹਨ ਦੇਵਗਨ(ਲੀਗਲ ਅੇਡਵਾਈਜਰ ਐਂਡ ਫ਼ਕੈਲਟੀ ਕਾਊਨਸਲਰ)ਆਰ.ਬੀ.ਡੀ.ੲ.ਬੀ ਪਬਲਿਕ ਸਕੂਲ,ਬਠਿੰਡਾ ਨੇ  ਕਲੋਜਿੰਗ ਸੇਰੇਮਨੀ ਦੀ ਰਸਮ ਨਿਭਾਈ, ਅਤੇ ਵਿਦਿਆਰਥੀਆ ਨਾਲ ਆਪਣੇ ਵਿਚਾਰ ਸਾਝੇਂ ਕੀਤੇ, ਪ੍ਰੌ: ਐੱਨ. ਕੇ. ਗੁਸਾਈਂ (ਡੀਨ, ਮਾਲਵਾ ਕਾਲਜ, ਬਠਿੰਡਾ) ਅਤੇ ਡਾ: ਸਤਨਾਮ ਸਿੰਘ (ਪ੍ਰਿੰਸੀਪਲ, ਯੂਨੀ: ਇੰਜੀਨੀਅਰੰਗ ਕਾਲਜ ਰਾਮਪੁਰਾ ਫ਼ੂਲ) ਨੇ ਵਿਦਿਆਰਥੀਆਂ ਨੂੰ ਸਫ਼ਲਤਾ ਅਤੇ ਅਸਫ਼ਲਤਾ ਦਾ ਅੰਤਰ ਦਸਦੇ ਹੋਏ ਅੱਗੇ ਵੱਧਣ ਦਾ ਉਤਸ਼ਾਹਤਾ ਕੀਤਾ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply