Wednesday, April 22, 2026

’ਬਾਇਓਟੈਕਨੌਲੋਜੀ ਇੰਟਰਵੈਂਸ਼ਨ ਇਨ ਕਰਾਪ ਇੰਮਪਰੂਵਮੈਂਟ’ ਵਿਸ਼ੇ ‘ਤੇ ਗੈਸਟ ਲੈਕਚਰ

PPN2603201509

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬਾਇਓਟੈਕਨੌੋਲੋਜੀ ਅਤੇ ਬੌਟਨੀ ਵਿਭਾਗ ਨੇ ਡੀ. ਬੀ. ਟੀ. ਦੁਆਰਾ ਪ੍ਰਯੋਜਿਤ ਗੈਸਟ ਲੈਕਚਰ ਦਾ ਆਯੋਜਨ ਕੀਤਾ ਜਿਹੜਾ ਕਿ ‘ਬਾਇਓਟੈਕਨੌਲੋਜੀ ਇੰਟਰਵੈਂਸ਼ਨ ਇਨ ਕਰਾਪ ਇੰਮਪਰੂਵਮੈਂਟ’ ਵਿਸ਼ੇ ਤੇ ਸੀ।ਡਾ. ਪੀ. ਕੇ. ਪੱਤੀ ਐਸੋਸੀਏਟ ਪ੍ਰੋਫੈਸਰ ਬਾਇਓਟੈਕਨੌਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਬੀ. ਐਸ. ਸੀ. (ਮੈਡੀਕਲ) ਅਤੇ ਬਾਇਓਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਇਹ ਲੈਕਚਰ ਸੁਣਿਆ। ਇਸ ਮੌਕੇ ਬੌਟਨੀ ਵਿਭਾਗ ਦੇ ਮੁਖੀ ਸ਼੍ਰੀਮਤੀ ਰਸ਼ਮੀ ਕਾਲੀਆ, ਡਾ. ਮੋਨਿਕਾ ਭਾਰਦਵਾਜ ਮੁਖੀ ਜੋਲੋਜੀ ਵਿਭਾਗ ਵੀ ਮੌਜੂਦ ਸਨ।
ਡਾ. ਪੀ.ਕੇ ਭੱਟੀ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨਾ ਨਾਲ ਨਵਾਜਿਆ ਜਾ ਚੁੱਕਾ ਹੈ। ਉਨ੍ਹਾਂ ਦੇ 50 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਨੇ ਆਪਣੇ ਨਾਂ ਹੇਠ ਦੋ ਪੇਟੇਂਟ ਕਰਵਾਏ ਹਨ ਅਤੇ ਇਕ ਤਕਨਾਲੋਜੀ ਕਮਰਸ਼ੀਅਲਾਈਜ਼ ਵੀ ਕੀਤਾ ਹੈ। ਥੋੜੀ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਡੀ. ਬੀ. ਟੀ ਵਲੋਂ ਆਉਟਸਟੈਡਿੰਗ ਪਰਫਾਰਮਰ ਦੇ ਤੌਰ’ ਤੇ ਵੀ ਨਿਵਾਜਿਆ ਗਿਆ ਹੈ। ਅਮੇਰਿਕੀ ਵਿਦਿਅਕ ਸੰਸਥਾ ਫੁਲਬਰਾਈਟ ਸੀਨੀਅਰ ਰਿਸਰਚ ਦੇ ਆਪ ਫੈਲੋ ਵੀ ਹਨ। ਡਾ. ਪੱਤੀ ਨੇ ਇੰਟਰਵੈਂਸ਼ਨ ਇਨ ਕਰਾਪ ਦੇ ਸੰਦਰਭ ਵਿਚ ਆਰ. ਐਨ. ਏ. ਆਈ ਤਕਨਾਲੋਜੀ ਦੀ ਵੱਖੋ ਵੱਖ ਢੰਗ ਨਾਲ ਵਿਆਖਿਆ ਕੀਤੀ ਅਤੇ ਦੱਸਿਆ ਕਿ ਇਸ ਤਕਨਾਲੋਜੀ ਦਾ ਮੌਜੂਦਾ ਖਾਦਾਂ ਵਿਚ ਕਿਸ ਤਰ੍ਹਾਂ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਆਰ ਐਨ ਆਈ ਤਕਨਾਲੋਜੀ ਦੇ ਮਾਧਿਅਮ ਰਾਹੀਂ ਟਮਾਟਰ ਤੋਂ ਹੋਣ ਵਾਲੀ ਐਲਰਜੀ ਬਾਰੇ ਵੀ ਦੱਸਿਆ ਅਤੇ ਆਂਸੂ ਰਹਿਤ ਪਿਆਜ ਦੀ ਪੈਦਾਵਾਰ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਨੀਲੇ ਗੁਲਾਬ ਦੀ ਕਹਾਣੀ ਜਿਹੜੀ ਕਿ ਇਸ ਤਕਨਾਲੋਜੀ ਵਿਚ ਇਸਤੇਮਾਲ ਹੁੰਦੀ ਹੈ ਬਾਰੇ ਦੱਸਿਆ। ਵਿਦਿਆਰਥੀ ਇਸ ਸਾਰੇ ਭਾਸ਼ਣ ਤੋਂ ਜਿਹੜਾ ਕਿ ਬਹੁਤ ਹੀ ਗਿਆਨਵਰਦਕ ਸੀ ਤੋਂ ਬੜੇ ਉਤਸ਼ਾਹਿਤ ਹੋਏ ਡਾ. ਪੱਤੀ ਨੇ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਅੱਗੇ ਵਧਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ‘ਤੇ ਡਾ. ਪੱਤੀ ਨੂੰ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply