ਕਰਮਚਾਰੀਆ ਵੱਲੋ ਸਰਕਾਰ ਖਿਲਾਫ ਕਾਲੇ ਬਿੱਲੇ ਲਗਾ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਿਖੇ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸਨ ਕਰ ਰਹੇ ਐਨ ਐਚ ਐਮ ਕਰਮਚਾਰੀਆ ਤੇ ਪੁਲਿਸ ਵੱਲੋ ਕੀਤੇ ਗਏ ਲਾਠੀਚਾਰਜ ਦੀ ਵੱਖ ਵੱਖ ਜਥੇਬੰਦੀਆ ਵੱਲੋ ਨਿੰਦਾ ਕੀਤੀ ਗਈ ਅਤੇ ਅੱਜ ਐਨ ਐਚ ਐਮ ਕਰਮਚਾਰੀਆ ਵੱਲੋ ਸਥਾਨਕ ਸਰਕਾਰੀ ਹਸਪਤਾਲ ਵਿਖੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਰੋਸ ਪ੍ਰਦਰਸ਼ਨ ਦੌਰਾਨ ਐਲ ਟੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਆਪਣੀਆ ਹੱਕੀ ਮੰਗਾ ਲਈ ਸਘੰਰਸ਼ ਕਰ ਰਹੇ ਕਰਮਚਾਰੀਆ ਦੀ ਆਵਾਜ਼ ਨੂੰ ਡਾਂਗ ਨਾਲ ਦਬਾਉਣਾ ਚਾਹੁੰਦੀ ਹੈ ਪਰ ਸਾਨੂੰ ਭਾਵੇ ਇਹ ਜਿਨਾ ਮਰਜੀ ਕੁੱਟ ਮਾਰ ਲੈਣ ਅਸੀ ਆਪਣੀਆ ਹੱਕੀ ਮੰਗਾ ਲੈ ਕੇ ਰਹੇਗੇ।ਕਲੈਰੀਕਲ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਇਸ ਬੋਲੀ ਸਰਕਾਰ ਨੂੰ ਕੁੱਝ ਵੀ ਸੁਣਾਈ ਜਾ ਦਿਖਾਈ ਨਹੀ ਦੇ ਰਿਹਾ ਜਿਸ ਕਾਰਨ ਇਹਨਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮੁਲਾਜਮਾਂ ਨੂੰ ਸਘੰਰਸ਼ ਦੇ ਰਾਹ ਪੈਣਾ ਪੈ ਰਿਹਾ ਹੈ ਇਸ ਸਮੇ ਪ੍ਰੈਸ ਨਾਲ ਗੱਲ ਕਰਦਿਆ ਪਰਮਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੁਆਰਾਂ ਉਹਨਾਂ ਨੂੰ 27 ਮਾਰਚ ਬੈਠਕ ਲਈ ਸੱਦਿਆ ਹੈ ਜੇਕਰ ਸਰਕਾਰ ਦੁਆਰਾਂ ਵੁਹਨਾਂ ਦੀ ਆ ਜਾਇਜ ਮੰਗ ਜਲਦ ਨਹੀ ਮੰਨੀਆ ਤਾ ਮਜਬੂਰਨ ਸਾਨੂੰ ਸੜਕਾਂ ਤੇ ਉੱੰਤਰਨਾਂ ਪਵੇਗਾ ਜਿਸ ਦੀ ਜੁੰਮੇਵਾਰ ਪੰਜਾਬ ਸਰਕਾਰ ਹੋਵੇਗੀ ।
Punjab Post Daily Online Newspaper & Print Media