Tuesday, September 15, 2026

ਪਿੰਡ ਰਾਣਾ ਦੀ ਪੰਚਾਇਤ ਨੇ ਸ਼ਹੀਦਾਂ ਨੂੰ ਸਮਰਪਿਤ ਕ੍ਰਿਕੇਟ ਟੂਰਨਾਮੇਂਟ ਕਰਵਾਇਆ

PPN2603201517

ਫਾਜਿਲਕਾ, 26 ਮਾਰਚ (ਵਿਨੀਤ ਅਰੋੜਾ) : ਫਾਜਿਲਕਾ ਦੇ ਨਾਲ ਲੱਗਦੇ ਪਿੰਡ ਰਾਣਾ ਵਿਖੇ ਪਿੰਡ ਦੀ ਪੰਚਾਇਤ ਵੱਲੋ ਸ਼ਹੀਦੀ ਦਿਹਾੜੇ ਦੇ ਮੋਕੇ ਤੇ ਇੱਕ ਸਾਦੇ ਸਮਾਰੋਹ ਦਾ ਪ੍ਰਬੰਧ ਕੀਤਾ ਅਤੇ ਸ਼ਹੀਦ ਭਗਤ ਸਿੰਘ, ਰਾਜਗੂਰੁ ਅਤੇ ਸੁਖਦੇਵ ਨੂੰ ਸ਼ਰੱਧਾਸੁਮਨ ਅਰਪਨ ਕਰਣ ਤੋ ਬਾਅਦ ਸ਼ਹੀਦਾਂ ਨੂੰ ਸਮਰਪਤ ਕ੍ਰਿਕੇਟ ਟੂਰਨਾਮੇਂਟ ਦਾ ਆਯੋਜਨ ਕੀਤਾ ਗਿਆ । ਜੇਤੂਆਂ ਨੂੰ ਸਰਪੰਚ ਬਿਮਲਾ ਦੇਵੀ ਦੇ ਪਤੀ ਸਤਨਾਮ ਦਾਸ ਸੇਠੀ ਅਤੇ ਹੋਰ ਮੈਂਬਰਾਂ ਨੇ ਸਨਮਾਨਿਤ ਕੀਤਾ ।  ਇਸ ਮੌਕੇ ਸਤਨਾਮ ਦਾਸ ਨੇ ਪਿੰਡ ਵਾਸੀਆਂ ਨੂੰ ਸ਼ਹੀਦਾਂ ਦੀ ਸੋਚ ਤੇ ਚਲਣ ਅਤੇ ਨਸ਼ੇਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਪੰਚ ਸਤੀਸ਼ ਕੁਮਾਰ, ਸੰਜੀਵ ਕੁਮਾਰ, ਹਰਵਿੰਦਰ ਕੁਮਾਰ, ਹਰੀਸ਼ ਕੁਮਾਰ, ਸੁਰਿਂਦਰ ਕੁਮਾਰ  ਸਹਿਤ ਹੋਰ ਪੰਜ ਅਤੇ ਪਿੰਡ ਵਾਸੀ ਮੌਜੂਦ ਰਹੇ ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply