Sunday, April 5, 2026

ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜਾ ਦੀ ਹੋਈ ਮਟਿੰਗ

PPN2803201501ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅੱਜ ਹਲਕਾ ਪੱਟੀ ਵਿਖੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜਾ ਦੀ ਮਟਿੰਗ ਹਲਕਾ ਇੰਚਾਰਜ ਪੱਟੀ ਰਣਜੀਤ ਸਿੰਘ ਚੀਮਾ ਅਤੇ ਜਿਲ਼ਾਂ ਇੰਜਾਰਜ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਕਈ ਅਹਿਮ ਫੈਸਲਾ ਲਏ ਗਏ ਮਨਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆ ਦੱਸਿਆ ਦੂਜੀਆ ਪਾਰਟੀ ਦੀ ਮਿਲੀ ਭੁਗਤ ਨਾਲ ਕੁੱਝ ਲੋਕ ਜਬਰ ਦਸਤੀ ਤਰਨ-ਤਾਰਨ ਜਿਲੇ ਵਿੱਚ ਆਮ ਆਦਮੀ ਪਾਰਟੀ ਵਿੱਚ ਘੁਸ-ਪੈਠ ਕਰ ਰਹੇ ਹਨ ਤੇ ਪਾਰਟੀ ਨੂੰ ਅਸਫਲ ਕਰਨ ਵਿੱਚ ਲੱਗੇ ਹੋਏ ਹਨ ੳੇੇੁੇਹਨਾਂ ਕਿਹਾ ਆਮ  ਆਦਮੀ ਪਾਰਟੀ ਵਿੱਚ ਕੋਈ ਵੀ ਸੀਨੀਅਰ ਜਾਂ ਜੂਨੀਅਰ ਆਗੂ ਨਹੀ ਹੈ।ਪਾਰਟੀ ਨੂੰ ਅਸਫਲ ਕਰਨ ਲਈ ਕੁਝ ਲੋਕ ਆਪਣੇ ਆਪ ਨੂੰ ਸੀਨੀਅਰ ਆਗੁ ਦੱਸ ਰਹੇ ਹਨ।ਜਦੋ ਕਿ ਆਮ ਆਦਮੀ ਪਾਰਟੀ ਸੀਨੀਅਰ ਅਤੇ ਜੂਨੀਅਰ ਆਗੂ ਵਾਲੀ ਰਾਜਨੀਤੀ ਨੂੰ ਖਤਮ ਕਰਨਾ ਚਾਹੁੰਦੀ ਹੈ ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਸੀਨੀਅਰ ਆਗੂ ਦੱਸਦਾ ਹੈ ਤਾ ਉਹ ਆਮ ਆਦਮੀ ਪਾਰਟੀ ਦਾ ਨੁਮਾਇਦਾਂ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਜੇਕਰ ਕੋਈ ਸੀਨੀਅਰ ਆਗੂ ਲਿਖ ਕੇ ਕੋਈ ਹੋਲਡਿੰਗ ਬੋਰਡ ਲਗਵਾਉਦਾ ਹੈ ਤਾ ਉਸ ਉਪਰ ਪਾਰਟੀ ਵੱਲੋ ਕਾਨੂੰਨੀ ਕਰਵਾਈ ਜਾਵੇਗੀ । ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਦੱਸੀਆ ਕਿ ਆਮ ਆਦਮੀ ਪਾਰਟੀ ਮਾੜੇ ਸਿਸਟਮ ਨੂੰ ਸੁਧਾਰਣ ਲਈ ਇਕ ਅਦੋਲਨ ਹੈ।ਉਹਨਾ ਕਿਹਾ ਕਿ ਜੇਕਰ ਕੋਈ ਪੱਟੀ ਹਲਕੇ ਵਿੱਚ  ਹਲਕਾ ਟੀਮ ਦੀ ਮਨਜੂਰੀ ਤੋ ਬਿਨ੍ਹਾ ਕੋਈ ਵੀ ਸਰਾਰਤੀ ਅਨਸਰ ਆਮ ਆਦਮੀ ਪਾਰਟੀ ਦਾ ਨਾ ਵਰਤ ਕਿ ਕਿਸੇ ਵੀ ਤਰ੍ਹਾ ਦੀ ਐਕਟੀਵਿਟੀ ਕਰ ਰਿਹਾ ਹੈ ਜਾ ਕਰੇਗਾ ਤਾ ਉਸ ਉਪਰ ਜਿਲ੍ਹਾ ਡਿਸਪਲਿਨ ਟੀਮ ਐਕਸਨ ਲੇਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ ਇਸ ਮੌਕੇ ਬਲਜਿੰਦਰ ਸਿੰਘ ਕੈਰੋ,ਪੰਜਾਬ ਸਿੰਘ ਦੁਬਲੀ,ਬਲਬੀਰ ਸਿੰਘ ਭੱਗੂਪੁਰ,ਗਿਆਨ ਸਿੰਘ ਮਰਹਾਣਾ,ਵਿਸ਼ਾਲ ਸਰਹਾਲੀ,ਵੱਸਣ ਸਿੰਘ ਕੈਰੋ,ਬਲਜੀਤ ਸਿੰਘ ਪ੍ਰਰਿਗੰੜੀ, ਮਨਵੀਰ ਸਿੰਘ ਹਰੀਕੇ, ਮੁਖਵੰਤ ਸਿੰਘ ਹਰੀਕੇ,ਵਿਰਸਾ ਸਿੰਘ ਰੱਤਾ ਗੁੱਦਾ,ਕੁਲਦੀਪ ਸਿੰਘ ਲੁੱਹਕਾ, ਗੁਰਲਾਲ ਸਿੰਘ ਬਰਵਾਲਾ,ਮਹਾਵੀਰ ਸਿੰਘ ਪੱਟੀ,ਅੇਡਵੋਕੇਟ ਗੁਰਮੀਾ ਸਿੰਘ ਪੱਟੀ,ਗਜਿੰਦਰ ਉਸਮਾ,ਜਸਵਿੰਦਰ ਸਿੰਘ ਨੌਸਹਿਰਾ ਪੰਨੂਆ,ਬਿਕਰਮਜੀਤ ਸਿੰਘ ਜੰਡੋਕੇ ਆਦਿ ਸਰਕਲ ਇੰਜਾਰਜ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply