ਬਟਾਲਾ, 28 ਮਾਰਚ (ਨਰਿੰਦਰ ਬਰਨਾਲ) – ਮੁਲਾਜ਼ਮ ਫਰੰਟ ਪੰਜਾਬ ਨਾਲ ਸਬੰਧਿਤ ਮੁਲਾਜਮ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਮੈਂਂਬਰਾਂ ਦੀ ਨਿਯੁੱਕਤੀ ਦੌਰਾਨ ਸੁਰਿੰਦਰ ਸਿੰਘ ਪਹਿਲਵਾਨ ਨੂੰ ਪ੍ਰਧਾਨ ਹਰਪਾਲ ਸਿੰਘ ਤੇਜਾ ਨੂੰ ਸਕੱਤਰ ਜਨਰਲ ਅਤੇ ਮਨਜੀਤ ਸਿੰਘ ਚਾਹਲ ਨੂੰ ਡਿਪਟੀ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜਮ ਵਿੰਗ ਪੰਜਾਬ ਦੇ ਨਵ-ਨਿਯੁੱਕਤ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਨੇ ਮੁਲਾਜ਼ਮ ਵਿੰਗ ਦਾ ਵਿਸਥਾਰ ਕਰਦਿਆਂ ਸਮੁੱਚੇ ਪੰਜਾਬ ਅੰਦਰ ਵੱਖ-ਵੱਖ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ ਅਹੁਦੇਦਾਰੀ ਦਿੱਤੀ ਹੈ। ਉਨਾ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਮੁਸ਼ਕਿਲਾਂ ਉਪਰ ਡੱਟ ਕਿ ਪਹਿਰਾ ਦਿਤਾ ਜਾਵੇਗਾ।ਇਸ ਸਬੰਧ ਵਿੱਚ ਸੁਰਿੰਦਰ ਸਿੰਘ ਪਹਿਲਵਾਨ ਦੀ ਅਗਵਾਈ ਵਿਚ ਮੈਬਰਾਂ ਨਾਲ ਮੀਟਿੰਗਾਂ ਕਰਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਮੁਲਾਜ਼ਮ ਵਿੰਗ ਦੇ ਗਠਿਤ ਕੀਤੇ ਇਸ ਢਾਂਚੇ ਚ 6 ਸੀਨੀਅਰ ਮੀਤ ਪ੍ਰਧਾਨ, 10 ਜਾਇੰਟ ਸਕੱਤਰ, 25 ਮੀਤ ਪਧਾਨ, 27 ਪ੍ਰਚਾਰ ਸਕੱਤਰ, 1 ਵਿੱਤ ਸਕੱਤਰ, 1 ਪ੍ਰੈਸ ਸਕੱਤਰ ਤੇ 7 ਸੂਬਾ ਕਮੇਟੀ ਦੇ ਮੈਂਬਰ ਨਿਯੁੱਕਤ ਕੀਤੇ ਗਏ ਹਨ।ਗੁਰਵੇਲ ਸਿੰਘ ਬੱਲਪੁਰੀਆ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਵਾਸਤੇ ਮੁਲਾਜਮ ਵਿੰਗ ਦਿਨ ਰਾਤ ਇੱਕ ਕਰਕੇ ਸਾਰੀਆਂ ਮੰਗਾਂ ਮੰਨਵਾ ਕੇ ਰਹੇਗਾ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media