
ਨਵੀਂ ਦਿੱਲੀ (ਕੈਲੀਫੋਰਨੀਆ), 30 ਮਾਰਚ (ਜਸਵੰਤ ਸਿੰਘ ਅਜੀਤ) – ਪੰਜਾਬ ਦੀ ਪੱਤਰਕਾਰੀ ਚੋਂ ਲੋਕਾਂ ਦੀ ਆਵਾਜ਼ ਬਣ ਕੇ ਉਭਰਿਆ ਸ਼ਬਦਾਂ ਦਾ ਬਾਦਸ਼ਾਹ ਜਤਿੰਦਰ ਪੰਨੂ ਪੰਜਾਬ ਤੋਂ ਅਮਰੀਕਨ ਫੇਰੀ ਤੇ ਆਏ ਹੋਏ ਹਨ।ਇਥੇ ਪੁੱਜੀ ਈਮੇਲ ਅਨੁਸਾਰ ਜਤਿੰਦਰ ਪੰਨੂ ਦੇ ਪਾਠਕਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣ ਅਤੇ ਉਹਨਾਂ ਦੇ ਸਵਾਗਤ ਉਪਰੰਤ ਵਿਚਾਰ ਵਟਾਂਦਰਾ ਕਰਨ ਲਈ ਕੈਲੇਫੋਰਨੀਆ ਦੇ ਸੈਂਟਾ ਕਲਾਰਾ ਸ਼ਹਿਰ ਦੇ ਬੰਬੇ ਗਾਰਡਨ ‘ਚ ਸਾਂਝੀ ਸੋਚ ਪੰਜਾਬੀ ਅਖਬਾਰ, ਦਲ ਖਾਲਸਾ ਅਲਾਇੰਸ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਸੈਨਹੋਜੇ ਗੁਰੂ ਘਰ, ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ, ਅਮਰੀਕਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕੌਂਸਲ, ਬੇ ਏਰੀਆ ਸਿੱਖ ਅਲਾਇੰਸ ਆਦਿ ਪੰਥਕ ਸੰਸਥਾਵਾਂ ਦੇ ਪ੍ਰਤੀਨਿਧਾਂ ਦੀ ਇੱਕ ਭਰਵੀਂ ਬੈਠਕ ਦਾ ਪ੍ਰਬੰਧ ਕੀਤਾ ਗਿਆ।ਇਸ ਬੈਠਕ ਦੌਰਾਨ ਜਤਿੰਦਰ ਪੰਨੂ ਨੂੰ ਸਾਂਝੀ ਸੋਚ ਪੰਜਾਬੀ ਅਖਬਾਰ ਵੱਲੋਂ ਸ਼ੀਲਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਈ ਪਰਮਜੀਤ ਸਿੰਘ ਸੇਖੋਂ ਦਾਖਾ ਤੇ ਕੁਲਦੀਪ ਸਿੰਘ ਢੀਂਡਸਾ ਵੱਲੋਂ ਸਾਂਝੇ ਤੌਰ ਤੇ ਪੁਸਤਕਾਂ ਭੇਟ ਕੀਤੀਆਂ ਗਈਆਂ।
Punjab Post Daily Online Newspaper & Print Media