Saturday, November 7, 2026

ਵਿਕਾਸ ਕੰਮ ਲਈ ਫੰਡ ਦੀ ਕੰਮੀ ਨਹੀਂ ਆਉਣ ਦਿਤੀ ਜਾਵੇਗੀ – ਜੋਸ਼ੀ

ਮੰਤਰੀ ਅਨਿਲ ਜੋਸ਼ੀ ਨੇ ਵਰਡ 49 ਚ 12 ਲੱਖ ਦੇ ਵਿਕਾਸ ਕੰਮ ਨੂੰ ਦਿੱਤੀ ਹਰੀ ਝੰਡੀ

PPN3003201510

ਅੰਮ੍ਰਿਤਸਰ, 30 ਮਾਰਚ (ਰੋਮਿਤ ਸ਼ਰਮਾ) – ਹਲਕਾ ਉਤਰੀ ਵਰਡ ਨੰ 49 ਹਿੰਦੁਸਤਾਨੀ ਬਸਤੀ ਵਿਖੇ ਗਲੀਆਂ ਦੀ ਸੁੰਦਰਤਾ ਲਈ ਇੰਟਰਲਾਕਿੰਗ ਟਾਈਲਾਂ ਦੇ ਕੰਮ ਦਾ ਉਦਘਾਟਨ ਸਥਾਨਕ ਸਰਕਾਰ, ਮੇਡਿਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ।ਸ਼੍ਰੀ ਜੋਸ਼ੀ ਦਾ ਇਲਾਕਾ ਦੇ ਲੋਕਾਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਵਾਰਡ ਦੇ ਕੋਂਸਲਰ ਅਤੇ ਇਲਾਕੇ ਦੇ ਇੰਚਾਰਜ ਵਿਸ਼ਾਲ ਲਖਨਪਾਲ ਨੇ ਦਸਿਆ ਕਿ ਮੰਤਰੀ ਸਾਹਿਬ ਅੱਗੇ ਜਦੋਂ ਗਲੀਆਂ ਨੂੰ ਪੱਕਾ ਕਰਨ ਦੀ ਮੰਗ ਰਖੀ ਗਈ ਸੀ ਤਾਂ ਜੋਸ਼ੀ ਜੀ ਨੇ ਪਹਿਲ ਦੇ ਆਧਾਰ ਤੇ ਅਫਸਰਾਂ ਨੂੰ ਬੁਲਾ ਕੇ ਮੋਕੇ ਦਾ ਜਾਇਜਾ ਲੈਣ ਲਈ ਕਿਹਾ।ਇਸੇ ਤਰਾਂ ਮੰਤਰੀ ਜੋਸ਼ੀ ਜੀ ਵਾਰਡ ਦੇ ਕੰਮ ਪਹਿਲ ਦੇ ਆਧਾਰ ਤੇ ਕਰਦੇ ਹਨ। ਇਸ ਮੋਕੇ ਤੇ ਸ਼੍ਰੀ ਜੋਸ਼ੀ ਜੀ ਨੇ ਕਿਹਾ ਵਾਰਡ ਦੇ 95% ਵਿਕਾਸ ਦੇ ਕੰਮ ਹੋ ਚੁੱਕੇ ਹਨ।ਬਾਕੀ ਰਹਿੰਦੇ ਕੰਮ ਵੀ ਪੂਰੇ ਕਰਵਾਏ ਜਾਣਗੇ ।ਉਹਨਾਂ ਕਿਹਾ ਵਿਕਾਸ ਲਈ ਸਰਕਾਰ ਵਚਨਬਧ ਹੈ।ਹਲਕੇ ਵਿਚ ਕੋਈ ਗਲੀ ਇਹੋ ਜਿਹੀ ਨਹੀਂ ਹੋਵੇਗੀ ਜੋ ਵਿਕਾਸ ਤੋਂ ਵਾਂਝੀ ਹੋਵੇ। ਉਹਨਾਂ ਇਸ ਹਲਕੇ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਣਾਉਣ ਦਾ ਜੋ ਸਪਨਾ ਵੇਖਿਆ ਸੀ ਉਹ ਕਾਫੀ ਹਦ ਤਕ ਵਿਕਾਸ ਦੇ ਕੰਮ ਹੋ ਚੁੱਕੇ ਹਨ।ਇਸ ਮੋਕੇ ਤੇ ਵਾਰਡ ਦੇ ਕੋਂਸਲਰ ਰਾਮ ਚਾਵਲਾ, ਵਿਸ਼ਾਲ ਲਖਨਪਾਲ, ਨਗਰ ਸੁਧਾਰ ਟਰਸਟ ਤੋਂ ਰਜੀਵ ਸੇਖੜੀ ਅਤੇ ਪ੍ਰਦੀਪ ਸਭਰਵਾਲ, ਹਰੀਸ਼ ਠਾਕੁਰ, ਜਤਿਨ, ਖੁਸ਼ੀ ਰਾਮ, ਬ੍ਰਿਜ ਮੋਹਨ ਪ੍ਰਭਾਕਰ ਜੀ, ਸੰਜੀਵ, ਚਿਨਾਂ ਪ੍ਰਧਾਨ, ਬੋਧ, ਰਵੀ, ਸ਼ਸ਼ੀ, ਪਿੰਕੂ, ਕੀਮਤੀ, ਸੁਰਜੀਤ, ਰਜੇਸ਼ ਆਨੰਦ, ਰਾਜੀਵ ਆਦਿ ਮੋਜੂਦ ਸਨ ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply