ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਆਰ.ਆਰ.ਬਾਵਾ.ਡੀ.ਏ.ਵੀ.ਕਾਲਜ ਫ਼ਾਰ ਗ਼ਰਲਜ ਵਿਖੇ ਐਚ.ਡੀ.ਐਫ.ਸੀ.ਬੈਂਕ ਵਲੋਂ ਪ੍ਰੋ. ਹਰੀਸ਼ ਸ਼ਰਮਾ ਇੰਚਾਰਜ ਪਲੇਸਮੈਂਟ ਦੇ ਨਿਰਦੇਸ਼ਨ ਹੇਠ ਵਲੋਂ 26 ਵਿਦਿਆਰਥਣਾਂ ਦੀ ਚੋਣ ਕੀਤੀ ਗਈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੈ ਸਰੀਨ ਨੇ ਦੱਸਿਆ ਕਿ ਐਚ.ਡੀ.ਐਫ.ਸੀ.ਬੈਂਕ ਦੀ ਪਰਸੋਨਲ ਬੈਂਕਰ ਇੰਟਰਵਿਉ ਡਰਾਇਵ ਤਹਿਤ ਉਨ੍ਹਾਂ ਦੇ ਮਾਹਿਰ ਕੰਵਲਜੀਤ ਸਿੰਘ ਅਤੇ ਹਰਸੁਖਵੀਰ ਸਿੰਘ ਦੀ ਨਿਗਰਾਨੀ ਹੇਠ ਕਾਲਜ ਦੀਆਂ ਵਿਦਿਆਰਥਣਾਂ ਹਰਲੀਨ ਕੌਰ, ਸਿਮਰਨਜੋਤ, ਪ੍ਰਿਯੰਕਾ, ਕਿਰਨਦੀਪ, ਪ੍ਰਿਯਾ, ਮਨਜੋਤ, ਰਾਧਿਕਾ, ਕਿਰਨ, ਅਰਵਿੰਦਰ ਕੌਰ, ਨਵਦੀਪ, ਮਮਤਾ, ਕੁਲਜੀਤ, ਰੇਨੂੰ ਬਾਲਾ, ਰਮਨਦੀਪ, ਅੰਕਿਤਾ, ਹਰਪ੍ਰੀਤ, ਦਲਜੀਤ, ਸੁਖਜੀਤ, ਸ਼ਵੇਤਾ, ਪੁਸ਼ਪਿੰਦਰ, ਮਲਕੀਤ, ਦ੍ਰਿਤੀ ਅਤੇ ਸਰਬਜੀਤ ਦੇ ਨਾਮ ਸ਼ਾਰਟਲਿਸਟ ਵਿੱਚ ਦਰਜ ਕੀਤੇ ਗਏ।ਇੰਨ੍ਹਾਂ ਵਿਦਿਆਰਥਣਾਂ ਦੀ ਚੋਣ ‘ਤੇ ਪ੍ਰਿੰਸੀਪਲ ਸਰੀਨ ਨੇ ਇੰਨ੍ਹਾਂ ਦੇ ਪਰਿਵਾਰਾਂ ਤੇ ਅਧਿਆਪਕਾਵਾਂ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਪ੍ਰੋ. ਸ੍ਰੀਮਤੀ ਪੂਜਾ ਚੁੱਗ, ਪ੍ਰੋ. ਸੁਨੀਲ ਸ਼ਰਮਾ, ਪ੍ਰੋ. ਸੁਨੀਲ ਦੱਤ ਸ਼ਰਮਾ, ਪ੍ਰੋ. ਮਨਪ੍ਰੀਤ ਕਲਸੀ, ਪ੍ਰੋ. ਰੋਜ਼ੀ, ਪ੍ਰੋ. ਮਨਦੀਪ ਸਿੰਘ, ਪ੍ਰੋ. ਰੁਪਾਲੀ, ਪ੍ਰੋ. ਨੇਹਾ ਆਦਿ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media