Sunday, June 15, 2025
Breaking News

ਤੀਸਰਾ ਸੁਤੰਤਰਤਾ ਸੈਲਾਨੀ ਬਾਪੂ ਬਚਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

ਮੁੱਖ ਸੰਸਦੀ ਸਕੱਤਰ ਦੇਸ ਰਾਜ ਧੁੱਗਾ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ

PPN3103201503

ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਬਾਬੂ ਬਚਨ ਸਿੰਘ ਫਰੀਡਮ ਫਾਈਟਰ ਯੂਥ ਸਪੋਰਟਸ ਕਲੱਬ ਪੰਜਗਰਾਈਆਂ ਬਟਾਲਾ ਵਲੋ ਤੀਸਰਾ ਸੁਤੰਤਰਤਾ ਸੈਲਾਨੀ ਬਾਪੂ ਬਚਨ ਸਿੰਘ ਯਾਦਗਾਰੀ ਓਪਨ ਕਬੱਡੀ ਟੂਰਨਾਮੇਂਟ ਧੂਮਧਾਮ ਨਾਲ ਕਰਵਾਇਆ ਗਿਆ। ਜਿਸਦਾ ਉਦਘਾਟਨ ਪਿੰਡ ਦੇ ਸਰਪੰਚ ਝਿਰਮਲ ਸਿੰਘ ਨੇ ਰਿਬਨ ਕੱਟ ਕੇ ਕੀਤਾ। ਜਿਸ ਵਿਚ ਤਕਰੀਬਨ ਚਾਰ ਟੀਮਾਂ ਨੇ ਭਾਗ ਲਿਆ। ਜਿਸ ਵਿਚ ਬਾਪੂ ਬਚਨ ਸਿੰਘ ਸਪੋਰਟਸ ਕਲੱਬ ਅਤੇ ਡੇਰਾ ਬਾਬਾ ਨਾਨਕ ਵਿਚ ਹੋਇਆ ਜਿਸ ਵਿਚ ਡੇਰਾ ਬਾਬਾ ਨਾਨਕ ਦੇ 27 ਅੰਕ ਅਤੇ ਬਾਪੂ ਬਚਨ ਸਿੰਘ  ਪੰਜਗਰਾਈਆਂ ਦੇ 29 ਅੰਕਾਂ ਹੋਏ।ਜਿਸ ਵਿਚ ਬਾਪੂ ਬਚਨ ਸਿੰਘ ਸਪੋਰਟਸ ਕਲੱਬ 2 ਅੰਕਾਂ ਨਾਲ ਜੋਤੂ ਰਿਹਾ। ਇਸ ਮੋਕੇ ਮੁੱਖ ਮਹਿਮਾਨ ਵਜੋ ਸ੍ਰੀ ਦੇਸ ਰਾਜ ਧੂੱਗਾ ਨੇ ਸ਼ਿਰਕਤ ਕੀਤੀ, ਉਪਰੰਤ ਸੰਬੋਧਨ ਕਰਦਿਆਂ ਦੇਸ ਰਾਜ ਧੁੱਗਾ ਨੇ ਕਿਹਾ ਕਿ  ਨੋਜਵਾਂਨ ਪੀੜੀ ਨੂੰ ਨਸ਼ਿਆਂ ਤੋ ਬਚਾਉਣ ਲਈ ਖੇਡਾਂ ਕਰਵਾਉਣੀਆਂ ਬਹੁਤ ਜਰੂਰੀ ਹਨ ਤਾਂ ਜੋ ਨੋਜਵਾਨ ਪੀੜੀ ਨੂੰ ਨਸ਼ਿਆਂ ਤੋ ਦੂਰ ਕੀਤਾ ਜਾ ਸਕੇ। ਉਨਾ ਕਿਹਾ ਕਿ ਜੇਕਰ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਤਾਂ ਖੇਡਾਂ ਵੱਲ ਪ੍ਰੇਰਿਤ ਕਰੋ ਤਾਂ ਜੋ ਨੌਜਵਾਨ ਪੀੜੀ ਦੇਸ ਦੀ ਤਰੱਕੀ ਵਿਚ ਯੋਗਦਾਨ ਪਾ ਸਕਣ। ਧੁੱਗਾ ਨੇ ਨੋਜਵਾਨਾਂ ਦਾ ਉੁਤਸ਼ਾਹ ਵਧਾਉਣ ਨਈ ਬਾਪੂ ਬਚਨ ਸਿੰਘ ਫਰੀਡਮ ਫਾਈਟਰ ਕਲੱਬ ਨੂੰ 50 ਹਜਾਰ ਰੁਪਏ ਅਤੇ ਪਿੰਡ ਦੇ ਵਿਕਾਸ ਲਈ ਤਿੰਨ ਲੱਖ ਦੇਣ ਦਾ ਐਲਾਂਨ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਝਿਰਮਲ ਸਿੰਘ ਨੇ 10 ਹਜਾਰ ਰੁਪਏ ਦੇ ਕੇ ਕਲੱਬ ਦੀ ਹੋਸਲਾ ਅਫਜਾਈ ਕਰਵਾਈ। ਅਖੀਰ ਵਿਚ ਅਜੈਬ ਸਿੰਘ ਖਾਲਸਾ ਡਾਇਰੈਕਟਰ ਮਿਲਕ ਫੈਲ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਕਲੱਬ ਪ੍ਰਧਾਨ ਲਖਵਿੰਦਰ ਸਿੰਘ ਅਤੇ ਕਲੱਬ ਵਲੋ ਮੈਬਰਾਂ ਵਲੋ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਪਹਿਲੀ ਪੂਜੀਸ਼ਨ ਤੇ ਆਉਣ ਵਾਲੀ ਟੀਮ ਨੂੰ 25 ਹਜਾਰ ਰੁਪਏ, ਦੁੂਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 20 ਹਜਾਰ ਰੁਪਏ ਇਨਾਮ ਦਿੱਤਾ। ਇਸ ਮੌਕੇ ਗੁਰਬਰਚਨ ਸਿੰਘ ਬਾਜਵਾ, ਮਾਸਟਰ ਹਰਬੰਸ ਸਿੰਘ, ਡਾ ਗੁਰਦੀਪ ਸਿੰਘ, ਗਿਆਨੀ ਅਮਰ ਸਿੰਘ, ਹਰਵਿੰਦਰ ਸਿੰਘ ਕਾਹਲੋ ਮੰਡਲ ਪ੍ਰਧਾਨ ਭਾਜਪਾ ਸ੍ਰੀ ਹਰਗੋਬਿੰਦਪੁਰਾ, ਮਨਜੀਤ ਹਰਦਾਨ,ਜਸਵੰਤ ਸਿੰਘ ਟਿੱਕਾ,ਧਰਮਿੰਦਰ ਸਿੰਘ,ਸ਼ਮਸ਼ੇਰਸਿੰਘ,ਡਾ ਜਸਵੰਤ ਸਿੰਘ, ਗਿਆਨੀ ਕੇਹਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply