
ਫਾਜਿਲਕਾ. 31 ਮਾਰਚ (ਵਿਨੀਤ ਅਰੋੜਾ) – ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਫਾਜ਼ਿਲਕਾ ਨੇ ਸ਼ਹਿਰ ਦੀ ਸੇਫਟੀ ਦੇ ਲਈ ਮੋਟਰ ਸਾਇਕਲ ਖਰੀਦਣ ਲਈ ਅਤੇ ਸਰਾਕਰੀ ਐਮ. ਆਰ. ਕਾਲੇਜ ਦੇ ਵਿਦਿਆਰਥੀਆਂ ਲਈ ਆਰ.ਓ. ਸਿਸਟਮ ਮੁਹੱਇਆ ਕਰਾਉਣ ਲਈ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਦੀ ਪ੍ਰੇਰਨਾ ‘ਤੇ ਲੱਖਾਂ ਰੁਪਇਆਂ ਦੇ ਚੈਕ ਸਹਾਇਕ ਕਮਿਸ਼ਨਰ ਸ. ਕੁਲਪ੍ਰੀਤ ਸਿੰਘ ਨੂੰ ਸੋਂਪੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਆਹੂਜਾ ਨੇ ਦੱਸਿਆ ਕਿ ਫਾਜਿਲਕਾ ਪੁਲਿਸ ਨੂੰ ਮੋਟਰਸਾਇਕਲ ਮੁਹੱਇਆ ਕਰਾਉਣ ਲਈ ਟਰੱਸਟ ਨੇ 2 ਲੱਖ 50 ਹਜਾਰ ਰੁਪਏ ਦਾ ਚੈਕ ਜਿਲ੍ਹਾ ਰੋਡ ਸੇਫਟੀ ਸੋਸਾਇਟੀ ਵਾਸਤੇ ਸਹਾਇਕ ਕਮਿਸ਼ਨਰ (ਜ.) ਸ. ਕੁਲਪ੍ਰੀਤ ਸਿੰਘ ਨੂੰ ਸੋਂਪਿਆ ਸੋਸਾਇਟੀ ਇਸ ਰਾਸ਼ੀ ਦੇ 3 ਮੋਟਰ ਸਾਇਕਲ ਲੈ ਕੇ ਪੁਲਿਸ ਨੂੰ ਸੋਂਪੇਗੀ ਤਾਂਜੋ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਨਾਇਆ ਜਾ ਸਕੇ । ਇਸੇ ਤਰ੍ਹਾਂ ਸਰਕਾਰੀ ਐਮ.ਆਰ. ਕਾਲੇਜ ਦੇ ਅੰਦਰ ਵਿਦਿਆਰਥੀਆਂ ਦੀ ਮੰਗ ਤੇ ਸ਼ੁੱਧ ਪਾਣੀ ਦੇ ਲਈ ਟਰੱਸਟ ਨੇ 1 ਲੱਖ 31 ਹਜਾਰ ਰੁਪਏ ਦਾ ਚੈਕ ਆਰ.ਓ. ਸਿਸਟਮ ਲਗਾਉਣ ਲਈ ਪ੍ਰਿੰਸੀਪਲ ਸਰਕਾਰੀ ਐਮ.ਆਰ. ਕਾਲਜ ਸ਼੍ਰੀ ਦੇਸ ਰਾਜ ਨੂੰ ਸੋਂਪਿਆ ।
ਜਿਕਰਯੋਗ ਹੈ ਕਿ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਜੋ ਕਿ ਐਮ. ਆਰ ਕਾਲੇਜ ਦੇ ਸੰਸਥਾਪਕ ਸ਼੍ਰੀ ਮੁਨਸ਼ੀ ਰਾਮ ਅਗਰਵਾਲ ਦੀ ਯਾਦ ਵਿਚ ਸਮਾਜਿਕ ਕੰਮ ਕਰ ਰਿਹਾ ਹੈ।ਇਸ ਤੋਂ ਇਲਾਵਾ ਟਰੱਸਟ ਗਰੀਬ ਬੱਚਿਆਂ ਨੂੰ ਪੜਾਵੁਣ ਅਤੇ ਰੋਗੀਆਂ ਨੂੰ ਦਵਾਈਆਂ ਲੈ ਕੇ ਦੇਣ ਦੇ ਕੰਮ ਅਤੇ ਹੋਰ ਸਮਾਜਿਕ ਕੰਮਾਂ ਵਿਚ ਕਈ ਦਹਾਕਿਆਂ ਤੋਂ ਕੰਮ ਕਰ ਰਿਹਾ ਹੈ।ਟਰੱਸਟ ਪ੍ਰਸ਼ਾਸਨ ਅਤੇ ਲੋਕਾਂ ਦੇ ਨਾਲ ਮਿਲ ਕੇ ਸ਼ਹਿਰ ਦੇ ਫਾਇਦੇ ਲਈ ਅੱਗੇ ਵੀ ਸਹਿਯੋਗ ਕਰਦਾ ਰਹੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਨਰਲ ਸੈਕਰੇਟਰੀ ਸ਼੍ਰੀ ਗਿਰਧਾਰੀ ਲਾਲ ਅਗਰਵਾਲ, ਸੋਸਾਇਟੀ ਦੇ ਮੈਂਬਰ ਸ਼੍ਰੀ ਪ੍ਰਫੁਲ ਨਾਗਪਾਲ, ਸ਼੍ਰੀ ਵਿਕਰਮ ਆਹੂਜਾ, ਸ਼੍ਰੀ ਅਨਿਲ ਅਗਰਵਾਲ ਅਤੇ ਸ਼੍ਰੀ ਸੁਭਾਸ਼ ਅਗਰਵਾਲ ਵੀ ਮੌਜੂਦ ਸਨ ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media