Thursday, July 16, 2026

ਖਾਲਸਾ ਪੰਥ ਦੇ ਸਥਾਪਨਾ ਦਿਵਸ ਤੇ ਲੱਗੇਗਾ ਮੈਡਿਕਲ ਕੈਂਪ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਖਾਲਸਾ ਪੰਥ ਦੀ ਸਥਾਪਨਾ ਦਿਵਸ ਅਤੇ ਵੈਸਾਖੀ ਦਾ ਤਿਉਹਾਰ ਮਨਾਉਣ ਸੰਬੰਧੀ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਫਾਜਿਲਕਾ ਦੀ ਪ੍ਰਬੰਧਕੀ ਕਮੇਟੀ ਦੀ ਇਕ ਮੀਟਿੰਗ ਅੱਜ ਪ੍ਰਧਾਨ ਸ. ਮਹਿੰਦਰ ਸਿੰਘ ਖਾਲਸਾ ਦੀ ਪ੍ਰਧਾਨਤਾ ਹੇਠ ਹੋਈ।ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਤ ਇੱਕ ਮੈਡਿਕਲ ਸ਼ਿਵਿਰ 12 ਅਪ੍ਰੈਲ ਨੂੰ ਲਗਾਇਆ ਜਾਵੇ, ਜਿਸ ਵਿੱਚ ਦਿਲ ਦੇ ਰੋਗਾ ਦੇ ਮਰੀਜਾਂ ਅਤੇ ਸ਼ੂਗਰ ਦੇ ਮਰੀਜਾਂ ਦੀ ਜਾਂਚ ਕੀਤੀ ਜਾਵੇ।ਇਸ ਸ਼ਿਵਿਰ ਵਿੱਚ ਮੈਕਸ ਹਸਪਤਾਲ ਬਠਿੰਡਾ ਤੋ ਮਾਹਰ ਡਾਕਟਰਾਂ ਦੀਆਂ ਟੀਮਾਂ ਮੰਗਵਾਨ ਦਾ ਫੈਸਲਾ ਕੀਤਾ ਗਿਆ।ਇਸਦੇ ਇਲਾਵਾ 13 ਅਪ੍ਰੈਲ ਨੂੰ ਸ਼ਹਿਰ ਵਿੱਚ ਨਗਰ ਕੀਰਤਨ ਸਜਾਣ ਅਤੇ 14 ਤਾਰੀਖ ਨੂੰ ਸਵੇਰੇ ਅਤੇ ਸ਼ਾਂਮ ਨੂੰ ਧਾਰਮਿਕ ਸਮਾਰੋਹ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ।ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਦੀ ਅਧੂਰੀ ਪਈ ਇਮਾਰਤ ਨੂੰ ਜਲਦੀ ਹੀ ਪੂਰਾ ਕਰਣ ਦਾ ਵੀ ਫੈਸਲਾ ਲਿਆ ਗਿਆ।ਮੀਟਿੰਗ ਵਿੱਚ ਸ. ਜੈਪਾਲ ਸਿੰਘ ਸੰਧੂ, ਦਵਿੰਦਰ ਪਾਲ ਸਿੰਘ, ਹਰਦਿਆਲ ਸਿੰਘ ਕਾਠਪਾਲ, ਕੰਵਲਜੀਤ ਸਿੰਘ ਮੈਨੇਜਰ, ਜਸਵੰਤ ਸਿੰਘ, ਡਾ. ਬਲਬੀਰ ਸਿੰਘ, ਮਾਸਟਰ ਹਰਮਿੰਦਰ ਸਿੰਘ ਦੁਰੇਜਾ, ਪਰਮਜੀਤ ਸਿੰਘ, ਪ੍ਰਭਜੀਤ ਸਿੰਘ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਹਰਮਿੰਦਰ ਸਿੰਘ ਦੁਰੇਜਾ ਬਿੱਟੂ ਆਦਿ ਮੌਜੂਦ ਸਨ ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply