Friday, July 17, 2026

ਬਾਦਲ ਨੂੰ ਪਦਮ ਵਿਭੂਸ਼ਣ ਐਵਾਰਡ ਮਿਲਣ ‘ਤੇ ਲਾਲੀ ਰਣੀਕੇ ਨੇ ਦਿੱਤੀਆਂ ਮੁਬਾਰਕਾਂ

ਸ਼ਾਂਤੀ, ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਦੀ ਬਹਾਲੀ ਲਈ ਸ੍ਰ. ਬਾਦਲ ਨੇ ਪਾਇਆ ਅਹਿਮ ਯੋਗਦਾਨ- ਲਾਲੀ ਰਣੀਕੇ

PPN0201201511
ਛੇਹਰਟਾ, 2 ਅਪ੍ਰੈਲ (ਨੋਬਲ)  ਮੁੱਖ ਮੰਤਰੀ ਸ੍ਰ. ਬਾਦਲ ਨੂੰ ਦੇਸ਼ ਦਾ ਵੱਕਾਰੀ ਪਦਮ ਵਿਭੂਸ਼ਣ ਐਵਾਰਡ ਮਿਲਣ ‘ਤੇ ਲਾਲੀ ਰਣੀਕੇ ਨੇ ਸਮੂਹ ਪੰਜਾਬੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ।ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਪੰਜਾਬ ਵਿਚ ਸ਼ਾਂਤੀ, ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਦੀ ਬਹਾਲੀ ਅਤੇ ਰਾਜ ਦੀ ਖੁਸ਼ਹਾਲੀ ਤੇ ਤੱਰਕੀ ਵਿਚ ਅਹਿਮ ਯੋਗਦਾਨ ਪਾਉਣ ‘ਤੇ ਸ੍ਰ. ਬਾਦਲ ਨੂੰ ਇਹ ਐਵਾਰਡ ਪ੍ਰਦਾਨ ਕਰਨ ‘ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੇ ਫਰਜ਼ੰਦ ਤੇ ਸ਼੍ਰੋਮਣੀ ਕਮੇਟੀ ਮੈਂਬਰ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਕਿਹਾ ਕਿ ਇਸ ਐਵਾਰਡ ਨਾਲ ਅਕਾਲੀ ਦਲ ਅਤੇ ਖਾਸਕਰ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਹੋਇਆ ਹੈੈ।ਉਨਾਂ ਹੋਰ ਕਿਹਾ ਕਿ ਸ੍ਰ. ਬਾਦਲ ਨੇ ਪੰਜਾਬ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹਮੇਸ਼ਾਂ ਹੀ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਹੈ ਤੇ ਬਿਨਾਂ ਕਿਸੇ ਭੇਦਭਾਵ ਦੇ ਗਰੀਬਾਂ ਤੇ ਮਜਲੂਮਾਂ ਦੀ ਸੇਵਾ ਕੀਤੀ ਹੈ।ਇਸ ਮੋਕੇ ਆੜਤੀ ਅਵਤਾਰ ਸਿੰਘ ਰਣੀਕੇ, ਸਤਬੀਰ ਸੱਤੀ, ਐਡਵੋਕੇਟ ਸੁਖਮਨ ਸਿੰਘ ਰੰਧਾਵਾ ਚਮਿਆਰੀ, ਐਡਵੋਕੇਟ  ਸਵਪਨਿਲ ਗੁਪਤਾ, ਅਮਿਤ ਬਜਾਜ, ਰਾਘਵ ਸ਼ਰਮਾ, ਹਰਪ੍ਰੀਤ ਸਿੰਘ ਬੋਪਾਰਾਏ, ਜੈ ਬੀਰ ਸਿੰਘ ਜਗਾਧਰੀ ਆਦਿ ਹਾਜਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply