Friday, July 17, 2026

ਦਿੱਲੀ ਕਮੇਟੀ ਖਿਲਾਫ ਲਗਾਏ ਦੋਸ਼ਾਂ ਨੂੰ ਸਾਬਿਤ ਕਰਨ ਲਈ ਸਰਨਾ ਦੀ ਖੁੱਲੀ ਬਹਿਸ ਨੂੰ ਸਿਰਸਾ ਵਲੋਂ ਪ੍ਰਵਾਣ

manjinder singh sirsa

ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਕਮੇਟੀ ਦੇ ਪ੍ਰਬੰਧਕਾਂ ਦੇ ਖਿਲਾਫ ਕੀਤੀ ਗਈ ਬਿਆਨਬਾਜ਼ੀ ਤੇ ਕਮੇਟੀ ਦਾ ਤਿੱਖਾ ਪ੍ਰਤਿਕ੍ਰਮ ਸਾਹਮਣੇ ਆਇਆ ਹੈ। ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਰਨਾ ਵੱਲੋਂ ਲਗਾਏ ਗਏ ਦੋਸ਼ਾ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਸਰਨਾ ਭਰਾਵਾਂ ਤੇ ਝੁਠ ਅਤੇ ਫਰੇਬ ਦੀ ਸਿਆਸਤ ਕਰਨ ਦਾ ਵੀ ਦੋਸ਼ ਲਗਾਇਆ ਹੈ। ਦਿੱਲੀ ਕਮੇਟੀ ਵੱਲੋਂ ਬੀਤੇ 2 ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਨੂੰ ਦਰਸ਼ਾਉਂਦੀ ਸੇਵਾ ਦੇ ਮਣਕੇ ਕਿਤਾਬਚੇ ਦੇ ਜਵਾਬ ‘ਚ ਸਰਨਾ ਭਰਾਵਾਂ ਵੱਲੋਂ ਜਾਰੀ ਕੀਤੇ ਗਏ ਕਿਤਾਬਚੇ ਨੂੰ ਸਿਰਸਾ ਨੇ ਨੀਵੇ ਦਰਜੇ ਦੀ ਸਿਆਸਤ ਅਤੇ ਝੂਠ ਦੀ ਦੁਕਾਨ ਐਲਾਨਿਆ ਹੈ।
ਸਰਨਾ ਤੇ ਪਾਕਿਸਤਾਨ ਆਪਣੇ ਵਪਾਰ ਕਰਨ ਵਾਸਤੇ ਜਾਣ ਲਈ ਕਮੇਟੀ ਦੇ ਸਾਧਨਾ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਸਿਰਸਾ ਨੇ 15 ਦਿੰਨਾ ‘ਚ ਸਰਨਾ ਭਰਾਵਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਸਾਰੇ ਘੋਟਾਲਿਆਂ ਨੂੰ ਸਾਹਮਣੇ ਲਿਆਉਣ ਦਾ ਵੀ ਦਾਅਵਾ ਕੀਤਾ। ਸਰਨਾ ਵੱਲੋਂ ਖੁੱਲੀ ਬਹਿਸ ਦੀ ਦਿੱਤੀ ਗਈ ਚੁਨੌਤੀ ਨੂੰ ਸਵਿਕਾਰ ਕਰਦੇ ਹੋਏ ਸਿਰਸਾ ਨੇ ਸਰਨਾ ਨੂੰ ਆਪਣੀ ਮਰਜ਼ੀ ਦੇ ਟੀ.ਵੀ. ਚੈਨਲ ਅਤੇ ਸਮੇਂ ਦੀ ਚੋਣ ਕਰਕੇ ਉਨਾਂ੍ਹ ਨੂੰ ਦਸਣ ਦੀ ਬੇਣਤੀ ਕੀਤੀ ਹੈ । ਮਨਿਪਾਲ ਹੈਲਥ ਅਤੇ ਬੀ.ਐਲ. ਕਪੂਰ ਤੋਂ ਲਏ ਗਏ 25 ਕਰੋੜ ਦੀ ਰਕਮ ਨੂੰ ਵੀ ਸਿਰਸਾ ਨੇ ਸਰਨਾ ਨੂੰ ਗੁਰੁੂ ਦੀ ਗੋਲਕ ‘ਚ ਜਮਾ ਕਰਾਉਣ ਦੀ ਵੀ ਅਪੀਲ ਕੀਤੀ ਹੈ।ਸਰਨਾ ਵੱਲੋਂ ਕਮੇਟੀ ਤੇ 24 ਇਨੋਵਾ ਗਡੀਆਂ ਦੀ ਖਰੀਦ ਕਰਨ ਦੇ ਲਗਾਏ ਗਏ ਦੋਸ਼ ਨੂੰ ਸਾਬਤ ਕਰਨ ਦੀ ਚੁਨੌਤੀ ਦਿੰਦੇ ਹੋਏ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਚੋਣਾ ਦੌਰਾਨ ਸਰਨਾ ਭਰਾਵਾਂ ਵੱਲੋਂ ਕਮੇਟੀ ਦੀਆਂ ਗਡੀਆਂ ਦਾ ਇਸਤੇਮਾਲ ਕਰਨ ਕਰਕੇ 4 ਇਨੋਵਾ ਗਡੀਆਂ ਕਬਾੜ ਦੀ ਹਲਾਤ ‘ਚ ਪਹੁੰਚ ਗਈਆਂ ਸਨ ਜਿਸ ਕਰਕੇ ਕਮੇਟੀ ਦੇ ਪ੍ਰੋਗਰਾਮਾਂ ਦੌਰਾਨ ਸਿੰਘ ਸਾਹਿਬਾਨਾ ਅਤੇ ਹੋਰ ਪੱਤਵੰਤਿਆਂ ਦੀ ਸੇਵਾ ਲਈ 4 ਗਡੀਆਂ ਦੀ ਖਰੀਦ ਕੀਤੀ ਗਈ ਸੀ।
ਸਿਰਸਾ ਨੇ ਅੰਮ੍ਰਿਤਧਾਰੀ ਬੱਚਿਆਂ ਨੂੰ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਪਬਲਿਕ ਸਕੂਲਾਂ ‘ਚ ਦਿੱਤੀ ਜਾ ਰਹੀ 100 ਫਿਸਦੀ ਟਿਯੂਸ਼ਨ ਫੀਸ ਮਾਫੀ ਅਤੇ ਉਤਰਾਖੰਡ ਤੇ ਕਸ਼ਮੀਰ ‘ਚ ਆਈ ਕੁਦਰਤੀ ਕੁਰੋਪੀ ਦੌਰਾਨ ਲੋੜਵੰਦਾ ਦੀ ਕੀਤੀ ਗਈ ਮਦਦ ਤੇ ਸਰਨਾ  ਵੱਲੋਂ ਕਿੰਤੂ ਕਰਨ ਤੇ ਸਵਾਲ ਵੀ ਪੁੱਛਿਆ ਹੈ। ਸਿਰਸਾ ਨੇ ਕਿਹਾ ਕਿ ਅੰਮ੍ਰਿਤਧਾਰੀ ਬੱਚਿਆਂ ਨੂੰ ਫੀਸ ਮਾਫੀ ਅਤੇ ਲੋੜਵੰਦ ਦੀ ਮਦਦ ਕਰਨਾ ਕੀ ਗਲਤ ਹੈ ? ਦਿੱਲੀ ਕਮੇਟੀ ਦੇ ਕਿਤਾਬਚੇ ‘ਚ 10 ਮਦਾ ਵਿਚੋਂ ਸਿਰਫ 6 ਮਦਾ ਤੇ ਸਰਨਾ ਵੱਲੋਂ ਆਪਣੇ ਕਿਤਾਬਚੇ ‘ਚ ਬੋਲਣ ਦਾ ਖੁਲਾਸਾ ਕਰਦੇ ਹੋਏ ਸਿਰਸਾ ਨੇ ਕਿਹਾ ਕਿ 1984 ਕਤਲੇਆਮ ਦੇ ਪੀੜਤਾਂ ਦੀ ਮਦਦ, ਖੇਡਾਂ, ਮਾਂ ਬੋਲੀ ਪੰਜਾਬੀ ਦੀ ਸੇਵਾ ਸੰਭਾਲ ਅਤੇ ਪੰਥਕ ਤੇ ਕੌਮੀ ਮਸਲਿਆਂ ਤੇ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਸਰਨੇ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਹੈ। ਸਿਰਸਾ ਨੇ ਕਿਹਾ ਕਿ ਕਮੇਟੀ ਵੱਲੋਂ ਕਿਤਾਬਚੇ ‘ਚ 85 ਬਿੰਦੂਆਂ ਤੇ ਕਾਰਜ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਸਰਨਾ ਵੱਲੋਂ 31 ਬਿੰਦੂਆਂ ਤੇ ਆਪਣੇ ਮੰਨ ਮਾਫਿਕ ਸਵਾਲ ਘੜ੍ਹ ਕੇ ਦਿੱਲੀ ਦੀ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸਰਨਾ ਵੱਲੋਂ ਲਗਾਏ ਗਏ ਦੋਸ਼ਾਂ ਤੇ ਸਾਬਿਤ ਹੋਣ ਤੇ ਸਿਆਸਤ ਛੱਡਣ ਦਾ ਦਾਅਵਾ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਹੈਰਾਨੀ ਹੁੰਦੀ ਹੈ ਜਦੋ ਕੋਈ ਠੱਗੀ ਅਤੇ ਚੋਰੀ ਦੇ ਮੁਕਦਮਿਆਂ ‘ਚ ਅਦਾਲਤ ਅਤੇ ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਅੱਗੇ ਪੇਸ਼ੀਆਂ ਭੁਗਤ ਰਿਹਾ ਇਨਸਾਨ, ਜਿਸ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਂ ਤੇ ਬਨੇ ਹਸਪਤਾਲ ਨੂੰ ਖੁਰਦ ਮੁਰਦ ਕੀਤਾ ਹੋਵੇ ਉਹ ਇਨਸਾਨ ਕਮੇਟੀ ਪ੍ਰਬੰਧਕਾਂ ਦੇ ਖਿਲਾਫ ਗਲਤ ਬਿਆਨੀ ਕਰਦਾ ਹੈ।ਸਿਰਸਾ ਨੇ ਸਵਾਲ ਕੀਤਾ ਕਿ ਅਗਰ ਮਾਣਯੋਗ ਅਦਾਲਤ ਵੱਲੋਂ ਸਰਨਾ ਦੇ ਖਿਲਾਫ ਧਾਰਾ 420 ਦਾ ਮੁਕਦਮਾ ਦਰਜ ਕਰਨ ਕਰਕੇ ਕੋਈ ਕੋਤਾਹੀ ਹੋਈ ਹੈ ਤੇ ਸਰਨਾ ਉਸ ਦੇ ਖਿਲਾਫ ਚੁੱਪ ਕਿਉਂ ਹਨ ? ਸਿਰਸਾ ਨੇ ਸਰਨਾ ਤੇ ਆਪਣੇ ਕਾਰਜਕਾਲ ਦੌਰਾਨ ਗੁਰੁੂ ਦੀ ਗੋਲਕ ਦਾ ਪੈਸਾ ਬੈਂਕਾਂ ‘ਚ ਜਮਾਂ ਕਰਵਾਉਣ ਦੀ ਬਜਾਏ ਕਮੇਟੀ ਦੇ ਖਜਾਨੇ ‘ਚ ਰੱਖਣ ਕਰਕੇ ਕਰੋੜਾਂ ਰੁਪਏ ਦੇ ਬਿਆਜ ਬੈਂਕਾ ਤੋਂ ਨਾ ਮਿਲਣ ਦਾ ਵੀ ਦੋਸ਼ ਲਗਾਇਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply