Friday, July 17, 2026

ਸਰਕਾਰੀ ਐਲੀਮੈਂਟਰੀ ਸਕੂਲ ਕੋਟ ਬੁੱਢਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ

PPN0304201502

ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਅਪ੍ਰੈਲ ਸਰਕਾਰੀ ਐਲੀਮੈਂਟਰੀ ਸਕੂਲ ਕੋਟਬੁੱਢਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਉਪਰ ਆਉਣ ਵਾਲੇ ਹੋਣਹਾਰ ਵਿਦਿਆਰਥੀਆ ਨੂੰ ਸਕੂਲ ਦੇ ਹੈਡ ਟੀਚਰ ਜਗਦੀਸ਼ ਸਿੰਘ ਸ਼ਹੀਦ ਵੱਲੋ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡਾਂ ਵਿੱਚ ਚੰਗਾ ਪ੍ਰਦਸ਼ਨ ਕਰਨ ਵਾਲੇ ਵਿਦਿਆਰਥੀ ਨਿਸ਼ਾਨ ਸਿੰਘ ਅਤੇ ਸਾਰੇ ਸਾਲ ਅਨੁਸ਼ਾਸ਼ਨ ਵਿੱਚ ਰਹਿਣ ਵਾਲੇ ਵਿਦਿਆਰਥੀ ਗੁਰਬੀਰ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁੱਖੀ ਜਗਦੀਸ਼ ਸਿੰਘ ਸ਼ਹੀਦ ਵੱਲੋ ਬੱਚਿਆ ਨੂੰ ਆਪਣੀ ਜਿੰਦਗੀ ਵਿੱਚ ਸੱਚੀ ਲਗਨ, ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਜਗਦੀਸ਼ ਸਿੰਘ ਸ਼ਹੀਦ ਵੱਲੋ ਬੱਚਿਆ ਨੂੰ ਹੋਰ ਮਿਹਨਤ ਕਰਕੇ ਚੰਗੇ ਨੰਬਰ ਹਾਸਿਲ ਕਰਨ ਲਈ ਕਿਹਾ।ਇਸ ਮੌਕੇ ਉਨਾਂ ਵੱਲੋ ਸਕੂਲ ਦੇ ਸਾਰੇ ਵਿਦਿਆਰਥੀਆ ਨੂੰ ਨਵੀਆਂ ਕਲਾਸਾ ਦੀ ਸ਼ੁਰੂਆਤ ਸਮੇਂ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆ।ਇਸ ਮੌਕੇ ਬੱਚਿਆ ਦੇ ਮਾਂ ਬਾਪ ਤੋ ਇਲਾਵਾ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ ਮੈਂਬਰ ਹਾਜ਼ਿਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply