Tuesday, August 11, 2026

ਭਗਵਾਨ ਵਾਲਮੀਕਿ ਸੰਗਠਨ ਪੱਟੀ ਵੱਲੋਂ ਪਿੰਡ ਪੱਧਰੀ ਕਮੇਟੀਆਂ ਦਾ ਗਠਨ ਜਲਦ – ਪ੍ਰਧਾਨ ਰਾਜੂ

PPN0304201503

ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) -ਹਲਕਾ ਪੱਟੀ ਦੇ ਸ਼੍ਰੋਮਣੀ ਅਕਾਲੀ ਦਲ ਭਗਵਾਨ ਵਾਲਮੀਕਿ ਸੰਗਠਨ ਵੱਲੋਂ ਪਿੰਡ ਪੱਧਰ ਤੇ ਕਮੇਟੀਆਂ ਦਾ ਗਠਨ ਜਲਦ ਹੀ ਕੀਤਾ ਜਾਵੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਗਠਨ ਦੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਪੱਤਰਕਾਰ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਾਂਗ ਹੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੁੰ ਲੈ ਕੇ ਹਰ ਪਿੰਡ ਵਿਚ ਭਗਵਾਨ ਵਾਲਮੀਕਿ ਸੰਗਠਨ ਕਮੇਟੀਆਂ ਗਠਿਤ ਕਰੇਗਾ।ਇਸ ਮੌਕੇ ਬੋਲਦਿਆਂ ਸੰਗਠਨ ਦੇ ਚੇਅਰਮੈਨ ਲਖਬੀਰ ਸੰਧੂ ਅਤੇ ਜਨਰਲ ਸਕੱਤਰ ਰਾਜਾ ਪਿੱਪਲ ਮੁਹੱਲਾ ਨੇ ਕਿਹਾ ਕਿ ਸ੍ਰ.ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਹੇਠ ਹਲਕੇ ਦਾ ਵਿਕਾਸ ਕੀਤਾ ਗਿਆ ਹੈ ਜਿਸ ਨਾਲ ਹਰ ਵਰਗ ਬਹੁਤ ਖੁਸ਼ ਨਜਰ ਆ ਰਿਹਾ ਹੈ।ਇਸ ਮੌਕੇ ਤੇ ਜਸਬੀਰ ਸਿੰਘ ਜੱਸ ਕੌਂਸਲਰ ਵਾਰਡ ਨੰਬਰ 13, ਰੋਹਿਤ ਕੁਮਾਰ ਲੱਕੀ ਸੀਨੀਅਰ ਮੀਤ ਪ੍ਰਧਾਨ, ਪ੍ਰਗਟ ਸਿੰਘ ਸਾਬਕਾ ਪ੍ਰਧਾਨ, ਰਾਜੀਵ ਕੁਮਾਰ ਬੰਟੀ, ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply