Saturday, April 11, 2026

ਕੰਢੀ ਖੇਤਰ ਦੇ ਵਿਕਾਸ ਲਈ ਅੰਮ੍ਰਿਤਸਰ ਤੋਂ ਊਨਾ ਸੜਕ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ- ਸ਼੍ਰੀ ਤੀਕਸ਼ਨ ਸੂਦ

ਨਿਊ ਬੈਂਕ ਕਲੋਨੀ ਦੇ ਕਮਿਉਨਿਟੀ ਹਾਲ ਦਾ ਕੀਤਾ ਉਦਘਾਟਨ

PPN0604201512
ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) – ਕੰਢੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਇਸ ਖੇਤਰ ਦੇ ਵਿਕਾਸ ਦੇ ਕੰਮਾਂ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਅੰਮ੍ਰਿਤਸਰ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾਂ ਨੂੰ ਜਾਂਦੀ ਸੜਕ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਗਰਾਮ ਪੰਚਾਇਤ ਨਿਊ ਬੈਂਕ ਕਲੋਨੀ ਦੇ 12 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਮਿਊਨਿਟੀ ਹਾਲ ਦਾ ਉਦਘਾਟਨ ਕਰਨ ਉਪਰੰਤ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ ਅਤੇ ਮੇਅਰ ਨਗਰ ਨਿਗਮ ਸ਼ਿਵ ਸੂਦ ਵੀ ਉਨ੍ਹਾਂ ਦੇ ਨਾਲ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਨਿਊ ਬੈਂਕ ਕਲੋਨੀ ਦੇ ਲੋਕਾਂ ਦੀ ਮੰਗ ਅਨੁਸਾਰ ਇਹ ਕਮਿਉਨਿਟੀ ਹਾਲ ਬਹੁਤ ਥੋੜੇ ਸਮੇਂ ਵਿੱਚ ਬਣਾਇਆ ਗਿਆ ਹੈ। ਇਸ ਹਾਲ ਦੇ ਬਣਨ ਨਾਲ ਲੋਕਾਂ ਨੂੰ ਆਪਣੇ ਸਾਂਝੇ ਪ੍ਰੋਗਰਾਮ ਕਰਨ ਵਿੱਚ ਕਾਫ਼ੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਚੰਗੀ ਸਿਹਤਯਾਬੀ ਲਈ ਇਸ ਕਮਿਉਨਿਟੀ ਹਾਲ ਵਿੱਚ ਯੋਗਾ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ। ੳ੍ਹਨ੍ਹਾਂ ਮੁਹੱਲੇ ਦੇ ਯੂਥ ਵਿੰਗ ਨੂੰ ਇੱਕ ਸਪੋਰਟਸ ਕਿੱਟ ਦੇਣ ਦਾ ਵੀ ਐਲਾਨ ਕੀਤਾ ਜੋ ਬਹੁਤ ਜਲਦ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨ ਵਰਗ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੂਚੀ ਲੈਣ ਲਈ ਕਿਹਾ।
ਮੇਅਰ ਨਗਰ ਨਿਗਮ ਸ੍ਰੀ ਸ਼ਿਵ ਸੂਦ ਨੇ ਕਿਹਾ ਕਿ ਨਿਊ ਬੈਂਕ ਕਲੋਨੀ ਦੇ ਲੋਕਾਂ ਨੂੰ ਕਮਿਉਨਿਟੀ ਹਾਲ ਕਾਫੀ ਲਾਹੇਵੰਦ ਸਿੱਧ ਹੋਵੇਗਾ।ਇਸ ਮੌਕੇ ਤੇ ਇਲਾਕਾ ਨਿਵਾਸੀਆਂ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਵਾਈਸ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਅਤੇ ਸਰਪੰਚ ਚੰਦਰ ਕਾਂਤਾ ਦੱਤਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਨਿਊ ਬੈਂਕ ਕਲੋਨੀ ਸ੍ਰੀ ਸ਼ਾਮ ਸੁੰਦਰ ਦੱਤਾ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਮੋਹਨ ਸਿੰਘ ਲੇਹਲ, ਉਪ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਵਿਨੋਦ ਪਰਮਾਰ, ਗਿਆਨ ਬਾਂਸਲ, ਯਸ਼ਪਾਲ ਸ਼ਰਮਾ, ਪੰਚ ਐਸ ਆਰ ਜੁਲਕਾ, ਮਦਨ ਮੋਹਨ, ਜੋਗਿੰਦਰ ਕੁਮਾਰ, ਵਿਨੋਦ ਕਨੌਜੀਆ, ਰੇਣੂ ਦੱਤਾ, ਅਸ਼ਵਨੀ ਕੁਮਾਰ ਸੋਨੀ, ਬਲਵਿੰਦਰ ਠਾਕਰ, ਇੰਸ: ਤਲਵਿੰਦਰ ਕੁਮਾਰ, ਪ੍ਰੋ: ਰਘਬੀਰ ਸਿੰਘ, ਨੇਤ ਰਾਮ ਦੱਤਾ, ਸ਼ੰਕੁਤਲਾ ਦੇਵੀ, ਊਸ਼ਾ ਦੇਵੀ, ਰਾਜ ਕੁਮਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply