Sunday, June 29, 2025
Breaking News

ਹਾਈਕੋਰਟ ਦੇ ਜਸਟਿਸ ਮਹੇਸ਼ ਗਰੋਵਰ ਨੇ ਕੀਤਾ ਅਦਾਲਤਾਂ ਦਾ ਨਿਰੀਖਣ

PPN050403
ਫਾਜਿਲਕਾ , 5 ਅਪ੍ਰੈਲ (ਵਿਨੀਤ ਅਰੋੜਾ):  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਸ੍ਰੀ ਮਹੇਸ਼ ਗਰੋਵਰ ਵੱਲੋਂ ਸਥਾਨਕ ਅਦਾਲਤਾਂ ਵਿਖੇ ਕੰਮ ਕਾਜ ਦਾ ਨਿਰੀਖਣ ਕੀਤਾ ਅਤੇ ਸਬ ਜੇਲ ਫ਼ਾਜ਼ਿਲਕਾ ਦਾ ਵੀ ਦੌਰਾ ਕੀਤਾ ਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਮਾਨਯੋਗ ਜ਼ਿਲਾ ਅਤੇ ਸੈਸ਼ਨ ਕੋਰਟ ਦੇ ਜੱਜ ਸ੍ਰੀ ਵਿਵੇਕ ਪੁਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜਸਟਿਸ ਸ੍ਰੀ ਗਰੋਵਰ ਦੇ ਸਥਾਨਕ ਕੋਰਟ ਕੰਪਲੈਕਸ ਵਿਖੇ ਆਉਣ ‘ਤੇ ਮਾਨਯੋਗ ਸ੍ਰੀ ਕੁਲਜੀਤ ਪਾਲ ਸਿੰਘ, ਮਾਨਯੋਗ ਸ੍ਰੀ ਜਤਿੰਦਰ ਪਾਲ ਖੁਰਮੀ, ਸ੍ਰੀ ਕੁਲਭੂਸ਼ਣ ਕੁਮਾਰ, ਸ੍ਰੀ ਵਿਕਰਾਂਤ ਗਰਗ, ਮੈਡਮ ਵਾਲੀਆ, ਮੈਡਮ ਮੋਨਿਕਾ ਸ਼ਰਮਾ, ਮੈਡਮ ਵਿਨੀਤ ਸ਼ਰਮਾ, ਡਿਪਟੀ ਕਮਿਸ਼ਨਰ ਡਾ. ਐਸ.ਕਰੁਣਾ ਰਾਜੂ, ਏ.ਡੀ.ਸੀ. ਚਰਨ ਦੇਵ ਸਿੰਘ ਮਾਨ, ਐਸ.ਐਸ.ਪੀ. ਜਗਦਾਲੇ ਨਿਲਾਬੰਰੀ ਵਿਜੇ ਸਮੇਤ ਹੋਰਨਾਂ ਅਧਿਕਾਰੀਆਂ ਨੇ ਉਨਾਂ ਦਾ ਸੁਆਗਤ ਕੀਤਾ। ਇਸ ਮੌਕੇ ਬਾਰ ਰੂਮ ਵਿਖੇ ਜਸਟਿਸ ਸ੍ਰੀ ਗਰੋਵਰ ਨੇ ਬਾਰ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਸੁਣੀਆਂ। ਇਸ ਤੋਂ ਬਾਅਦ ਉਨਾਂ ਨੇ ਸਬ ਜੇਲ ਫ਼ਾਜ਼ਿਲਕਾ ਦਾ ਦੌਰਾ ਕਰਕੇ ਵਿਚਾਰ ਅਧੀਨ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਜੇਲ ਸੁਪਰਡੈਂਟ ਸੁੱਚਾ ਸਿੰਘ ਤੋਂ ਕੈਦੀਆਂ ਨੂੰ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply