Sunday, December 22, 2024

ਰੇਤੇ ਨਾਲ ਭਰੀ ਟਰੈਕਟਰ ਟਰਾਲੀ ਦੀ ਟੱਕਰ, ਰੇਲ ਗੱਡੀ ਦਾ ਡਰਾਇਵਰ ਜਖਮੀ

PPN050404
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)-   ਸ਼੍ਰੀ ਗੰਗਾਨਗਰ ਤੋਂ ਵਾਇਆ ਫਾਜਿਲਕਾ ਫਿਰੋਜਪੁਰ ਜਾਣ ਵਾਲੀ ਮੇਲ ਗੱਡੀ 14, 602 ਡਾਊਨ ਦਾ ਸਰਕਾਰੀ ਹਾਈ ਸਕੂਲ ਬਹਿਕ ਖਾਸ ਦੇ ਕੋਲ ਬਿਨਾਂ ਰੇਲਵੇ ਫਾਟਕ ਤੋਂ ਕਰਾਸ ਕਰ ਰਹੀ ਰੇਤੇ ਦੀ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪਰ ਇਸ ਹਾਦਸੇ ਵਿਚ ਗੱਡੀ ਦਾ ਡਰਾਈਵਰ ਦੇ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 3 ਵੱਜ ਕੇ 17 ਮਿੰਟ ਤੇ ਫਾਜਿਲਕਾ ਵਲੋਂ ਆ ਰਹੀ ਮੇਲ ਗੱਡੀ ਦੀ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ, ਟੱਕਰ ਏਨੀ ਜੋਰ  ਦੀ ਸੀ ਕਿ ਇੰਜਣ ਦੇ ਸ਼ੀਸੇ ਟੁੱਟਕੇ ਸਹਾਇਕ ਡਰਾਇਵਰ ਰਾਮ ਜੈਪਾਲ ਦੇ ਮੂੰਹ ‘ਤੇ ਵਜੇ ਜਿਸ ਨਾਲ ਉਹ ਬੁਰੀ ਤਰਾਂ ਜਖਮੀ ਹੋ ਗਿਆ, ਜਿਸ ਨੂੰ 108  ਨੰਬਰ ਐਬੂਲੈਸ ‘ਤੇ ਫਿਰੋਜਪੁਰ ਇਲਾਜ ਲਈ ਲਿਜਾਇਆ ਗਿਆ। ਜਦੋ ਕਿ ਮੇਲ ਗੱਡੀ ਦੇ ਡਰਾਇਵਰ ਕ੍ਰਿਸ਼ਨ ਕੁਮਾਰ ਨੂੰ ਮਾਮੂਲੀ ਸੱਟ ਵੱਜੀ। ਇਸ ਹਾਦਸੇ ਦੇ ਕਾਰਨ ਟਰਾਲੀ ਦੀ ਹੁੱਕ ਟੁੱਟਣ ਨਾਲ ਟਰੈਕਟਰ ਚਾਲਕ ਵਾਲ-ਵਾਲ ਬੱਚ ਗਿਆ ਅਤੇ ਫਰਾਰ ਹੋ ਗਿਆ। ਸੂਚਨਾ ਮਿਲਣ ਤੇ ਆਰ ਪੀ ਐਫ ਦੇ ਏ ਐੱਸ ਆਈ ਕ੍ਰਿਸ਼ਨ ਕੁਮਾਰ ਅਤੇ ਜੀ ਆਰ ਪੀ ਦੇ ਹੈੱਡਕਾਂਸਟੇਬਲ ਪ੍ਰਗਟ ਸਿੰਘ ਮੌਕੇ ਤੇ ਪਹੁੰਚੇ ਅਤੇ ਉਨਾਂ ਦੱਸਿਆ ਕਿ ਟਰੈਕਟਰ ਚਾਲਕ ਫਰਾਰ ਹੋ ਗਿਆ।ਇਸ ਬਾਬਤ ਮੇਲ ਗੱਡੀ ਦੇ ਡਰਾਇਵਰ ਕ੍ਰਿਸ਼ਨ ਕੁਮਾਰ ਅਤੇ ਗਾਰਡ ਵਿਸਾਲ ਭੂਸ਼ਣ ਨੇ ਦੱਸਿਆ ਕਿ ਟੱਕਰ ਏਨੀ ਜੋਰਦੀ ਸੀ ਕਿ ਟਰਾਲੀ ਦੀ ਹੁੱਕ ਟੁੱਟ ਗਈ ਅਤੇ ਟਰਾਲੀ ਵਿੱਚ ਭਰਿਆ ਰੇਤਾ ਇੰਜਣ ਉਪੱਰ ਆ ਗਿਆ, ਇਸ ਦੀ ਸੂਚਨਾਂ ਰੇਲਵੇ ਵਿਭਾਗ ਨੂੰ ਦੇ ਦਿੱਤੀ ਗਈ। ਡਰਾਇਵਰ ਕ੍ਰਿਸਨ ਕੁਮਾਰ ਨੇ ਮੇਲ ਗੱਡੀ ਲਾਧੂਕਾ ਸਟੇਸਨ ਤੇ ਲਿਆ ਕੇ ਖੜੀ ਕਰ ਦਿੱਤੀ ਗਈ। ਖ਼ਬਰ ਲਿਖੇ ਜਾਣ ਤੱਕ ਗੱਡੀ ਰੇਲਵੇ ਸਟੇਸਨ ਤੇ ਖੜੀ ਸੀ ਤੇ ਸਵਾਰੀਆ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply