
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਕੇਂਦਰੀ ਟਾਸਕ ਫੂਡ ਪ੍ਰੌਸੈਸਿੰਗ ਕਮੇਟੀ ਦੇ ਮੈਂਬਰ ਅਤੁਲ ਨਾਗਪਾਲ ਨੂੰ ਭਾਰਤ ਸੰਚਾਰ ਨਿਗਮ ਲਿਮਿਟੇਡ ਫਿਰੋਜਪੁਰ ਦੀ ਟੈਲੀਫੋਨ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਉਨਾਂ ਦੀ ਨਿਯੁਕਤੀ ਕੇਂਦਰੀ ਸੰਚਾਰ ਮੰਤਰੀ ਕਪੀਲ ਸਿੱਬਲ ਦੇ ਵਿਸ਼ੇਸ਼ ਨਿਰਦੇਸ਼ਾਂ ‘ਤੇ ਕੀਤੀ ਗਈ ਹੈ ।ਜਾਣਕਾਰੀ ਅਨੁਸਾਰ ਸ਼੍ਰੀ ਨਾਗਪਾਲ ਹੁਣ ਫਿਰੋਜਪੁਰ ਵਿੱਚ ਬੀ. ਐਸ. ਐਨ. ਐਲ ਦੀ ਟੈਲੀਫੋਨ ਉਪਭੋਕਤਾਵਾਂ ਦੀ ਹੋਣ ਵਾਲੀ ਬੈਠਕ ਵਿੱਚ ਹਿੱਸਾ ਲੈਣਗੇ । ਸ਼੍ਰੀ ਨਾਗਪਾਲ ਨੇ ਟੈਲੀਫੋਨ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਏ ਜਾਣ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੀ ਨਾਗਪਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਟਰਾਂਸਪੋਰਟ ਸੈਲ ਦੇ ਸਲਾਹਕਾਰ ਮੈਂਬਰ ਰਹਿ ਚੁੱਕੇ ਹਨ । ਉਹ ਮੌਜੂਦਾ ਸਮੇਂ ਵਿੱਚ ਸਾਮਾਜਕ ਸੰਸਥਾ ਪ੍ਰਯਾਸ ਦੇ ਪ੍ਰਧਾਨ ਵੀ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਅਤੁਲ ਨਾਗਪਾਲ ਦੀ ਅੰਮ੍ਰਿਤਸਰ ਅਤੇ ਚੰਡੀਗੜ ਲੋਕ ਸਭਾ ਖੇਤਰ ਵਿੱਚ ਚੋਣ ਪ੍ਰਚਾਰ ਲਈ ਵਿਸ਼ੇਸ਼ ਡਿਊਟੀ ਲਗਾਈ ਗਈ ਹੈ ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media