
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਦਿਨੌ ਦਿਨ ਵੱਧਦੀ ਜਾ ਰਹੀ ਟ੍ਰੈਫ਼ਿਕ ਸਮੱਸਿਆ ਨੂੰ ਸੁਲਝਾਉਂਣ ਅਤੇ ਲਾਪਰਵਾਹੀ ਕਰਕੇ ਹੌਣ ਵਾਲੇ ਹਾਦਸਿਆਂ ਨੂੰ ਰੌਕਣ ਲਈ ਅੱਜ ਸ਼ਾਮ ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ‘ਤੇ ਨਾਕਾਬੰਦੀ ਕਰਕੇ ਡੀ. ਐਸ. ਪੀ. ਹੈਡਕੁਆਟਰ ਗਗਨੇਸ਼ ਕੁਮਾਰ ਨੇ ਲੱਗਭਗ 15 ਲਾਪਰਵਾਹ ਵਾਹਨ ਚਾਲਕਾ ਦੇ ਚਾਲਾਨ ਕੱਟੇ । ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਅਤੇ ਨਾਬਾਲਿਗ ਵਾਹਨ ਚਾਲਕਾਂ ਦੇ ਚਾਲਾਨ ਕੱਟਦੇ ਹੌਏ ਡੀ. ਐਸ. ਪੀ. ਗਗਨੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਿਗ ਬੱਚਿਆਂ ਨੂੰ ਵਾਹਨ ਚਲਾਉਣ ਵਾਸਤੇ ਨਾ ਦੇਣ, ਵਾਹਨ ਚਲਾਉਦੇ ਸਮੇ ਹੈਲਮੇਟ ਦੀ ਵਰਤੋ ਕਰਨ, ਵਾਹਨ ਦੇ ਜਰੁਰੀ ਕਾਗਜਾਤ ਅਤੇ ਡਰਾਇਵਿੰਗ ਲਾਇਸੈਂਸ ਆਪਣੇ ਕੋਲ ਰੱਖਣ ਤੇ ਲਾਲ ਬੱਤੀ ਦੀ ਉਲੰਂਘਣਾ ਨਾ ਕਰਨ ।ਇਸ ਮੋਕੇ ਉਨਾਂ ਦੇ ਨਾਲ ਨਵੇ ਟ੍ਰੈਫ਼ਿਕ ਇੰਚਾਰਜ ਸ. ਬਲਜਿੰਦਰ ਸਿੰਘ, ਏ ਐਸ ਆਈ ਕਰਨੈਲ ਸਿੰਘ, ਹਰਕੇਸ਼ ਕੁਮਾਰ, ਹੈਡ ਕਾਂਸਟੇਬਲ ਪਵਨ ਕੁਮਾਰ ਅਤੇ ਜਗਦੀਸ਼ ਕੁਮਾਰ ਮੌਜੂਦ ਸਨ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media